• Latest
  • Trending
National: ਮੋਦੀ ਜੀ, ਜਦੋਂ ਤੁਹਾਡੀ ਸੀਬੀਆਈ ਸਬੂਤ ਹੀ ਨਹੀਂ ਦੇਵੇਗੀ, ਤਾਂ ਫਾਸਟ ਟ੍ਰੈਕ ਦਾ ਡਰਾਮਾ ਕਿਉਂ ?- ਕੇਜਰੀਵਾਲ

National: ਮੋਦੀ ਜੀ, ਜਦੋਂ ਤੁਹਾਡੀ ਸੀਬੀਆਈ ਸਬੂਤ ਹੀ ਨਹੀਂ ਦੇਵੇਗੀ, ਤਾਂ ਫਾਸਟ ਟ੍ਰੈਕ ਦਾ ਡਰਾਮਾ ਕਿਉਂ ?- ਕੇਜਰੀਵਾਲ

2 hours ago
Delhi Police ਦੀ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਕਾਰਵਾਈ

Delhi Police ਦੀ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਕਾਰਵਾਈ

39 minutes ago
Rahul Gandhi ਨੇ ਵਿਦਿਆਰਥੀ ਅੰਦੋਲਨ ਬਾਰੇ ਦਿੱਤਾ ਵੱਡਾ ਬਿਆਨ

Rahul Gandhi ਨੇ ਵਿਦਿਆਰਥੀ ਅੰਦੋਲਨ ਬਾਰੇ ਦਿੱਤਾ ਵੱਡਾ ਬਿਆਨ

55 minutes ago
Punjab: ਕਰਮਚਾਰੀਆਂ ਦੀ ਹੜਤਾਲ ‘ਤੇ PSPCL ਸਖ਼ਤ, ਲਿਆ ਇਹ ਵੱਡਾ ਫੈਸਲਾ

Punjab: ਕਰਮਚਾਰੀਆਂ ਦੀ ਹੜਤਾਲ ‘ਤੇ PSPCL ਸਖ਼ਤ, ਲਿਆ ਇਹ ਵੱਡਾ ਫੈਸਲਾ

1 hour ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Jalandhar ‘ਚ ਨੀਟ ਪੇਪਰ ਲੀਕ ਮਾਮਲੇ ‘ਚ ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ

Jalandhar ‘ਚ ਨੀਟ ਪੇਪਰ ਲੀਕ ਮਾਮਲੇ ‘ਚ ਵਿਦਿਆਰਥੀਆਂ ਦਾ ਰੋਸ ਪ੍ਰਦਰਸ਼ਨ

3 hours ago
Breaking: ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵੀਸੀ

Breaking: ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵੀਸੀ

3 hours ago
CJP Protest: ਜੰਤਰ-ਮੰਤਰ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ DU ਅਤੇ JNU ਨੇ ਐਡਵਾਇਜ਼ਰੀ ਕੀਤੀ ਜਾਰੀ

CJP Protest: ਜੰਤਰ-ਮੰਤਰ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ DU ਅਤੇ JNU ਨੇ ਐਡਵਾਇਜ਼ਰੀ ਕੀਤੀ ਜਾਰੀ

4 hours ago
Breaking: ਭਾਰਤ ਨੇ ਸਵਦੇਸ਼ੀ ਕਾਊਂਟਰ-ਡਰੋਨ ਸਿਸਟਮ ‘ਭਾਰਗਵਸਤਰ’ ਦਾ ਕੀਤਾ ਸਫ਼ਲ ਪ੍ਰੀਖਣ

Breaking: ਭਾਰਤ ਨੇ ਸਵਦੇਸ਼ੀ ਕਾਊਂਟਰ-ਡਰੋਨ ਸਿਸਟਮ ‘ਭਾਰਗਵਸਤਰ’ ਦਾ ਕੀਤਾ ਸਫ਼ਲ ਪ੍ਰੀਖਣ

4 hours ago
Punjab: ਸ਼ਰਾਬ ਨਾਲ ਭਰੀ ਗੱਡੀ ਨਹਿਰ ‘ਚ ਡਿੱਗੀ, ਦੋ ਨੌਜਵਾਨਾਂ ਦੀ ਮੌਤ

Punjab: ਸ਼ਰਾਬ ਨਾਲ ਭਰੀ ਗੱਡੀ ਨਹਿਰ ‘ਚ ਡਿੱਗੀ, ਦੋ ਨੌਜਵਾਨਾਂ ਦੀ ਮੌਤ

4 hours ago
CWG 2026: ਆਸਟ੍ਰੇਲੀਆ ਨੇ ਤੈਰਾਕੀ ਵਿੱਚ ਜਿੱਤੇ ਤਿੰਨ ਸੋਨ ਤਗਮੇ

CWG 2026: ਆਸਟ੍ਰੇਲੀਆ ਨੇ ਤੈਰਾਕੀ ਵਿੱਚ ਜਿੱਤੇ ਤਿੰਨ ਸੋਨ ਤਗਮੇ

5 hours ago
Canada ‘ਚ ਨਸ਼ੇ ਦੀ ਵੱਡੀ ਖੇਪ ਬਰਾਮਦ, 13 ਪੰਜਾਬੀ ਗ੍ਰਿਫਤਾਰ

Canada ‘ਚ ਨਸ਼ੇ ਦੀ ਵੱਡੀ ਖੇਪ ਬਰਾਮਦ, 13 ਪੰਜਾਬੀ ਗ੍ਰਿਫਤਾਰ

5 hours ago
Mata Vaishno Devi ਯਾਤਰਾ ਲਗਾਤਾਰ ਛੇਵੇਂ ਦਿਨ ਮੀਂਹ ਅਤੇ ਖਰਾਬ ਮੌਸਮ ਕਾਰਨ ਮੁਅੱਤਲ

Mata Vaishno Devi ਯਾਤਰਾ ਲਗਾਤਾਰ ਛੇਵੇਂ ਦਿਨ ਮੀਂਹ ਅਤੇ ਖਰਾਬ ਮੌਸਮ ਕਾਰਨ ਮੁਅੱਤਲ

6 hours ago
Hindi News
English News
Saturday, July 25, 2026
No Result
View All Result
36 °c
Chandigarh
32 ° Sun
31 ° Mon
26 ° Tue
26 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

National: ਮੋਦੀ ਜੀ, ਜਦੋਂ ਤੁਹਾਡੀ ਸੀਬੀਆਈ ਸਬੂਤ ਹੀ ਨਹੀਂ ਦੇਵੇਗੀ, ਤਾਂ ਫਾਸਟ ਟ੍ਰੈਕ ਦਾ ਡਰਾਮਾ ਕਿਉਂ ?- ਕੇਜਰੀਵਾਲ

July 25, 2026
in ਖਬਰਾਂ, ਰਾਸ਼ਟਰੀ
National: ਮੋਦੀ ਜੀ, ਜਦੋਂ ਤੁਹਾਡੀ ਸੀਬੀਆਈ ਸਬੂਤ ਹੀ ਨਹੀਂ ਦੇਵੇਗੀ, ਤਾਂ ਫਾਸਟ ਟ੍ਰੈਕ ਦਾ ਡਰਾਮਾ ਕਿਉਂ ?- ਕੇਜਰੀਵਾਲ

Bungalow To Kejriwal

National: ਮੋਦੀ ਜੀ, ਜਦੋਂ ਤੁਹਾਡੀ ਸੀਬੀਆਈ ਸਬੂਤ ਹੀ ਨਹੀਂ ਦੇਵੇਗੀ, ਤਾਂ ਫਾਸਟ ਟ੍ਰੈਕ ਦਾ ਡਰਾਮਾ ਕਿਉਂ ?- ਕੇਜਰੀਵਾਲ

– *ਵੀਰਵਾਰ ਨੂੰ ਹੀ ਤੁਹਾਡਾ ਭਰੋਸਾ ਖੋਖਲਾ ਸਾਬਤ ਹੋ ਗਿਆ, ਜਦੋਂ ਸੀਬੀਆਈ ਨੇ 2024 ਨੀਟ ਪੇਪਰ ਲੀਕ ਦੇ ਮਾਸਟਰਮਾਈਂਡ ਨੂੰ ਬੇਗੁਨਾਹ ਦੱਸ ਦਿੱਤਾ – ਕੇਜਰੀਵਾਲ*
– *ਜੇਕਰ ਸੰਜੀਵ ਮੁਖੀਆ ਮਾਸਟਰਮਾਈਂਡ ਨਹੀਂ ਹੈ ਤਾਂ ਫਿਰ ਕੌਣ ਹੈ ਜਾਂ 2024 ਵਿੱਚ ਲੀਕ ਹੋਏ ਪੇਪਰ ਨੂੰ ਕਿਸੇ ਨੇ ਲੀਕ ਕੀਤਾ ਹੀ ਨਹੀਂ?- ਕੇਜਰੀਵਾਲ*
– *ਜਦੋਂ ਸੀਬੀਆਈ ਸਬੂਤ ਹੀ ਨਹੀਂ ਦੇਵੇਗੀ ਤਾਂ ਫਾਸਟ ਟ੍ਰੈਕ ਕੋਰਟ ਦੀ ਕੀ ਮਹੱਤਤਾ ਹੈ, ਫਿਰ ਪ੍ਰਧਾਨ ਮੰਤਰੀ ਬੱਚਿਆਂ ਨੂੰ ਝੂਠੇ ਭਰੋਸੇ ਕਿਉਂ ਦੇ ਰਹੇ ਹਨ ?- ਕੇਜਰੀਵਾਲ*
– *ਜੇਕਰ ਪ੍ਰਧਾਨ ਮੰਤਰੀ ਦੀ ਨੀਅਤ ਵਿੱਚ ਖੋਟ ਨਹੀਂ ਹੁੰਦੀ ਤਾਂ ਪੇਪਰ ਲੀਕ ਮਾਫੀਆ ਦੇ ਮਾਸਟਰਮਾਈਂਡ ਨੂੰ ਜ਼ਮਾਨਤ ਨਹੀਂ, ਸਖ਼ਤ ਸਜ਼ਾ ਦੁਆਉਂਦੇ – ਕੇਜਰੀਵਾਲ*

ਚੰਡੀਗੜ੍ਹ, 25 ਜੁਲਾਈ (ਵਿਸ਼ਵ ਵਾਰਤਾ) – ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਵੱਲੋਂ ਪੇਪਰ ਲੀਕ ‘ਤੇ ਫਾਸਟ ਟ੍ਰੈਕ ਕੋਰਟ ਬਣਾਉਣ ਲਈ ਸੰਸਦ ਵਿੱਚ ਕਾਨੂੰਨ ਲਿਆਉਣ ਦੇ ਭਰੋਸੇ ਨੂੰ ਪੂਰੀ ਤਰ੍ਹਾਂ ਖੋਖਲਾ ਅਤੇ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੇਪਰ ਲੀਕ ਲਈ ਸੋਮਵਾਰ ਨੂੰ ਸੰਸਦ ਵਿੱਚ ਫਾਸਟ ਟ੍ਰੈਕ ਕੋਰਟ ਬਣਾਉਣ ਦਾ ਮੋਦੀ ਜੀ ਦਾ ਦਿੱਤਾ ਗਿਆ ਭਰੋਸਾ ਕਿੰਨਾ ਖੋਖਲਾ ਹੈ, ਇਹ ਵੀਰਵਾਰ ਨੂੰ ਖ਼ੁਦ ਹੀ ਸਾਬਤ ਹੋ ਗਿਆ। ਜਦੋਂ 2024 ਨੀਟ ਪੇਪਰ ਲੀਕ ਦੇ ਮਾਸਟਰਮਾਈਂਡ ਨੂੰ ਸੀਬੀਆਈ ਨੇ ਅਦਾਲਤ ਵਿੱਚ ਬੇਗੁਨਾਹ ਐਲਾਨ ਦਿੱਤਾ। ਉਨ੍ਹਾਂ ਪੀਐਮ ਨੂੰ ਕਿਹਾ ਕਿ ਜੇਕਰ ਅਜਿਹੀ ਹੀ ਜਾਂਚ ਕਰਨੀ ਹੈ, ਜੇਕਰ ਤੁਸੀਂ ਸਬੂਤ ਹੀ ਨਹੀਂ ਪੇਸ਼ ਕਰਨੇ, ਤਾਂ ਫਾਸਟ ਟ੍ਰੈਕ ਕੋਰਟ ਬਣਾਉਣ ਦਾ ਡਰਾਮਾ ਕਿਉਂ? ਮੋਦੀ ਜੀ, ਤੁਹਾਡੀ ਨੀਅਤ ਵਿੱਚ ਹੀ ਖੋਟ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵੀਰਵਾਰ ਰਾਤ 12 ਵਜੇ ਪ੍ਰਧਾਨ ਮੰਤਰੀ ਜੀ ਨੇ ਇੱਕ ਵੀਡੀਓ ਜਾਰੀ ਕਰਕੇ ਪੂਰੇ ਦੇਸ਼ ਨੂੰ ਕਿਹਾ ਕਿ ਪੇਪਰ ਲੀਕ ਮਾਮਲਿਆਂ ਲਈ ਫਾਸਟ ਟ੍ਰੈਕ ਕੋਰਟ ਬਣਾਉਣ ਵਾਸਤੇ ਸੋਮਵਾਰ ਨੂੰ ਸੰਸਦ ਵਿੱਚ ਇੱਕ ਕਾਨੂੰਨ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਜੀ ਦਾ ਇਹ ਭਰੋਸਾ ਕਿੰਨਾ ਖੋਖਲਾ ਅਤੇ ਝੂਠਾ ਹੈ, ਇਹ ਵੀਰਵਾਰ ਨੂੰ ਹੀ ਸਾਬਤ ਹੋ ਗਿਆ। 2024 ਵਿੱਚ ਜਦੋਂ ਨੀਟ ਦਾ ਪੇਪਰ ਲੀਕ ਹੋਇਆ ਸੀ, ਉਸ ਸਮੇਂ ਇਨ੍ਹਾਂ ਨੇ ਕਿਹਾ ਸੀ ਕਿ ਸੰਜੀਵ ਮੁਖੀਆ ਨਾਂ ਦਾ ਇੱਕ ਆਦਮੀ ਇਸ ਦਾ ਮਾਸਟਰਮਾਈਂਡ ਹੈ। ਸਰਕਾਰ ਨੇ ਪੂਰੇ ਲਾਮ-ਲਸ਼ਕਰ ਨਾਲ ਉਸ ਨੂੰ ਗ੍ਰਿਫ਼ਤਾਰ ਕੀਤਾ, ਪਰ ਗ੍ਰਿਫ਼ਤਾਰੀ ਦੇ 3 ਮਹੀਨਿਆਂ ਦੇ ਅੰਦਰ ਹੀ ਸਰਕਾਰ ਨੇ ਉਸ ਨੂੰ ਜ਼ਮਾਨਤ ਦਿਵਾ ਦਿੱਤੀ ਅਤੇ ਉਹ ਜੇਲ੍ਹ ਤੋਂ ਬਾਹਰ ਆ ਗਿਆ। ਉਸ ‘ਤੇ ਮੁਕੱਦਮਾ ਚੱਲਣ ਲੱਗਾ।

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਵੀਰਵਾਰ ਦੁਪਹਿਰ 1:30 ਵਜੇ ਪੀਟੀਆਈ ਦੀ ਖ਼ਬਰ ਆਈ ਕਿ ਸੀਬੀਆਈ ਨੇ ਅਦਾਲਤ ਵਿੱਚ ਕਿਹਾ ਹੈ ਕਿ ਸੰਜੀਵ ਮੁਖੀਆ ਬੇਗੁਨਾਹ ਹੈ। ਸੀਬੀਆਈ ਨੇ ਕਿਹਾ ਕਿ ਸੰਜੀਵ ਮੁਖੀਆ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ ਹੈ, ਇਸ ਲਈ ਉਸ ਨੂੰ ਛੱਡ ਦਿੱਤਾ ਜਾਵੇ। ਜੇਕਰ ਸੀਬੀਆਈ ਦੇ ਹਿਸਾਬ ਨਾਲ ਸੰਜੀਵ ਮੁਖੀਆ ਮਾਸਟਰਮਾਈਂਡ ਨਹੀਂ ਹੈ, ਤਾਂ ਫਿਰ ਮਾਸਟਰਮਾਈਂਡ ਕੌਣ ਹੈ? ਸੀਬੀਆਈ ਨੇ ਕਿਸੇ ਮਾਸਟਰਮਾਈਂਡ ਦਾ ਨਾਂ ਨਹੀਂ ਦੱਸਿਆ। ਇਸ ਦਾ ਮਤਲਬ ਹੈ ਕਿ 2024 ਦਾ ਜੋ ਪੇਪਰ ਲੀਕ ਹੋਇਆ, ਉਸ ਨੂੰ ਕਿਸੇ ਨੇ ਲੀਕ ਕੀਤਾ ਹੀ ਨਹੀਂ। ਕੀ ਤੁਸੀਂ ਫਾਸਟ ਟ੍ਰੈਕ ਕੋਰਟ ਬਣਾ ਕੇ ਇਸ ਤਰ੍ਹਾਂ ਕੰਮ ਕਰੋਗੇ?

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵੀਰਵਾਰ ਸਵੇਰੇ 9:30 ਵਜੇ ਪ੍ਰਧਾਨ ਮੰਤਰੀ ਜੀ ਨੇ ਟਵੀਟ ਕਰਕੇ ਵੀ ਕਿਹਾ ਸੀ ਕਿ ਮੈਂ ਫਾਸਟ ਟ੍ਰੈਕ ਕੋਰਟ ਬਣਾਵਾਂਗਾ ਅਤੇ ਮਹਿਜ਼ ਕੁਝ ਘੰਟਿਆਂ ਬਾਅਦ, 1:30 ਵਜੇ ਪੀਟੀਆਈ ਦੀ ਖ਼ਬਰ ਆ ਗਈ ਕਿ ਸੀਬੀਆਈ ਨੇ ਮਾਸਟਰਮਾਈਂਡ ਨੂੰ ਛੱਡ ਦਿੱਤਾ। ਪ੍ਰਧਾਨ ਮੰਤਰੀ ਜੀ, ਜੇਕਰ ਤੁਹਾਡੀ ਸੀਬੀਆਈ ਅਦਾਲਤ ਵਿੱਚ ਸਬੂਤ ਹੀ ਪੇਸ਼ ਨਹੀਂ ਕਰੇਗੀ, ਤਾਂ ਇਹ ਫਾਸਟ ਟ੍ਰੈਕ ਅਦਾਲਤਾਂ ਦੀ ਅਹਿਮਿਅਤ ਹੀ ਕੀ ਹੈ? ਤੁਸੀਂ ਪੇਪਰ ਲੀਕ ਮਾਫੀਆ ਨੂੰ ਕਿਉਂ ਬਚਾਉਣਾ ਚਾਹੁੰਦੇ ਹੋ? ਤੁਸੀਂ ਦੇਸ਼ ਨੂੰ ਇਸ ਤਰ੍ਹਾਂ ਦੇ ਝੂਠੇ ਅਤੇ ਖੋਖਲੇ ਭਰੋਸੇ ਕਿਉਂ ਦੇ ਰਹੇ ਹੋ?

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੂਰੇ ਦੇਸ਼ ਦਾ ਯੂਥ ਪੀੜਤ ਹੈ। ਬੱਚਿਆਂ ਨੇ ਖ਼ੁਦਕੁਸ਼ੀਆਂ ਕਰ ਲਈਆਂ ਹਨ ਅਤੇ ਤੁਸੀਂ ਇਸ ਤਰ੍ਹਾਂ ਦੇ ਖੋਖਲੇ ਵਾਅਦੇ ਕਰ ਰਹੇ ਹੋ। ਕੀ ਤੁਸੀਂ ਇਹ ਯਕੀਨੀ ਬਣਾਉਣ ਲਈ ਕੋਈ ਕਦਮ ਚੁੱਕਿਆ ਹੈ ਕਿ ਅਗਲੇ ਸਾਲ ਨੀਟ ਦਾ ਪੇਪਰ ਲੀਕ ਨਾ ਹੋਵੇ? ਕੋਈ ਕਦਮ ਨਹੀਂ ਚੁੱਕਿਆ ਗਿਆ। ਇਸ ਵਾਰ ਪੇਪਰ ਲੀਕ ਹੋਇਆ, ਕਈ ਬੱਚਿਆਂ ਨੇ ਖ਼ੁਦਕੁਸ਼ੀ ਕੀਤੀ। ਅਗਲੀ ਵਾਰ ਪੇਪਰ ਫਿਰ ਲੀਕ ਹੋਵੇਗਾ ਅਤੇ ਤੁਸੀਂ ਫਾਸਟ ਟ੍ਰੈਕ ਕੋਰਟ ਬਣਾਉਂਦੇ ਘੁੰਮ ਰਹੇ ਹੋ। ਇਹ ਫਾਸਟ ਟ੍ਰੈਕ ਕੋਰਟਾਂ ਨਾਲ ਕੀ ਹੋਵੇਗਾ?

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਫਾਸਟ ਟ੍ਰੈਕ ਕੋਰਟ ਤਾਂ ਪਹਿਲਾਂ ਹੀ ਪੋਕਸੋ ਅਤੇ ਜਬਰ-ਜਨਾਹ ਦੇ ਮਾਮਲਿਆਂ ਲਈ ਬਣੇ ਹੋਏ ਹਨ, ਪਰ ਉੱਥੇ ਵੀ ਸਾਲਾਂ-ਬੱਧੀ ਸਮਾਂ ਲੱਗ ਜਾਂਦਾ ਹੈ। ਪ੍ਰਧਾਨ ਮੰਤਰੀ ਜੀ, ਜੇਕਰ ਤੁਸੀਂ ਪੇਪਰ ਲੀਕ ਮਾਫੀਆ ਦੇ ਮਾਸਟਰਮਾਈਂਡ ਨੂੰ ਛਡਾਉਣਾ ਹੀ ਹੈ, ਜੇਕਰ ਤੁਸੀਂ ਸਬੂਤ ਇਕੱਠੇ ਹੀ ਨਹੀਂ ਕਰਨੇ, ਜਾਂਚ ਹੀ ਨਹੀਂ ਕਰਨੀ, ਉਨ੍ਹਾਂ ਨੂੰ ਜ਼ਮਾਨਤ ਹੀ ਦੁਆਉਣੀ ਹੈ ਅਤੇ ਜੇਲ੍ਹ ਤੋਂ ਹੀ ਛਡਾਉਣਾ ਹੈ, ਤਾਂ ਇਹ ਫਾਸਟ ਟ੍ਰੈਕ ਕੋਰਟ ਆਖ਼ਰ ਕੀ ਕਰਨਗੇ? ਪ੍ਰਧਾਨ ਮੰਤਰੀ ਜੀ, ਤੁਹਾਡੀ ਨੀਅਤ ਵਿੱਚ ਹੀ ਖੋਟ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiNationalpunjab newsPunjab news in Punjabitop headlines in Punjabi
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Delhi Police ਦੀ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਕਾਰਵਾਈ

Delhi Police ਦੀ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਕਾਰਵਾਈ

by Ranjit Singh
July 25, 2026
0

Delhi Police ਦੀ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਕਾਰਵਾਈ ਚੰਡੀਗੜ੍ਹ, 25 ਜੁਲਾਈ (ਵਿਸ਼ਵ ਵਾਰਤਾ) – ਦਿੱਲੀ ਦੇ...

Rahul Gandhi ਨੇ ਵਿਦਿਆਰਥੀ ਅੰਦੋਲਨ ਬਾਰੇ ਦਿੱਤਾ ਵੱਡਾ ਬਿਆਨ

Rahul Gandhi ਨੇ ਵਿਦਿਆਰਥੀ ਅੰਦੋਲਨ ਬਾਰੇ ਦਿੱਤਾ ਵੱਡਾ ਬਿਆਨ

by Ranjit Singh
July 25, 2026
0

Rahul Gandhi ਨੇ ਵਿਦਿਆਰਥੀ ਅੰਦੋਲਨ ਬਾਰੇ ਦਿੱਤਾ ਵੱਡਾ ਬਿਆਨ ਚੰਡੀਗੜ੍ਹ, 25 ਜੁਲਾਈ (ਵਿਸ਼ਵ ਵਾਰਤਾ) – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ...

Punjab: ਕਰਮਚਾਰੀਆਂ ਦੀ ਹੜਤਾਲ ‘ਤੇ PSPCL ਸਖ਼ਤ, ਲਿਆ ਇਹ ਵੱਡਾ ਫੈਸਲਾ

Punjab: ਕਰਮਚਾਰੀਆਂ ਦੀ ਹੜਤਾਲ ‘ਤੇ PSPCL ਸਖ਼ਤ, ਲਿਆ ਇਹ ਵੱਡਾ ਫੈਸਲਾ

by Ranjit Singh
July 25, 2026
0

Punjab: ਕਰਮਚਾਰੀਆਂ ਦੀ ਹੜਤਾਲ 'ਤੇ PSPCL ਸਖ਼ਤ, ਲਿਆ ਇਹ ਵੱਡਾ ਫੈਸਲਾ ਚੰਡੀਗੜ੍ਹ, 25 ਜੁਲਾਈ (ਵਿਸ਼ਵ ਵਾਰਤਾ) – ਪੰਜਾਬ ਸਟੇਟ ਪਾਵਰ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
July 25, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 25 ਜੁਲਾਈ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Delhi Police ਦੀ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਕਾਰਵਾਈ

Delhi Police ਦੀ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਕਾਰਵਾਈ

by Ranjit Singh
July 25, 2026
0

Delhi Police ਦੀ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਕਾਰਵਾਈ ਚੰਡੀਗੜ੍ਹ, 25 ਜੁਲਾਈ (ਵਿਸ਼ਵ ਵਾਰਤਾ) – ਦਿੱਲੀ ਦੇ...

Most Popular

Sports: ਹਾਕੀ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਟੀਮ ਵਿੱਚ ਕਿਸ-ਕਿਸ ਖਿਡਾਰੀ ਨੂੰ ਮਿਲੀ ਜਗ੍ਹਾ

Sports: ਹਾਕੀ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਟੀਮ ਵਿੱਚ ਕਿਸ-ਕਿਸ ਖਿਡਾਰੀ ਨੂੰ ਮਿਲੀ ਜਗ੍ਹਾ

by Ranjit Singh
4 days ago
0

Sports: ਹਾਕੀ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਟੀਮ ਵਿੱਚ ਕਿਸ-ਕਿਸ ਖਿਡਾਰੀ ਨੂੰ ਮਿਲੀ ਜਗ੍ਹਾ ਚੰਡੀਗੜ੍ਹ, 21 ਜੁਲਾਈ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 