Entertainment: ਮਸ਼ਹੂਰ ਗੀਤਕਾਰ ਚੰਨ ਗੁਰਾਇਆ ਵਾਲਾ ਦਾ ਦੇਹਾਂਤ
ਚੰਡੀਗੜ੍ਹ, 6 ਮਈ 2026 – ਪੰਜਾਬੀ ਸੰਗੀਤ ਜਗਤ ਲਈ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਗੀਤਕਾਰ ਚੰਨ ਗੁਰਾਇਆ ਵਾਲਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ। ਚੰਨ ਗੁਰਾਇਆ ਵਾਲਾ ਆਪਣੇ ਲਿਖੇ ਹੋਏ ਗੀਤਾਂ ਲਈ ਜਾਣੇ ਜਾਂਦੇ ਸਨ ਅਤੇ ਉਨ੍ਹਾਂ ਦੇ ਲਫ਼ਜ਼ਾਂ ਵਿੱਚ ਪੰਜਾਬੀ ਸੱਭਿਆਚਾਰ, ਜਜ਼ਬਾਤ ਅਤੇ ਮਿੱਟੀ ਦੀ ਖੁਸ਼ਬੂ ਮਹਿਸੂਸ ਹੁੰਦੀ ਸੀ।
ਚੰਨ ਗੁਰਾਇਆ ਵਾਲਾ ਨੇ ਆਪਣੇ ਕਲਮ ਦੇ ਜ਼ਰੀਏ ਅਨੇਕਾਂ ਹਿੱਟ ਗੀਤ ਲਿਖੇ, ਜੋ ਪੰਜਾਬੀ ਫਿਲਮਾਂ ਅਤੇ ਨਾਮੀ ਗਾਇਕਾਂ ਦੀ ਆਵਾਜ਼ ਵਿੱਚ ਲੋਕਾਂ ਤੱਕ ਪਹੁੰਚੇ। ਉਨ੍ਹਾਂ ਦੇ ਗੀਤ ਕਈ ਮਸ਼ਹੂਰ ਗਾਇਕਾਂ ਵੱਲੋਂ ਗਾਏ ਗਏ ਅਤੇ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤੇ ਗਏ। ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਅਤੇ ਪ੍ਰਸ਼ੰਸਕ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























