Big News: ਗੁਰਜੀਤ ਸਿੰਘ ਖਾਲਸਾ ਟਾਵਰ ਤੋਂ ਉੱਤਰੇ ਹੇਠਾਂ
– 18 ਮਹੀਨਿਆਂ ਬਾਅਦ ਆਏ ਟਾਵਰ ਤੋਂ ਹੇਠਾਂ
– ਬੇਅਦਬੀ ਖ਼ਿਲਾਫ਼ ਸਖ਼ਤ ਸਜ਼ਾ ਵਾਲੇ ਕਾਨੂੰਨ ਦੀ ਕਰ ਰਹੇ ਸੀ ਮੰਗ
– ਸਮਾਣਾ ‘ਚ ਪਿਛਲੇ 18 ਮਹੀਨਿਆ ਤੋਂ 400 ਫੁੱਟ ਉੱਚੇ ਟਾਵਰ ‘ਤੇ ਚੜ੍ਹ ਕੇ ਕਰ ਰਹੇ ਸੀ ਰੋਸ ਪ੍ਰਦਰਸ਼ਨ
ਸਮਾਣਾ, 24 ਅਪ੍ਰੈਲ 2026 – ਬੇਅਦਬੀ ਖ਼ਿਲਾਫ਼ ਸਖ਼ਤ ਸਜ਼ਾ ਵਾਲੇ ਕਾਨੂੰਨ ਦੀ ਮੰਗ ਕਰ ਰਹੇ ਗੁਰਜੀਤ ਸਿੰਘ ਖ਼ਾਲਸਾ ਪਿਛਲੇ 18 ਮਹੀਨਿਆਂ ਤੋਂ ਟਾਵਰ ਉੱਤੇ ਚੜ੍ਹ ਪ੍ਰਦਰਸ਼ਨ ਕਰ ਰਹੇ ਹਨ। ਉਹ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਕਾਨੂੰਨ ਬਣਨ ਮਗਰੋਂ ਹੇਠਾਂ ਉੱਤਰ ਆਏ ਹਨ। ਦੱਸ ਦਈਏ ਕਿ ਗੁਰਜੀਤ ਸਿੰਘ ਖ਼ਾਲਸਾ ਬੇਅਦਬੀ ਖ਼ਿਲਾਫ਼ ਸਖ਼ਤ ਸਜ਼ਾ ਵਾਲੇ ਕਾਨੂੰਨ ਦੀ ਮੰਗ ਕਰ ਰਹੇ ਸਨ ਅਤੇ ਸਮਾਣਾ ‘ਚ ਪਿਛਲੇ 18 ਮਹੀਨਿਆਂ ਤੋਂ 400 ਫੁੱਟ ਉੱਚੇ ਟਾਵਰ ‘ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ।
ਦੱਸ ਦਈਏ ਕਿ ਵਿਧਾਨ ਸਭਾ ਵਿੱਚ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026’ ਪਾਸ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ ਇਹ ਕਾਨੂੰਨ ਹੁਣ ਰਾਜ ਵਿੱਚ ਲਾਗੂ ਹੋ ਗਿਆ ਹੈ। ਜਿਸ ਤੋਂ ਬਾਅਦ ਸੰਗਤ ਵੱਲੋਂ ਮੋਰਚੇ ਦੀ ਸਮਾਪਤੀ ਕੀਤੀ ਗਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਜੀਤ ਸਿੰਘ ਖ਼ਾਲਸਾ ਨੂੰ ਟਾਵਰ ਤੋਂ ਸੁਰੱਖਿਅਤ ਹੇਠਾਂ ਉਤਾਰਿਆ ਗਿਆ।
ਜਾਣਕਾਰੀ ਲਈ ਦੱਸ ਦਈਏ ਕਿ ਗੁਰਜੀਤ ਸਿੰਘ ਖਾਲਸਾ ਪਟਿਆਲਾ ਦੇ ਪਿੰਡ ਖੇੜੀ ਨਗਾਈਆਂ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ 12 ਅਕਤੂਬਰ 2024 ਨੂੰ ਸਮਾਣਾ ਇਲਾਕੇ ਵਿੱਚ ਲਗਭਗ 400 ਫੁੱਟ ਉੱਚੇ ਟਾਵਰ ‘ਤੇ ਚੜ੍ਹ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਉਨ੍ਹਾਂ ਦੀ ਮੁੱਖ ਮੰਗ ਸੀ ਕਿ ਧਾਰਮਿਕ ਬੇਅਦਬੀ ਦੇ ਮਾਮਲਿਆਂ ਵਿੱਚ ਸਖ਼ਤ ਕਾਨੂੰਨ ਬਣਾਏ ਜਾਣ, ਤਾਂ ਜੋ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲ ਸਕੇ। ਇੰਨੇ ਲੰਬੇ ਸਮੇਂ ਤੱਕ ਟਾਵਰ ‘ਤੇ ਰਹਿਣਾ ਆਸਾਨ ਨਹੀਂ ਸੀ। ਖਾਲਸਾ ਨੇ ਉੱਥੇ ਇੱਕ ਛੋਟੀ ਜਿਹਾ ਆਸਰਾ ਬਣਾ ਕੇ ਇੱਕ ਤਰਪਾਲ ਬਣਾਈ ਸੀ, ਜਿੱਥੇ ਉਹ ਬਹੁਤ ਜ਼ਿਆਦਾ ਗਰਮੀ, ਠੰਡ ਅਤੇ ਮੀਂਹ ਵਰਗੀਆਂ ਸਥਿਤੀਆਂ ਵਿੱਚ ਵੀ ਅਡੋਲ ਰਹੇ। ਇਸ ਤਰ੍ਹਾਂ ਦਾ ਵਿਰੋਧ ਚਿੰਤਾ ਦਾ ਕਾਰਨ ਬਣਦਾ ਜਾ ਰਿਹਾ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























