• Latest
  • Trending
ਪੰਜਾਬ ਦਾ ਆਬਕਾਰੀ ਮਾਲੀਆ ਟੀਚਿਆਂ ਨੂੰ ਪਾਰ ਕਰਦਾ ਹੋਇਆ 11,782 ਕਰੋੜ ਰੁਪਏ ‘ਤੇ ਪੁੱਜਾ; ਚਾਰ ਸਾਲਾਂ ਵਿੱਚ ਉਗਰਾਹੀ ਲਗਭਗ ਦੁੱਗਣੀ ਹੋਈ: ਹਰਪਾਲ ਸਿੰਘ ਚੀਮਾ

2 months ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

18 minutes ago
ਐਮ.ਸੀ. ਮੋਹਾਲੀ ਮੇਅਰ ਚੋਣਾਂ: ਸਰਬਜੀਤ ਸਿੰਘ ਸਮਾਣਾ ਮੇਅਰ, ਰਾਜਿੰਦਰ ਪ੍ਰਸ਼ਾਦ ਸੀਨੀਅਰ ਡਿਪਟੀ ਮੇਅਰ ਅਤੇ ਹਰਪਾਲ ਸਿੰਘ ਚੰਨਾ ਡਿਪਟੀ ਮੇਅਰ ਚੁਣੇ ਗਏ

21 minutes ago
ਸੱਤਾ ਹਥਿਆਉਣ ਅਤੇ ਪੰਜਾਬ ਨੂੰ ਲੁੱਟਣ ਦਾ ਮੌਕਾਪ੍ਰਸਤ ਸੰਜੋਗ ਹੈ ਅਕਾਲੀ ਦਲ-ਭਾਜਪਾ ਗਠਜੋੜ; ਲੋਕ ਇਸ ਨੂੰ ਸਿਰੇ ਤੋਂ ਨਕਾਰ ਦੇਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

27 minutes ago
ਗੈਂਗਸਟਰਾਂ ‘ਤੇ ਵਾਰ ਦਾ 140ਵਾਂ ਦਿਨ: ਪੰਜਾਬ ਪੁਲਿਸ ਵੱਲੋਂ 554 ਥਾਈਂ ਛਾਪੇਮਾਰੀ; 275 ਗ੍ਰਿਫ਼ਤਾਰ

2 hours ago
ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਪੁਲਿਸ ਦੀ ਏਐਨਟੀਐਫ ਵਿਖੇ ਅਤਿ-ਆਧੁਨਿਕ ਸਪੈਸ਼ਲ ਇੰਟੈਲੀਜੈਂਸ ਐਂਡ ਟੈਕਨੀਕਲ ਯੂਨਿਟ ਦਾ ਕੀਤਾ ਉਦਘਾਟਨ

ਬਰਾਬਰ ਅੰਕ, ਬਰਾਬਰ ਰੈਂਕ: ਮਾਨ ਸਰਕਾਰ ਨੇ ਬੋਰਡ ਪ੍ਰੀਖਿਆਵਾਂ ਲਈ ਜਨਮ ਮਿਤੀ ਨੂੰ ਟਾਈ-ਬ੍ਰੇਕਰ ਵਜੋਂ ਵਰਤਣ ਦੀ ਲੰਬੇ ਸਮੇਂ ਤੋਂ ਪ੍ਰਚੱਲਿਤ ਰਿਵਾਇਤ ਨੂੰ ਕੀਤਾ ਖ਼ਤਮ

Himachal : ਸੈਲਫੀ ਲੈਂਦੇ ਸਮੇਂ ਨਦੀ ਵਿੱਚ ਰੁੜ੍ਹੇ ਪੰਜਾਬ ਦੇ ਤਿੰਨ ਸੈਲਾਨੀ ; ਜਾਨੀ ਨੁਕਸਾਨ ਤੋਂ ਬਚਾਅ

Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

3 hours ago
IND A Vs SL A : ਭਾਰਤ ਏ ਨੇ ਸ਼੍ਰੀਲੰਕਾ ਏ ਨੂੰ ਹਰਾਇਆ : ਗਾਇਕਵਾੜ ਨੇ ਲਗਾਇਆ ਸੈਂਕੜਾ 

ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਸਿਰਫ਼ ਯੋਗਤਾ ਦੇ ਆਧਾਰ ’ਤੇ 67000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ: ਕੁਲਤਾਰ ਸਿੰਘ ਸੰਧਵਾਂ

4 hours ago
ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ : ਮੋਹਿੰਦਰ ਭਗਤ

ਦੇਸ਼ ਦੀ ਸਟਾਰਟਅੱਪ ਹੱਬ ਵਜੋਂ ਉੱਭਰ ਰਿਹਾ ਪੰਜਾਬ, 31 ਸਟਾਰਟਅੱਪਜ਼ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ ਗਈ- ਮੁੱਖ ਮੰਤਰੀ ਭਗਵੰਤ ਸਿੰਘ ਮਾਨ

Hindi News
English News
Tuesday, June 9, 2026
No Result
View All Result
35 °c
Chandigarh
38 ° Wed
33 ° Thu
31 ° Fri
31 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੰਜਾਬ ਦਾ ਆਬਕਾਰੀ ਮਾਲੀਆ ਟੀਚਿਆਂ ਨੂੰ ਪਾਰ ਕਰਦਾ ਹੋਇਆ 11,782 ਕਰੋੜ ਰੁਪਏ ‘ਤੇ ਪੁੱਜਾ; ਚਾਰ ਸਾਲਾਂ ਵਿੱਚ ਉਗਰਾਹੀ ਲਗਭਗ ਦੁੱਗਣੀ ਹੋਈ: ਹਰਪਾਲ ਸਿੰਘ ਚੀਮਾ

ਵਿੱਤੀ ਸਾਲ 2025-26 ਦੀ ਉਗਰਾਹੀ ਸੋਧੇ ਹੋਏ ਟੀਚੇ ਤੋਂ 582 ਕਰੋੜ ਰੁਪਏ ਵੱਧ: ਹਰਪਾਲ ਸਿੰਘ ਚੀਮਾ

April 7, 2026
in ਖਬਰਾਂ, ਪੰਜਾਬ

ਵਿੱਤੀ ਸਾਲ 2026-27 ਲਈ ਸਾਰੇ 207 ਪ੍ਰਚੂਨ ਸ਼ਰਾਬ ਗਰੁੱਪਾਂ ਦੀ ਸਫਲਤਾਪੂਰਵਕ ਅਲਾਟਮੈਂਟ
ਵਿੱਤੀ ਸਾਲ 2026-27 ਲਈ 12,800 ਕਰੋੜ ਰੁਪਏ ਦਾ ਅਭਿਲਾਸ਼ੀ ਕੁੱਲ ਮਾਲੀਆ ਟੀਚਾ ਮਿੱਥਿਆ ਗਿਆ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 7 ਅਪ੍ਰੈਲ, 2026 (ਵਿਸ਼ਵ ਵਾਰਤਾ):- ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਐਲਾਨ ਕੀਤਾ ਕਿ ਆਬਕਾਰੀ ਅਤੇ ਕਰ ਵਿਭਾਗ ਨੇ ਵਿੱਤੀ ਸਾਲ 2025-26 ਲਈ ਠੋਸ ਆਬਕਾਰੀ ਨੀਤੀ ਦੇ ਉਪਾਵਾਂ ਅਤੇ ਕੁਸ਼ਲ ਪ੍ਰਸ਼ਾਸਕੀ ਕਾਰਜਪ੍ਰਣਾਲੀ ਦੀ ਸਫਲਤਾ ਨੂੰ ਦਰਸਾਉਂਦਾ ਮਾਲੀਆ ਉਗਰਾਹੀ ਵਿੱਚ ਇੱਕ ਅਹਿਮ ਮੀਲ ਪੱਥਰ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ 11,200 ਕਰੋੜ ਰੁਪਏ ਦੇ ਸੋਧੇ ਹੋਏ ਆਬਕਾਰੀ ਮਾਲੀਆ ਟੀਚੇ ਦੇ ਮੁਕਾਬਲੇ, ਵਿਭਾਗ ਨੇ 31 ਮਾਰਚ, 2026 ਤੱਕ ਸਫਲਤਾਪੂਰਵਕ 11,782 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜੋ ਕਿ ਟੀਚੇ ਤੋਂ 582 ਕਰੋੜ ਰੁਪਏ ਵੱਧ ਹਨ।

ਵਿਆਪਕ ਵਿੱਤੀ ਪ੍ਰਾਪਤੀਆਂ ਸਾਂਝੀਆਂ ਕਰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਸਫਲਤਾ ਦਾ ਸਿਹਰਾ ਸਿੱਧੇ ਤੌਰ ‘ਤੇ ਸੂਬਾ ਸਰਕਾਰ ਦੇ ਸਰਗਰਮ ਸ਼ਾਸਨ ਅਤੇ ਵਪਾਰ ਪੱਖੀ ਨੀਤੀਆਂ ਨੂੰ ਦਿੱਤਾ। ਇਤਿਹਾਸਕ ਪ੍ਰਾਪਤੀ ਨੂੰ ਉਜਾਗਰ ਕਰਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ, “ਖਾਸ ਤੌਰ ‘ਤੇ, ਪਿਛਲੇ ਚਾਰ ਸਾਲਾਂ ਵਿੱਚ ਆਬਕਾਰੀ ਮਾਲੀਆ ਲਗਭਗ ਦੁੱਗਣਾ ਹੋ ਗਿਆ ਹੈ, ਜੋ ਕਿ 6,254.84 ਕਰੋੜ ਰੁਪਏ ਤੋਂ ਵੱਧ ਕੇ 11,782 ਕਰੋੜ ਰੁਪਏ ਹੋ ਗਿਆ ਹੈ, ਅਤੇ 2026-27 ਲਈ 12,800 ਕਰੋੜ ਰੁਪਏ ਦਾ ਨਵਾਂ ਟੀਚਾ ਮਿੱਥਿਆ ਗਿਆ ਹੈ। ਇਹ ਪ੍ਰਾਪਤੀ ਪਾਰਦਰਸ਼ਤਾ ਅਤੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਮਾਲੀਏ ਨੂੰ ਵੱਧ ਤੋਂ ਵੱਧ ਕਰਨ ਪ੍ਰਤੀ ਵਿਭਾਗ ਦੀ ਦ੍ਰਿੜ ਵਚਨਬੱਧਤਾ ਨੂੰ ਰੇਖਾਂਕਿਤ ਕਰਦੀ ਹੈ।”

ਆਗਾਮੀ ਵਿੱਤੀ ਸਾਲ ਦੀ ਰੂਪ-ਰੇਖਾ ਦਾ ਵੇਰਵਾ ਦਿੰਦਿਆਂ ਵਿੱਤ ਮੰਤਰੀ ਚੀਮਾ ਨੇ ਰਣਨੀਤਕ ਵਿੱਤੀ ਟੀਚਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ, “ਵਿੱਤੀ ਸਾਲ 2026-27 ਲਈ, ਆਬਕਾਰੀ ਨੀਤੀ 10,520 ਕਰੋੜ ਰੁਪਏ ਦੇ ਅਨੁਮਾਨਿਤ ਲਾਇਸੈਂਸ ਫੀਸ ਟੀਚੇ ਨਾਲ ਤਿਆਰ ਕੀਤੀ ਗਈ ਹੈ, ਜਦੋਂ ਕਿ 2025-26 ਵਿੱਚ ਇਹ 9,877 ਕਰੋੜ ਰੁਪਏ ਸੀ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸੂਬੇ ਦੇ ਸਾਰੇ 207 ਪ੍ਰਚੂਨ ਸ਼ਰਾਬ ਗਰੁੱਪ ਸਾਲ 2026-27 ਲਈ ਅਲਾਟ ਕੀਤੇ ਜਾ ਚੁੱਕੇ ਹਨ, ਜੋ ਸੂਬਾ ਸਰਕਾਰ ਦੀ ਆਬਕਾਰੀ ਨੀਤੀ ਵਿੱਚ ਲਾਇਸੰਸਧਾਰਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਆਬਕਾਰੀ ਨੀਤੀ 2026-27 ਪ੍ਰਤੀ ਸਮੁੱਚਾ ਹੁੰਗਾਰਾ ਉਤਸ਼ਾਹਜਨਕ ਰਿਹਾ ਹੈ। ਇਸ ਨੇ ਸੂਬੇ ਦੇ ਖਜ਼ਾਨੇ ਵਿੱਚ ਮਾਲੀਏ ਦੇ ਨਿਰਵਿਘਨ ਪ੍ਰਵਾਹ ਨੂੰ ਬਣਾਈ ਰੱਖਣ ਦੇ ਨਾਲ-ਨਾਲ ਸ਼ਰਾਬ ਦੇ ਵਪਾਰ ਵਿੱਚ ਸਥਿਰਤਾ ਨੂੰ ਯਕੀਨੀ ਬਣਾਇਆ ਹੈ।”

ਸੂਬੇ ਦੇ ਮਾਲੀਏ ਦੇ ਸਰੋਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਬਾਰੇ ਗੱਲ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਭਵਿੱਖ ਦੀਆਂ ਰਣਨੀਤੀਆਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਪਣੀ ਕਿਹਾ, “ਭਵਿੱਖ ਵੱਲ ਦੇਖਦਿਆਂ, ਆਬਕਾਰੀ ਵਿਭਾਗ ਨੇ ਵਿੱਤੀ ਸਾਲ 2026-27 ਲਈ 12,800 ਕਰੋੜ ਰੁਪਏ ਦਾ ਅਭਿਲਾਸ਼ੀ ਕੁੱਲ ਮਾਲੀਆ ਟੀਚਾ ਮਿੱਥਿਆ ਹੈ। ਪੰਜਾਬ ਸਰਕਾਰ ਮਾਲੀਆ ਉਗਰਾਹੀ ਅਤੇ ਰੈਗੂਲੇਟਰੀ ਕੁਸ਼ਲਤਾ ਵਿਚਕਾਰ ਸੰਤੁਲਨ ਬਣਾਉਂਦੇ ਹੋਏ, ਮਜ਼ਬੂਤ ਇਨਫੋਰਸਮੈਂਟ, ਬਿਹਤਰ ਪਾਲਣਾ ਪ੍ਰਣਾਲੀਆਂ ਅਤੇ ਰਣਨੀਤਕ ਨੀਤੀਗਤ ਦਖਲਅੰਦਾਜ਼ੀ ਰਾਹੀਂ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਪੂਰੀ ਤਰ੍ਹਾਂ ਆਸਵੰਦ ਹੈ।”

Tags: BREAKING NEWSBreaking news in PunjabiLatest Punjab newsPUNJABPunjab Governmentpunjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
June 9, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ,9 ਜੂਨ  (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG...

ਐਮ.ਸੀ. ਮੋਹਾਲੀ ਮੇਅਰ ਚੋਣਾਂ: ਸਰਬਜੀਤ ਸਿੰਘ ਸਮਾਣਾ ਮੇਅਰ, ਰਾਜਿੰਦਰ ਪ੍ਰਸ਼ਾਦ ਸੀਨੀਅਰ ਡਿਪਟੀ ਮੇਅਰ ਅਤੇ ਹਰਪਾਲ ਸਿੰਘ ਚੰਨਾ ਡਿਪਟੀ ਮੇਅਰ ਚੁਣੇ ਗਏ

ਐਮ.ਸੀ. ਮੋਹਾਲੀ ਮੇਅਰ ਚੋਣਾਂ: ਸਰਬਜੀਤ ਸਿੰਘ ਸਮਾਣਾ ਮੇਅਰ, ਰਾਜਿੰਦਰ ਪ੍ਰਸ਼ਾਦ ਸੀਨੀਅਰ ਡਿਪਟੀ ਮੇਅਰ ਅਤੇ ਹਰਪਾਲ ਸਿੰਘ ਚੰਨਾ ਡਿਪਟੀ ਮੇਅਰ ਚੁਣੇ ਗਏ

by Ankit
June 9, 2026
0

ਐਮ.ਸੀ. ਮੋਹਾਲੀ ਮੇਅਰ ਚੋਣਾਂ: ਸਰਬਜੀਤ ਸਿੰਘ ਸਮਾਣਾ ਮੇਅਰ, ਰਾਜਿੰਦਰ ਪ੍ਰਸ਼ਾਦ ਸੀਨੀਅਰ ਡਿਪਟੀ ਮੇਅਰ ਅਤੇ ਹਰਪਾਲ ਸਿੰਘ ਚੰਨਾ ਡਿਪਟੀ ਮੇਅਰ ਚੁਣੇ...

ਸੱਤਾ ਹਥਿਆਉਣ ਅਤੇ ਪੰਜਾਬ ਨੂੰ ਲੁੱਟਣ ਦਾ ਮੌਕਾਪ੍ਰਸਤ ਸੰਜੋਗ ਹੈ ਅਕਾਲੀ ਦਲ-ਭਾਜਪਾ ਗਠਜੋੜ; ਲੋਕ ਇਸ ਨੂੰ ਸਿਰੇ ਤੋਂ ਨਕਾਰ ਦੇਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸੱਤਾ ਹਥਿਆਉਣ ਅਤੇ ਪੰਜਾਬ ਨੂੰ ਲੁੱਟਣ ਦਾ ਮੌਕਾਪ੍ਰਸਤ ਸੰਜੋਗ ਹੈ ਅਕਾਲੀ ਦਲ-ਭਾਜਪਾ ਗਠਜੋੜ; ਲੋਕ ਇਸ ਨੂੰ ਸਿਰੇ ਤੋਂ ਨਕਾਰ ਦੇਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

by Ankit
June 9, 2026
0

ਸੱਤਾ ਹਥਿਆਉਣ ਅਤੇ ਪੰਜਾਬ ਨੂੰ ਲੁੱਟਣ ਦਾ ਮੌਕਾਪ੍ਰਸਤ ਸੰਜੋਗ ਹੈ ਅਕਾਲੀ ਦਲ-ਭਾਜਪਾ ਗਠਜੋੜ; ਲੋਕ ਇਸ ਨੂੰ ਸਿਰੇ ਤੋਂ ਨਕਾਰ ਦੇਣਗੇ:...

ਗੈਂਗਸਟਰਾਂ ‘ਤੇ ਵਾਰ ਦਾ 140ਵਾਂ ਦਿਨ: ਪੰਜਾਬ ਪੁਲਿਸ ਵੱਲੋਂ 554 ਥਾਈਂ ਛਾਪੇਮਾਰੀ; 275 ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦਾ 140ਵਾਂ ਦਿਨ: ਪੰਜਾਬ ਪੁਲਿਸ ਵੱਲੋਂ 554 ਥਾਈਂ ਛਾਪੇਮਾਰੀ; 275 ਗ੍ਰਿਫ਼ਤਾਰ

by Ankit
June 9, 2026
0

ਗੈਂਗਸਟਰਾਂ ‘ਤੇ ਵਾਰ ਦਾ 140ਵਾਂ ਦਿਨ: ਪੰਜਾਬ ਪੁਲਿਸ ਵੱਲੋਂ 554 ਥਾਈਂ ਛਾਪੇਮਾਰੀ; 275 ਗ੍ਰਿਫ਼ਤਾਰ — ਪੁਲਿਸ ਟੀਮਾਂ ਨੇ 85 ਵਿਅਕਤੀਆਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Big Breaking : ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
June 9, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ,9 ਜੂਨ  (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG...

Most Popular

IPL  2026 MI vs RCB:  ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਜਾਰੀ

by Jaspreet Kaur
1 month ago
0

IPL 2026 MI vs RCB: ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੁਕਾਬਲਾ ਜਾਰੀ ਤਿਲਕ ਵਰਮਾ ਦਾ ਅਰਧ ਸੈਂਕੜਾ; ਮੁੰਬਈ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 