IPL 2026 ਵਿੱਚ ਰਾਜਸਥਾਨ ਰਾਇਲਜ਼ ਦੀ ਲਗਾਤਾਰ ਤੀਜੀ ਜਿੱਤ : ਮੁੰਬਈ ਨੂੰ 27 ਦੌੜਾਂ ਨਾਲ ਹਰਾਇਆ

ਚੰਡੀਗੜ੍ਹ, 8 ਅਪ੍ਰੈਲ(ਵਿਸ਼ਵ ਵਾਰਤਾ) ਆਈਪੀਐਲ 2026 ਦਾ 13ਵਾਂ ਮੈਚ ਮੁੰਬਈ ਇੰਡੀਅਨਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਗੁਹਾਟੀ ਵਿਖੇ ਖੇਡਿਆ ਗਿਆ। ਜਿਸ ਵਿੱਚ ਰਾਜਸਥਾਨ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ, ਟੀਮ ਨੇ ਮੁੰਬਈ ਇੰਡੀਅਨਜ਼ ਨੂੰ 27 ਦੌੜਾਂ ਨਾਲ ਹਰਾਇਆ। ਦੱਸ ਦਈਏ ਕਿ ਰਾਜਸਥਾਨ ਨੇ ਸੀਜ਼ਨ 19 ਵਿੱਚ ਆਪਣਾ ਲਗਾਤਾਰ ਤੀਜਾ ਮੈਚ ਜਿੱਤਿਆ ਹੈ।
ਮੰਗਲਵਾਰ ਨੂੰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਗੁਹਾਟੀ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ। ਜਿਸਤੋਂ ਬਾਅਦ ਮੈਚ ਦੋ ਘੰਟੇ ਦੇਰੀ ਨਾਲ ਸ਼ੁਰੂ ਹੋਇਆ। ਇਸਨੂੰ 11 ਓਵਰਾਂ ਪ੍ਰਤੀ ਟੀਮ ਮੁਕਾਬਲੇ ਵਿੱਚ ਘਟਾ ਦਿੱਤਾ ਗਿਆ। ਜਿਸ ਤੋਂ ਬਾਅਦ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਨੇ ਆਪਣੀ 11 ਓਵਰਾਂ ਦੀ ਪਾਰੀ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ ਕੁੱਲ 150 ਦੌੜਾਂ ਬਣਾਈਆਂ ਹਨ। ਯਸ਼ਸਵੀ ਜੈਸਵਾਲ ਨੇ 32 ਗੇਂਦਾਂ ‘ਤੇ 77 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਵੈਭਵ ਸੂਰਿਆਵੰਸ਼ੀ ਨੇ 14 ਗੇਂਦਾਂ ‘ਤੇ 39 ਦੌੜਾਂ ਬਣਾਈਆਂ। ਮੁੰਬਈ ਲਈ, ਅੱਲ੍ਹਾ ਗਜ਼ਨਫਰ ਨੇ ਦੋ ਵਿਕਟਾਂ ਲਈਆਂ, ਜਦੋਂ ਕਿ ਸ਼ਾਰਦੁਲ ਠਾਕੁਰ ਨੇ ਇੱਕ ਵਿਕਟ ਲਈ।
151 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਦੀ ਟੀਮ 11 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ਤੇ ਸਿਰਫ 123ਦੌੜਾਂ ਹੀ ਬਣਾ ਸਕੀ।






















