• Latest
  • Trending
ਪੰਜਾਬ ਪੁਲਿਸ ਨੇ ਪਾਕਿਸਤਾਨ ਦੀ ਹਮਾਇਤ ਪ੍ਰਾਪਤ ‘ਡਰੋਨ–ਡਰੱਗਸ–ਗੰਨ’ ਨੈਕਸਸ ਨੂੰ ਕੁਚਲਿਆ, ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਅਧੀਨ ਗੈਂਗਸਟਰਾਂ ਦੀ 65 ਕਰੋੜ ਦੀ ਸੰਪਤੀ ਫ੍ਰੀਜ਼ ਕੀਤੀ

ਪੰਜਾਬ ਪੁਲਿਸ ਨੇ ਪਾਕਿਸਤਾਨ ਦੀ ਹਮਾਇਤ ਪ੍ਰਾਪਤ ‘ਡਰੋਨ–ਡਰੱਗਸ–ਗੰਨ’ ਨੈਕਸਸ ਨੂੰ ਕੁਚਲਿਆ, ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਅਧੀਨ ਗੈਂਗਸਟਰਾਂ ਦੀ 65 ਕਰੋੜ ਦੀ ਸੰਪਤੀ ਫ੍ਰੀਜ਼ ਕੀਤੀ

2 months ago
Punjab: ED ਵੱਲੋਂ ਮੰਤਰੀ ਸੰਜੀਵ ਅਰੋੜਾ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

Punjab: ED ਵੱਲੋਂ ਮੰਤਰੀ ਸੰਜੀਵ ਅਰੋੜਾ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

24 minutes ago
Punjab Weather: ਸੂਬੇ ‘ਚ ਮੀਂਹ ਲਈ ਅਲਰਟ ਜਾਰੀ

Punjab Weather: ਸੂਬੇ ‘ਚ ਮੀਂਹ ਲਈ ਅਲਰਟ ਜਾਰੀ

37 minutes ago
Punjab CM ਭਗਵੰਤ ਮਾਨ ਅੱਜ ਪਟਿਆਲਾ ਦੌਰੇ ‘ਤੇ

Punjab CM ਭਗਵੰਤ ਮਾਨ ਅੱਜ ਪਟਿਆਲਾ ਦੌਰੇ ‘ਤੇ

1 hour ago
Australia: ਦਰਦਨਾਕ ਸੜਕ ਹਾਦਸੇ ‘ਚ 25 ਸਾਲਾ ਪੰਜਾਬੀ ਨੌਜਵਾਨ ਦੀ ਮੌਤ

Australia: ਦਰਦਨਾਕ ਸੜਕ ਹਾਦਸੇ ‘ਚ 25 ਸਾਲਾ ਪੰਜਾਬੀ ਨੌਜਵਾਨ ਦੀ ਮੌਤ

1 hour ago
Qatar ਗੈਸ ਪਲਾਂਟ ਹਾਦਸਾ: 4 ਭਾਰਤੀਆਂ ਦੀਆਂ ਲਾਸ਼ਾਂ ਭੇਜੀਆਂ ਜਾ ਰਹੀਆਂ ਦੇਸ਼

Qatar ਗੈਸ ਪਲਾਂਟ ਹਾਦਸਾ: 4 ਭਾਰਤੀਆਂ ਦੀਆਂ ਲਾਸ਼ਾਂ ਭੇਜੀਆਂ ਜਾ ਰਹੀਆਂ ਦੇਸ਼

2 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

3 hours ago
India Vs Ireland: ਭਾਰਤ ਅਤੇ ਆਇਰਲੈਂਡ ਵਿਚਕਾਰ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ

India Vs Ireland: ਭਾਰਤ ਅਤੇ ਆਇਰਲੈਂਡ ਵਿਚਕਾਰ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ

3 hours ago
Big News: ਉਤਰਾਖੰਡ ਵਿੱਚ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਕਾਰ ਖਤਮ ਹੋਇਆ ਤਣਾਅ

Big News: ਉਤਰਾਖੰਡ ਵਿੱਚ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਕਾਰ ਖਤਮ ਹੋਇਆ ਤਣਾਅ

3 hours ago
Venezuela Earthquake ਹੁਣ ਤੱਕ 235 ਮੌਤਾਂ, 1500 ਤੋਂ ਤੋਂ ਵੱਧ ਜ਼ਖਮੀ

Venezuela Earthquake ਹੁਣ ਤੱਕ 235 ਮੌਤਾਂ, 1500 ਤੋਂ ਤੋਂ ਵੱਧ ਜ਼ਖਮੀ

3 hours ago
Hukamnama Sri Darbar Sahib Today – 26 June 2026 | Ang 731 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 26 June 2026 | Ang 731 I ਅੱਜ ਦਾ ਹੁਕਮਨਾਮਾ

5 hours ago
Women’s T20 World Cup : ਭਾਰਤ ਦੀਆਂ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ; ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ

Women’s T20 World Cup : ਭਾਰਤ ਦੀਆਂ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ; ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ

12 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

13 hours ago
Hindi News
English News
Friday, June 26, 2026
No Result
View All Result
39 °c
Chandigarh
39 ° Sat
38 ° Sun
39 ° Mon
39 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਪੁਲਿਸ ਨੇ ਪਾਕਿਸਤਾਨ ਦੀ ਹਮਾਇਤ ਪ੍ਰਾਪਤ ‘ਡਰੋਨ–ਡਰੱਗਸ–ਗੰਨ’ ਨੈਕਸਸ ਨੂੰ ਕੁਚਲਿਆ, ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਅਧੀਨ ਗੈਂਗਸਟਰਾਂ ਦੀ 65 ਕਰੋੜ ਦੀ ਸੰਪਤੀ ਫ੍ਰੀਜ਼ ਕੀਤੀ

May 4, 2026
in ਖਬਰਾਂ, ਪੰਜਾਬ

ਚੰਡੀਗੜ੍ਹ/ਤਰਨ ਤਾਰਨ; 04 ਮਈ 2026 (ਵਿਸ਼ਵ ਵਾਰਤਾ):- ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚ ਸੰਗਠਿਤ ਅਪਰਾਧ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਤਰਨ ਤਾਰਨ ਪੁਲਿਸ ਨੇ ਪੰਜਾਬ ਪੁਲਿਸ ਦੀ ‘ਗੈਂਗਸਟਰਾਂ ਖ਼ਿਲਾਫ਼ ਜ਼ੀਰੋ ਟਾਲਰੈਂਸ’ ਨੀਤੀ ਤਹਿਤ ਪਾਕਿਸਤਾਨ ਨਾਲ ਸਬੰਧਤ ਡਰੱਗ ਤਸਕਰੀ ਨੈੱਟਵਰਕ ਖਿਲਾਫ਼ ਮਿਸਾਲੀ ਕਾਰਵਾਈ ਕੀਤੀ ਹੈ। ਇਹ ਨੈੱਟਵਰਕ ਰਾਜ ਵਿੱਚ ਗੈਂਗਸਟਰਾਂ ਨੂੰ ਆਪਣੇ ਗੈਰਕਾਨੂੰਨੀ ਕਾਰੋਬਾਰ ਚਲਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਸੀ।

ਭਗਵੰਤ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਨਾਰਕੋਟਿਕ ਡਰੱਗਸ ਐਂਡ ਸਾਈਕੋਟਰਾਪਿਕ ਸਬਸਟੈਂਸਿਜ਼ (ਐਨਡੀਪੀਐਸ) ਐਕਟ ਅਧੀਨ 490 ਮਾਮਲੇ ਦਰਜ ਕੀਤੇ, 630 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 47.527 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਤਰਨ ਤਾਰਨ, ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਚੁਣੌਤੀਆਂ ਦੇ ਬਾਵਜੂਦ ਸੂਬਾ ਪੁਲਿਸ ਨੇ ਪਾਕਿਸਤਾਨ ਤੋਂ ਲਾਜਿਸਟਿਕ ਸਹਾਇਤਾ ਪ੍ਰਾਪਤ ਕਰ ਰਹੇ ਗੈਂਗਸਟਰ ਨੈੱਟਵਰਕਾਂ ਖਿਲਾਫ਼ ਠੋਸ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ,“ਹੁਣ ਤੱਕ ਇੱਕ ਸਾਲ ਵਿੱਚ 65 ਕਰੋੜ ਰੁਪਏ ਦੀ ਸੰਪਤੀ ਫ੍ਰੀਜ਼ ਕੀਤੀ ਗਈ ਹੈ, ਜਿਸ ਵਿੱਚੋਂ ਜ਼ਿਆਦਾਤਰ ਪਿਛਲੇ ਤਿੰਨ ਮਹੀਨਿਆਂ ਦੀ ਕਾਰਵਾਈ ਦਾ ਨਤੀਜਾ ਹੈ। ਇਹ ਸੰਪਤੀਆਂ ਸਿੱਧੇ ਜਾਂ ਅਸਿੱਧੇ ਤੌਰ ‘ਤੇ ਗੈਂਗਸਟਰਾਂ ਅਤੇ ਡਰੱਗ ਤਸਕਰਾਂ ਨਾਲ ਜੁੜੀਆਂ ਹੋਈਆਂ ਸਨ ਅਤੇ ਇਨ੍ਹਾਂ ਰਾਹੀਂ ਉਹ ਆਪਣੀਆਂ ਗਤੀਵਿਧੀਆਂ ਚਲ ਰਹੇ ਸਨ। ਪਾਕਿਸਤਾਨ ਨਾਲ ਸਾਡੀ ਲਗਭਗ 102 ਕਿਲੋਮੀਟਰ ਲੰਬੀ ਸਰਹੱਦ ਲੱਗਣ ਕਾਰਨ ਗੁਆਂਢੀ ਮੁਲਕ ਡਰੋਨਾਂ ਰਾਹੀਂ ਨਸ਼ੀਲੇ ਪਦਾਰਥ ਅਤੇ ਹਥਿਆਰ ਭੇਜਣ ਵਿੱਚ ਸਰਗਰਮ ਰਹਿੰਦਾ ਹੈ। ਹਾਲੀਆ ਸਮੇਂ ਵਿੱਚ ਤਸਕਰੀ ਦੇ ਢੰਗ-ਤਰੀਕੇ ਤੇਜ਼ੀ ਨਾਲ ਬਦਲੇ ਹਨ, ਪਰ ਅਪਰਾਧ ਨੂੰ ਨੱਥ ਪਾਉਣ ਦੇ ਆਪਣੇ ਠੋਸ ਇਰਾਦੇ ਤਹਿਤ ਲਈ ਜ਼ਿਲ੍ਹਾ ਪੁਲਿਸ ਨੇ ਟੀਚਾਗਤ ਰਣਨੀਤੀ ਅਪਣਾਈ ਹੈ।

ਸਾਲ 2024 ਵਿੱਚ 313 ਮਾਮਲੇ ਦਰਜ ਹੋਏ, 358 ਗ੍ਰਿਫ਼ਤਾਰੀਆਂ ਹੋਈਆਂ ਅਤੇ 115 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਜਦਕਿ ਪਿਛਲੇ ਸਾਲ 1,334 ਮਾਮਲੇ ਦਰਜ ਹੋਏ, 1,662 ਗ੍ਰਿਫ਼ਤਾਰੀਆਂ ਹੋਈਆਂ ਅਤੇ 244 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ।

ਸਰਹੱਦੀ ਖੇਤਰਾਂ ਵਿੱਚ ‘ਡਰੋਨ–ਡਰੱਗਸ–ਗੰਨ’ ਨੈਕਸਸ ਇੱਕ ਹਾਈ-ਟੈਕ ਆਪਰੇਸ਼ਨ ਮਾਡਲ ਵਜੋਂ ਸਾਹਮਣੇ ਆਇਆ ਹੈ। ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਰਾਹੀਂ ਪੁਲਿਸ ਨੇ ਅਜਿਹੇ ਨੈੱਟਵਰਕਾਂ ਖਿਲਾ ਪਣੀ ਪਕੜ ਮਜ਼ਬੂਤ ਕੀਤੀ ਹੈ। ਡਰੱਗ ਤਸਕਰੀ ਅਤੇ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਰਾਹੀਂ ਗੈਂਗ ਆਪਣਾ ਆਰਥਿਕ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਅਤੇ ਵੱਡੇ ਅਪਰਾਧਾਂ ਨੂੰ ਅੰਜ਼ਾਮ ਦੇਣ ਲਈ ਸਥਾਨਕ ਨੌਜਵਾਨਾਂ ਨੂੰ ਗਿਰੋਹਾਂ ਵਿੱਚ ਸ਼ਾਮਲ ਕਰ ਰਹੇ ਹਨ।

ਪੁਲਿਸ ਅਧਿਕਾਰੀਆਂ ਮੁਤਾਬਕ ਡਰੋਨਾਂ ਰਾਹੀਂ ਭਾਰਤੀ ਖੇਤਰ ਵਿੱਚ ਲਗਾਤਾਰ ਡਰੱਗ ਅਤੇ ਹਥਿਆਰ ਸੁੱਟੇ ਜਾ ਰਹੇ ਹਨ। ਇਹ ਖੇਪਾਂ ਸਰਹੱਦੀ ਇਲਾਕਿਆਂ ਤੋਂ ਇਕੱਠੀਆਂ ਕਰਕੇ ਵੱਖ-ਵੱਖ ਸ਼ਹਿਰਾਂ ਵਿੱਚ ਪਹੁੰਚਾਈਆਂ ਜਾਂਦੀਆਂ ਹਨ। ਇਹ ਸੰਗਠਿਤ ਅਪਰਾਧ ਗਿਰੋਹਾਂ ਲਈ ਆਮਦਨ ਦਾ ਵੱਡਾ ਸਰੋਤ ਬਣਿਆ ਹੋਇਆ ਹੈ।

ਐੱਸਐੱਸਪੀ ਲਾਂਬਾ ਨੇ ਦੱਸਿਆ,“ਛੋਟੇ ਡਰੋਨ 0.5 ਤੋਂ 12 ਕਿਲੋਗ੍ਰਾਮ ਤੱਕ ਭਾਰ ਢੋਅ ਸਕਦੇ ਹਨ, ਜਦਕਿ ਵੱਡੇ ਡਰੋਨ ਇੱਕ ਹੀ ਉਡਾਣ ਵਿੱਚ 25 ਕਿਲੋਗ੍ਰਾਮ ਤੱਕ ਖੇਪ ਲਿਜਾ ਸਕਦੇ ਹਨ। ਇਹ ਡਰੋਨ ਭਾਰਤੀ ਖੇਤਰ ਵਿੱਚ 5 ਤੋਂ 15 ਕਿਲੋਮੀਟਰ ਤੱਕ ਦਾਖ਼ਲ ਹੋ ਸਕਦੇ ਹਨ, ਜੋ ਸੁਰੱਖਿਆ ਏਜੰਸੀਆਂ ਲਈ ਵੱਡੀ ਚੁਣੌਤੀ ਹੈ।” ਉਨ੍ਹਾਂ ਕਿਹਾ ਕਿ ਦੂਜੀ ਸੁਰੱਖਿਆ ਪੰਕਤੀ ਹੋਣ ਦੇ ਬਾਵਜੂਦ ਜ਼ਿਲ੍ਹਾ ਪੁਲਿਸ ਨੇ ਖੁਫ਼ੀਆ ਆਧਾਰਿਤ ਕਾਰਵਾਈਆਂ ਰਾਹੀਂ ਠੋਸ ਨਤੀਜੇ ਹਾਸਲ ਕੀਤੇ ਹਨ।

ਜ਼ਿਲ੍ਹਾ ਪੁਲਿਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਅਤੇ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮਾਂ—ਜੋ ਵਿਦੇਸ਼ਾਂ ਤੋਂ ਚਲਾਏ ਜਾ ਰਹੇ ਨੈੱਟਵਰਕਾਂ ਨੂੰ ਬੇਅਸਰ ਕਰਨ ਲਈ ਲਾਗੂ ਕੀਤੀਆਂ ਗਈਆਂ ਹਨ—ਅਧੀਨ ਹੁਣ ਤੱਕ 1,736 ਮਾਮਲੇ ਦਰਜ ਕੀਤੇ ਹਨ ਅਤੇ 2,200 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲ ਹੀ ਵਿੱਚ ਚਲਾਏ ਗਏ ‘ਆਪਰੇਸ਼ਨ ਪ੍ਰਹਾਰ’ ਦੌਰਾਨ ਛੇ ਦਿਨਾਂ ਵਿੱਚ 236 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚ 10 ਭਗੌੜੇ ਅਪਰਾਧੀ ਵੀ ਸ਼ਾਮਲ ਹਨ। ਇਸ ਦੌਰਾਨ 3.5 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਮੁਹਿੰਮ ਵਿੱਚ 50 ਟੀਮਾਂ ਤਾਇਨਾਤ ਕੀਤੀਆਂ ਗਈਆਂ ਅਤੇ ਹਰ ਟੀਮ ਵਿੱਚ 10 ਪੁਲਿਸ ਕਰਮਚਾਰੀ ਸ਼ਾਮਲ ਸਨ।

ਉਨ੍ਹਾਂ ਅੱਗੇ ਦੱਸਿਆ,“ਸ਼ੱਕੀ ਗਤੀਵਿਧੀਆਂ ਦੀ ਨਿਗਰਾਨੀ ਲਈ ਐਂਟੀ-ਡਰੋਨ ਸਿਸਟਮ ਸਥਾਪਤ ਕੀਤਾ ਗਿਆ ਅਤੇ ਚੌਵੀ ਘੰਟੇ ਗਸ਼ਤ ਕੀਤੀ ਜਾ ਰਹੀ ਗਈ ਹੈ। ਬਰਾਮਦ ਡਰੋਨਾਂ ਵਿੱਚ ਕੈਮਰੇ, ਜੀਪੀਐੱਸ ਸਿਸਟਮ ਅਤੇ ਪਹਿਲਾਂ ਤੋਂ ਫੀਡ ਕੀਤੇ ਰੂਟ ਮੈਪ ਮਿਲੇ ਹਨ, ਜੋ ਤਸਕਰਾਂ ਦੀ ਤਕਨੀਕੀ ਸਮਰੱਥਾ ਨੂੰ ਦਰਸਾਉਂਦੇ ਹਨ। ਹਾਲ ਹੀ ਵਿੱਚ 10 ਕਿਲੋਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ। ਗੈਂਗਸਟਰ ਡਰੱਗ ਅਤੇ ਹਥਿਆਰਾਂ ਤੋਂ ਹੋਣ ਵਾਲੀ ਆਮਦਨ ਨਾਲ ਆਪਣੇ ਨੈੱਟਵਰਕ ਮਜ਼ਬੂਤ ਕਰ ਰਹੇ ਹਨ। ਸਥਾਨਕ ਕਾਰਕੁਨਾਂ ਦਾ ਇਸਤੇਮਾਲ ਫਿਰੌਤੀ ਲਈ ਕੀਤਾ ਜਾਂਦਾ ਹੈ ਅਤੇ ਫ਼ੋਨ ਕਾਲਾਂ ਰਾਹੀਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਭੁਗਤਾਨ ਨਾ ਹੋਣ ਦੀ ਸੂਰਤ ਵਿੱਚ, ਡਰ ਫੈਲਾਉਣ ਅਤੇ ਗੱਲ ਮਨਵਾਉਣ ਲਈ ਗੋਲੀਬਾਰੀ ਆਦਿ ਵਰਗੀਆਂ ਗਤੀਵਿਧੀਆਂ ਦਾ ਸਹਾਰਾ ਲਿਆ ਜਾਂਦਾ ਹੈ।”

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਹੇਠ ਹਾਲੀਆ ਕਾਰਵਾਈਆਂ ਵਿੱਚ ਪੁਲਿਸ ਨੇ ਕਈ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਦੋ ਸ਼ੂਟਰਾਂ ਦੇ ਨਾਲ ਫ਼ਾਈਨੈਂਸਰ, ਓਪਰੇਟਰ ਅਤੇ 14 ਸਾਥੀ ਸ਼ਾਮਲ ਹਨ। ਸੋਸ਼ਲ ਮੀਡੀਆ ਖਾਤਿਆਂ ਅਤੇ ਬੈਂਕਿੰਗ ਲੈਣ-ਦੇਣ ਦੀ ਨਿਗਰਾਨੀ ਵੀ ਤੇਜ਼ ਕੀਤੀ ਗਈ ਹੈ, ਜਿੱਥੇ ਕਈ ਮਾਮਲਿਆਂ ਵਿੱਚ ਹੋਰ ਲੋਕਾਂ ਦੇ ਨਾਮਾਂ ‘ਤੇ ਖਾਤੇ ਵਰਤੇ ਜਾਣ ਦਾ ਖੁਲਾਸਾ ਹੋਇਆ ਹੈ।

ਐੱਸਐੱਸਪੀ ਲਾਂਬਾ ਨੇ ਪੁਸ਼ਟੀ ਕੀਤੀ ਕਿ,“ਸੂਬਾ ਪੁਲਿਸ ਹੁਣ ਗੈਂਗਸਟਰਾਂ ਵੱਲੋਂ ਵਰਤੀ ਜਾ ਰਹੀ ਆਧੁਨਿਕ ਤਕਨਾਲੋਜੀ ਦਾ ਮੁਕਾਬਲਾ ਕਰਨ ਲਈ ਆਰਟੀਫ਼ੀਸ਼ਲ ਇੰਟੈਲੀਜੈਂਸ ਦੀ ਵਰਤੋਂ ਕਰ ਰਹੀ ਹੈ। ‘ਗੈਂਗਸਟਰਾਂ ’ਤੇ ਵਾਰ’ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮਾਂ ਨੇ ਇਨ੍ਹਾਂ ਨੈੱਟਵਰਕਾਂ ਨੂੰ ਬੇਅਸਰ ਕਰਨ ਅਤੇ ਡਰੱਗ ਤਸਕਰੀ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।” ਇਸ ਤੋਂ ਇਲਾਵਾ ਡਰੋਨ, ਹਥਿਆਰ, ਮੋਟਰਸਾਈਕਲ ਅਤੇ ਮੋਬਾਈਲ ਫ਼ੋਨ ਵੀ ਜ਼ਬਤ ਕੀਤੇ ਗਏ ਹਨ।

Tags: Breaking news in PunjabiLatest Punjab newsPUNJABPunjab Governmentpunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ED ਵੱਲੋਂ ਮੰਤਰੀ ਸੰਜੀਵ ਅਰੋੜਾ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

Punjab: ED ਵੱਲੋਂ ਮੰਤਰੀ ਸੰਜੀਵ ਅਰੋੜਾ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

by Ranjit Singh
June 26, 2026
0

Punjab: ED ਵੱਲੋਂ ਮੰਤਰੀ ਸੰਜੀਵ ਅਰੋੜਾ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ 'ਚ ਕੀਤਾ ਜਾਵੇਗਾ ਪੇਸ਼ ਚੰਡੀਗੜ੍ਹ, 26 ਜੂਨ (ਵਿਸ਼ਵ ਵਾਰਤਾ):...

Punjab Weather: ਸੂਬੇ ‘ਚ ਮੀਂਹ ਲਈ ਅਲਰਟ ਜਾਰੀ

Punjab Weather: ਸੂਬੇ ‘ਚ ਮੀਂਹ ਲਈ ਅਲਰਟ ਜਾਰੀ

by Ranjit Singh
June 26, 2026
0

Punjab Weather: ਸੂਬੇ 'ਚ ਮੀਂਹ ਲਈ ਅਲਰਟ ਜਾਰੀ - ਗਰਮੀ ਤੋਂ ਮਿਲੇਗੀ ਰਾਹਤ - ਮੀਂਹ ਨਾਲ ਕਿਸਾਨਾਂ ਨੂੰ ਹੋਵੇਗਾ ਫਾਇਦਾ...

Punjab CM ਭਗਵੰਤ ਮਾਨ ਅੱਜ ਪਟਿਆਲਾ ਦੌਰੇ ‘ਤੇ

Punjab CM ਭਗਵੰਤ ਮਾਨ ਅੱਜ ਪਟਿਆਲਾ ਦੌਰੇ ‘ਤੇ

by Ranjit Singh
June 26, 2026
0

Punjab CM ਭਗਵੰਤ ਮਾਨ ਅੱਜ ਪਟਿਆਲਾ ਦੌਰੇ 'ਤੇ - ਸਰਪੰਚ ਮਿਲਣੀ ਪ੍ਰੋਗਰਾਮ ਵਿੱਚ ਸਰਪੰਚਾਂ ਨਾਲ ਕਰਨਗੇ ਸਿੱਧੀ ਗੱਲਬਾਤ - ਖੇਡ...

Australia: ਦਰਦਨਾਕ ਸੜਕ ਹਾਦਸੇ ‘ਚ 25 ਸਾਲਾ ਪੰਜਾਬੀ ਨੌਜਵਾਨ ਦੀ ਮੌਤ

Australia: ਦਰਦਨਾਕ ਸੜਕ ਹਾਦਸੇ ‘ਚ 25 ਸਾਲਾ ਪੰਜਾਬੀ ਨੌਜਵਾਨ ਦੀ ਮੌਤ

by Ranjit Singh
June 26, 2026
0

Australia: ਦਰਦਨਾਕ ਸੜਕ ਹਾਦਸੇ 'ਚ 25 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਚੰਡੀਗੜ੍ਹ, 26 ਜੂਨ (ਵਿਸ਼ਵ ਵਾਰਤਾ-ਗੁਰਪੁਨੀਤ ਸਿੱਧੂ): ਆਸਟ੍ਰੇਲੀਆ ਦੇ ਮੈਲਬੌਰਨ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ED ਵੱਲੋਂ ਮੰਤਰੀ ਸੰਜੀਵ ਅਰੋੜਾ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

Punjab: ED ਵੱਲੋਂ ਮੰਤਰੀ ਸੰਜੀਵ ਅਰੋੜਾ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

by Ranjit Singh
June 26, 2026
0

Punjab: ED ਵੱਲੋਂ ਮੰਤਰੀ ਸੰਜੀਵ ਅਰੋੜਾ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ 'ਚ ਕੀਤਾ ਜਾਵੇਗਾ ਪੇਸ਼ ਚੰਡੀਗੜ੍ਹ, 26 ਜੂਨ (ਵਿਸ਼ਵ ਵਾਰਤਾ):...

Most Popular

Cockroach Janata Party ਅੱਜ ਪੰਜਾਬ ‘ਚ ਕਰੇਗੀ ਪ੍ਰਦਰਸ਼ਨ

Cockroach Janata Party ਅੱਜ ਪੰਜਾਬ ‘ਚ ਕਰੇਗੀ ਪ੍ਰਦਰਸ਼ਨ

by Ranjit Singh
2 weeks ago
0

Cockroach Janata Party ਅੱਜ ਪੰਜਾਬ 'ਚ ਕਰੇਗੀ ਪ੍ਰਦਰਸ਼ਨ - ਦੀਪਕੇ ਨੇ ਸੋਸ਼ਲ ਮੀਡੀਆ 'ਐਕਸ' 'ਤੇ ਕਿਹਾ ਕਿ ਅੰਮ੍ਰਿਤਸਰ ਆ ਰਹੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 