ICC ODI Ranking: ICC ਨੇ ਵਨਡੇ ਬੱਲੇਬਾਜ਼ਾਂ ਦੀ ਰੈਂਕਿੰਗ ਕੀਤੀ ਜਾਰੀ, ਭਾਰਤ ਦੇ ਤਿੰਨ ਬੱਲੇਬਾਜ਼ ਟਾਪ 5 ‘ਚ
ਚੰਡੀਗੜ੍ਹ, 23 ਜੁਲਾਈ (ਵਿਸ਼ਵ ਵਾਰਤਾ): ICC ਨੇ ਬੁੱਧਵਾਰ ਨੂੰ ਵਨਡੇ ਬੱਲੇਬਾਜ਼ਾਂ ਦੀ ਰੈਂਕਿੰਗ ਜਾਰੀ ਕੀਤੀ ਹੈ। ਜਿਸ ‘ਚ ਨਿਊਜ਼ੀਲੈਂਡ ਦੇ ਡੈਰਿਲ ਮਿਸ਼ੇਲ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਪਹਿਲੇ ਨੰਬਰ ‘ਤੇ ਹਨ। ਉੱਥੇ ਹੀ ਟੀਮ ਇੰਡੀਆ ਦੇ ਕਪਤਾਨ ਸ਼ੁਭਮਨ ਗਿੱਲ ਨੰਬਰ ਇੱਕ ਵਨਡੇ ਬੱਲੇਬਾਜ਼ ਬਣਨ ਤੋਂ ਇੱਕ ਅੰਕ ਦੂਰ ਹਨ। ਉਹ ਆਈਸੀਸੀ ਵਨਡੇ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਦੂਜੇ ਸਥਾਨ ‘ਤੇ ਹਨ। ਗਿੱਲ ਦੇ 801 ਰੇਟਿੰਗ ਅੰਕ ਹਨ, ਜਦੋਂ ਕਿ ਡੈਰਿਲ ਮਿਸ਼ੇਲ ਦੇ 802 ਅੰਕ ਹਨ।
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਇੰਗਲੈਂਡ ਦੌਰੇ ਦੌਰਾਨ ਲਾਰਡਜ਼ ਵਿੱਚ ਉਸਦੀ ਸ਼ਾਨਦਾਰ 138 ਦੌੜਾਂ ਦੀ ਪਾਰੀ ਦਾ ਇਨਾਮ ਮਿਲਿਆ ਹੈ। ਬੱਲੇਬਾਜ਼ਾਂ ਲਈ ਤਾਜ਼ਾ ਆਈਸੀਸੀ ਇੱਕ ਰੋਜ਼ਾ ਰੈਂਕਿੰਗ ਵਿੱਚ ਰੋਹਿਤ 14 ਰੇਟਿੰਗ ਅੰਕ ਵਧਾ ਕੇ ਚੌਥੇ ਸਥਾਨ ‘ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਭਾਰਤ ਦੇ ਦੀ ਵਿਰਾਟ ਕੋਹਲੀ ਇਸ ਰੈਂਕਿੰਗ ‘ਚ ਤੀਜੇ ਸਥਾਨ ‘ਤੇ ਹਨ। ਵਿਰਾਟ ਕੋਹਲੀ 767 ਅੰਕਾਂ ਨਾਲ ਤੀਜੇ ਨੰਬਰ ‘ਤੇ ਬਰਕਰਾਰ ਹਨ, ਜਦੋਂ ਕਿ ਰੋਹਿਤ ਸ਼ਰਮਾ 758 ਅੰਕਾਂ ਨਾਲ ਚੌਥੇ ਸਥਾਨ ‘ਤੇ ਪਹੁੰਚ ਗਏ ਹਨ।
ਉੱਥੇ ਹੀ ਅਫਗਾਨਿਸਤਾਨ ਦੇ ਇਬਰਾਹਿਮ ਜ਼ਦਰਾਨ 712 ਅੰਕਾਂ ਨਾਲ ਪੰਜਵੇਂ, ਪਾਕਿਸਤਾਨ ਦੇ ਬਾਬਰ ਆਜ਼ਮ 689 ਅੰਕਾਂ ਨਾਲ ਛੇਵੇਂ, ਆਇਰਲੈਂਡ ਦੇ ਹੈਰੀ ਟੈਕਟਰ 679 ਅੰਕਾਂ ਨਾਲ ਸੱਤਵੇਂ, ਇੰਗਲੈਂਡ ਦੇ ਜੋ ਰੂਟ 674 ਅੰਕਾਂ ਨਾਲ ਅੱਠਵੇਂ, ਵੈਸਟਇੰਡੀਜ਼ ਦੇ ਸ਼ਾਈ ਹੋਪ 672 ਅੰਕਾਂ ਨਾਲ ਨੌਵੇਂ, ਸ਼੍ਰੀਲੰਕਾ ਦੇ ਚੈਰਿਥ ਅਸਲਾਂਕਾ 659 ਅੰਕਾਂ ਨਾਲ ਦਸਵੇਂ ਸਥਾਨ ‘ਤੇ ਹਨ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















