IND vs ENG 2nd ODI : ਭਾਰਤ ਨੇ ਇੰਗਲੈਂਡ 234 ਦੌੜਾਂ ਦਾ ਦਿੱਤਾ ਟੀਚਾ
ਇੰਗਲੈਂਡ ਨੂੰ ਪਹਿਲੀ ਹੀ ਗੇਂਦ ‘ਤੇ ਝਟਕਾ ਬੁਮਰਾਹ ਨੇ ਕੀਤਾ ਆਊਟ
ਨਵੀ ਦਿੱਲੀ, 16 ਜੁਲਾਈ 2026 (ਵਿਸ਼ਵ ਵਾਰਤਾ): ਭਾਰਤੀ ਟੀਮ ਅਤੇ ਇੰਗਲੈਂਡ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਕਾਰਡਿਫ ਵਿੱਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੇ ਕਪਤਾਨ ਹੈਰੀ ਬਰੂਕ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ । ਭਾਰਤ ਨੇ ਦੂਜੇ ਵਨਡੇ ਵਿੱਚ ਇੰਗਲੈਂਡ ਨੂੰ 234 ਦੌੜਾਂ ਦਾ ਟੀਚਾ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ 44 ਓਵਰਾਂ ਵਿੱਚ 233 ਦੌੜਾਂ ‘ਤੇ ਆਲਆਊਟ ਹੋ ਗਈ।
234 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਟੀਮ ਨੂੰ ਪਹਿਲੀ ਹੀ ਗੇਂਦ ‘ਤੇ ਝਟਕਾ ਲੱਗਾ। ਜਸਪ੍ਰੀਤ ਬੁਮਰਾਹ ਨੇ ਬੇਨ ਡਕੈਟ ਨੂੰ ਵਿਕਟਕੀਪਰ ਈਸ਼ਾਨ ਕਿਸ਼ਨ ਦੇ ਹੱਥੋਂ ਕੈਚ ਕਰਵਾ ਕੇ ਬਿਨਾਂ ਖਾਤਾ ਖੋਲ੍ਹੇ ਪਵੇਲੀਅਨ ਭੇਜ ਦਿੱਤਾ।
ਕਾਰਡਿਫ ਦੇ ਸੋਫੀਆ ਗਾਰਡਨਜ਼ ਵਿੱਚ ਸ਼੍ਰੇਅਸ ਅਈਅਰ ਨੇ 66 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ 65 ਦੌੜਾਂ ਦੀ ਪਾਰੀ ਖੇਡੀ। ਜਸਪ੍ਰੀਤ ਬੁਮਰਾਹ ਨੇ ਅਜੇਤੂ 20 ਦੌੜਾਂ ਬਣਾ ਕੇ ਟੀਮ ਨੂੰ 230 ਦੇ ਪਾਰ ਪਹੁੰਚਾਇਆ। ਇੰਗਲੈਂਡ ਲਈ ਜੋਫਰਾ ਆਰਚਰ ਅਤੇ ਗਸ ਐਟਕਿੰਸਨ ਨੇ 3-3 ਵਿਕਟਾਂ ਲਈਆਂ।
ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ
ਭਾਰਤ (ਪਲੇਇੰਗ XI): ਰੋਹਿਤ ਸ਼ਰਮਾ, ਸ਼ੁਭਮਨ ਗਿੱਲ (ਕਪਤਾਨ), ਵਿਰਾਟ ਕੋਹਲੀ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ, ਵਾਸ਼ਿੰਗਟਨ ਸੁੰਦਰ, ਸ਼ਿਵਮ ਦੂਬੇ, ਅਕਸ਼ਰ ਪਟੇਲ, ਗੁਰਨੂਰ ਬਰਾੜ, ਜਸਪ੍ਰੀਤ ਬੁਮਰਾਹ, ਪ੍ਰਸਿੱਧ ਕ੍ਰਿਸ਼ਨਾ।
ਭਾਰਤ ਨੇ 12 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ‘ਤੇ 73 ਦੌੜਾਂ ਬਣਾ ਲਈਆਂ ਹਨ।
ਇੰਗਲੈਂਡ (ਪਲੇਇੰਗ XI): ਬੇਨ ਡਕੈਟ, ਜੈਕਬ ਬੈਥਲ, ਜੋ ਰੂਟ, ਹੈਰੀ ਬਰੂਕ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਸੈਮ ਕਰਨ, ਵਿਲ ਜੈਕਸ, ਗਸ ਐਟਕਿੰਸਨ, ਜੋਫਰਾ ਆਰਚਰ, ਆਦਿਲ ਰਾਸ਼ਿਦ, ਸਾਕਿਬ ਮਹਿਮੂਦ।























