IPL 2026 : ਚੇਨਈ ਅਤੇ ਮੁੰਬਈ ਵਿਚਾਲੇ ਮੁਕਾਬਲਾ ਜਾਰੀ ; ਮੁੰਬਈ ਨੇ ਚੇਨਈ ਲਈ ਸੈੱਟ ਕੀਤਾ ਟਾਰਗੇਟ
ਚੇਨਈ ਵੱਲੋਂ ਅੰਸ਼ੁਲ ਕੰਬੋਜ ਨੇ ਲਈਆਂ 3 ਵਿਕਟਾਂ
ਚੰਡੀਗੜ੍ਹ, 2ਮਈ(ਵਿਸ਼ਵ ਵਾਰਤਾ) IPL 2026 ਦਾ 44 ਵਾਂ ਮੈਚ ਅੱਜ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਚੇਪੌਕ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਨੂੰ 160 ਦੌੜਾਂ ਦਾ ਟੀਚਾ ਦਿੱਤਾ ਹੈ।ਟੀਮ ਨੇ 20 ਓਵਰਾਂ ਬਾਅਦ 7 ਵਿਕਟਾਂ ਦੇ ਨੁਕਸਾਨ ‘ਤੇ ਕੁੱਲ 159 ਦੌੜਾਂ ਬਣਾਈਆਂ।
ਨਮਨ ਧੀਰ ਨੇ 37 ਗੇਂਦਾਂ ‘ਤੇ 57 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਰਿਆਨ ਰਿਕਲਟਨ ਨੇ 37 ਦੌੜਾਂ ਦਾ ਯੋਗਦਾਨ ਪਾਇਆ, ਜਦੋਂ ਕਿ ਸੂਰਿਆਕੁਮਾਰ ਯਾਦਵ ਨੇ 21 ਦੌੜਾਂ ਬਣਾਈਆਂ। ਚੇਨਈ ਲਈ, ਅੰਸ਼ੁਲ ਕੰਬੋਜ ਨੇ 3 ਵਿਕਟਾਂ ਲਈਆਂ ਜਦਕਿ ਨੂਰ ਅਹਿਮਦ ਨੇ 2 ਵਿਕਟਾਂ ਲਈਆਂ। ਇਸ ਤੋਂ ਇਲਾਵਾ ਰਾਮਕ੍ਰਿਸ਼ਨ ਘੋਸ਼ ਅਤੇ ਜੈਮੀ ਓਵਰਟਨ ਨੇ ਇੱਕ-ਇੱਕ ਵਿਕਟ ਲਈ।























