Punjab: ‘ਮਾਵਾਂ ਧੀਆਂ ਸਤਿਕਾਰ ਯੋਜਨਾ’: CM ਮਾਨ ਆਪਣੇ ਹਲਕੇ ਧੂਰੀ ਤੋਂ ਕਰਨਗੇ ਸ਼ੁਰੂਆਤ
– ਅੱਜ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਦੌਰੇ ‘ਤੇ
ਸੰਗਰੂਰ , 1 ਜੁਲਾਈ (ਵਿਸ਼ਵ ਵਾਰਤਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ ਤੋਂ ਸੰਗਰੂਰ ਜ਼ਿਲ੍ਹੇ ਦੇ ਦੌਰੇ ‘ਤੇ ਹਨ। ਬੀਤੇ ਦਿਨ ਵੀ ਉਨ੍ਹਾਂ ਵੱਲੋਂ ਵਿਕਾਸ ਪ੍ਰੋਜੈਕਟਸ ਲੋਕ ਅਰਪਿਤ ਕੀਤੇ ਗਏ ਅਤੇ ਲੋਕਾਂ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਅੱਜ ਵੀ ਉਹ ਧੂਰੀ ਦੌਰੇ ‘ਤੇ ਹੋਣਗੇ ਜਿੱਥੇ ਅੱਜ 1 ਜੁਲਾਈ 2026 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਵਿੱਚ ਦੋ ਮਹੱਤਵਪੂਰਨ ਸਮਾਗਮਾਂ ਵਿੱਚ ਸ਼ਾਮਲ ਹੋਣਗੇ।
ਸਵੇਰੇ 10:30 ਵਜੇ ਮੁੱਖ ਮੰਤਰੀ ਸੰਗਰੂਰ ਸਥਿਤ ਆਪਣੀ ਰਿਹਾਇਸ਼ ਡਰੀਮ ਲੈਂਡ ਵਿਖੇ ਸਪੈਸ਼ਲ ਇੰਟੈਂਸਿਵ ਰਿਵੀਜਨ-2026 ਤਹਿਤ Enumeration Form ਭਰਨਗੇ ਅਤੇ ਇਸ ਮੌਕੇ ਮੀਡੀਆ ਨੂੰ ਵੀ ਸੰਬੋਧਨ ਕਰਨਗੇ।
ਇਸ ਤੋਂ ਬਾਅਦ 11:30 ਵਜੇ ਧੂਰੀ ਦੇ ਸੈਫਰਨ ਪਾਮ ਵਿਖੇ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਮਹਿਲਾਵਾਂ ਦੇ ਖਾਤਿਆਂ ਵਿੱਚ ਰਾਸ਼ੀ ਜਾਰੀ ਕਰਨ ਦੀ ਸ਼ੁਰੂਆਤ ਕਰਨਗੇ।
ਮੀਡੀਆ ਪ੍ਰਬੰਧਾਂ ਅਨੁਸਾਰ, ਡਰੀਮ ਲੈਂਡ ਵਿਖੇ ਸਮਾਗਮ ਦੀ ਕਵਰੇਜ ਲਈ ਗੱਡੀਆਂ ਪੀ.ਡਬਲਿਊ.ਡੀ. ਰੈਸਟ ਹਾਊਸ, ਸੰਗਰੂਰ ਤੋਂ ਸਵੇਰੇ 9:45 ਵਜੇ ਰਵਾਨਾ ਹੋਣਗੀਆਂ। ਉੱਥੋਂ ਸਮਾਗਮ ਸਮਾਪਤ ਹੋਣ ਉਪਰੰਤ ਕਾਫਲਾ ਸਿੱਧਾ ਸੈਫਰਨ ਪਾਮ, ਧੂਰੀ ਲਈ ਰਵਾਨਾ ਹੋਵੇਗਾ। ਜਦਕਿ ਧੂਰੀ ਵਿਖੇ ਹੋਣ ਵਾਲੇ ਸਮਾਗਮ ਲਈ ਗੱਡੀਆਂ CM Facilitation Centre, Dhuri ਤੋਂ ਸਵੇਰੇ 10:45 ਵਜੇ ਰਵਾਨਾ ਹੋਣਗੀਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























