ਨਿਊਜ਼ੀਲੈਂਡ ‘ਚ ਭੂਚਾਲ ਦੇ ਤੇਜ਼ ਝਟਕੇ! ਸੁਨਾਮੀ ਦਾ ਅਲਰਟ ਜਾਰੀ
ਨਿਊਜ਼ੀਲੈਂਡ, 16 ਜੁਲਾਈ 2026 (ਵਿਸ਼ਵ ਵਾਰਤਾ): ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਪੱਛਮੀ ਤੱਟ ‘ਤੇ ਵੀਰਵਾਰ ਨੂੰ 5.9 ਤੀਬਰਤਾ ਦਾ ਭੂਚਾਲ ਆਇਆ। ਇਸ ਤੋਂ ਬਾਅਦ ਅਧਿਕਾਰੀਆਂ ਨੇ ਸੁਨਾਮੀ ਦਾ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਤੁਰੰਤ ਸੁਰੱਖਿਅਤ ਅਤੇ ਉੱਚੀਆਂ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ।
ਅਮਰੀਕੀ ਭੂ-ਵਿਗਿਆਨਕ ਸਰਵੇਖਣ ਅਨੁਸਾਰ, ਭੂਚਾਲ ਦਾ ਕੇਂਦਰ ਤੇ ਅਨਾਊ ਸ਼ਹਿਰ ਤੋਂ ਕਰੀਬ 42 ਕਿਲੋਮੀਟਰ ਉੱਤਰ-ਉੱਤਰ ਪੱਛਮ ਵਿੱਚ ਸੀ। ਭੂਚਾਲ ਭਾਰਤੀ ਸਮੇਂ ਅਨੁਸਾਰ ਦੁਪਹਿਰ ਦੇ ਕਰੀਬ ਦਰਜ ਕੀਤਾ ਗਿਆ। ਇਸ ਦੀ ਡੂੰਘਾਈ ਕਰੀਬ 76.4 ਕਿਲੋਮੀਟਰ ਸੀ।
ਨਿਊਜ਼ੀਲੈਂਡ ਦੀ ਰਾਸ਼ਟਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਕਿਹਾ ਹੈ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਬਿਨਾਂ ਦੇਰੀ ਕੀਤੇ ਸੁਨਾਮੀ ਨਿਕਾਸੀ ਖੇਤਰ ਤੋਂ ਬਾਹਰ ਨਿਕਲਣ ਅਤੇ ਨੇੜਲੀ ਉੱਚੀ ਥਾਂ ਜਾਂ ਜਿੰਨਾ ਸੰਭਵ ਹੋ ਸਕੇ, ਅੰਦਰੂਨੀ ਇਲਾਕਿਆਂ ਵੱਲ ਚਲੇ ਜਾਣ। ਫਿਲਹਾਲ ਕਿਸੇ ਵੱਡੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























