Breaking: ਕੇਂਦਰ ਵੱਲੋਂ ਦੋ IPS ਅਫਸਰਾਂ ਦੀਆਂ ਬਦਲੀਆਂ
ਚੰਡੀਗੜ੍ਹ, 15 ਮਈ 2026: ਕੇਂਦਰ ਵੱਲੋਂ ਦੋ IPS ਅਫਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਕੇਂਦਰ ਵੱਲੋਂ ਜਾਰੀ ਹੁਕਮਾਂ ਦੇ ਅਨੁਸਾਰ ਸਮਰੱਥ ਅਥਾਰਟੀ ਦੀ ਪ੍ਰਵਾਨਗੀ ਨਾਲ, AGMUT ਕੇਡਰ ਦੇ ਦੋ IPS ਅਧਿਕਾਰੀਆਂ ਦੀ ਤਾਇਨਾਤੀ ਤੁਰੰਤ ਪ੍ਰਭਾਵ ਨਾਲ ਅਤੇ ਅਗਲੇ ਹੁਕਮਾਂ ਤੱਕ ਜਾਰੀ ਕੀਤੀ ਗਈ ਹੈ। ਜਿਨ੍ਹਾਂ ‘ਚ ਰਵਿੰਦਰ ਸਿੰਘ ਯਾਦਵ, IPS (AGMUT: 1995) ਨੂੰ ਦਿੱਲੀ ਤੋਂ ਡੀਜੀਪੀ ਨਿਕੋਬਾਰ ਅੰਡੇਮਾਨ ਅਤੇ ਹਰਗੋਬਿੰਦਰ ਸਿੰਘ ਧਾਲੀਵਾਲ, (AGMUT: 1997) ਆਈ.ਪੀ.ਐਸ ਡੀਜੀਪੀ, ਅੰਡੇਮਾਨ ਅਤੇ ਨਿਕੋਬਾਰ ਤੋਂ ਦਿੱਲੀ ਤਬਦੀਲ ਕੀਤਾ ਗਿਆ ਹੈ। ਭਾਵ ਦੋਵਾਂ IPS ਅਫਸਰਾਂ ਨੂੰ ਇੱਕ-ਦੂਜੇ ਦੇ ਸਥਾਨ ‘ਤੇ ਤਬਦੀਲ ਕੀਤਾ ਗਿਆ ਹੈ। ਪੜ੍ਹੋ ਹੁਕਮਾਂ ਦੀ ਕਾਪੀ…..

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























