Iraq ‘ਚ ਅਮਰੀਕੀ ਰਿਫਿਊਲਿੰਗ ਜਹਾਜ਼ ਕ੍ਰੈਸ਼: ਮ੍ਰਿਤਕਾਂ ਦੀ ਗਿਣਤੀ ਆਈ ਸਾਹਮਣੇ
ਅਮਰੀਕਾ , 13 ਮਾਰਚ 2026 (ਵਿਸ਼ਵ ਵਾਰਤਾ): ਪੱਛਮੀ ਇਰਾਕ ਵਿੱਚ ਅਮਰੀਕੀ ਏਅਰਫੋਰਸ ਦਾ KC-135 ਸਟ੍ਰੈਟੋਟੈਂਕਰ ਰਿਫਿਊਲਿੰਗ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਅਮਰੀਕੀ ਸੈਂਟਰਲ ਕਮਾਂਡ (CENTCOM) ਦੇ ਅਨੁਸਾਰ, ਜਹਾਜ਼ ਵਿੱਚ ਸਵਾਰ 6 ਕਰੂ ਮੈਂਬਰਾਂ ਵਿੱਚੋਂ 4 ਦੀ ਮੌਤ ਹੋ ਗਈ ਹੈ, ਜਦਕਿ 2 ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ।
ਅਧਿਕਾਰੀਆਂ ਮੁਤਾਬਕ ਇਹ ਜਹਾਜ਼ ਇੱਕ ਆਪ੍ਰੇਸ਼ਨ ਦੌਰਾਨ ਹਾਦਸਾਗ੍ਰਸਤ ਹੋਇਆ। ਉਸ ਸਮੇਂ ਮਿਸ਼ਨ ਵਿੱਚ ਇੱਕ ਹੋਰ ਅਮਰੀਕੀ ਜਹਾਜ਼ ਵੀ ਸ਼ਾਮਲ ਸੀ, ਹਾਲਾਂਕਿ ਦੂਜਾ ਜਹਾਜ਼ ਸੁਰੱਖਿਅਤ ਰਿਹਾ। ਅਮਰੀਕੀ ਫੌਜ ਨੇ ਸਪੱਸ਼ਟ ਕੀਤਾ ਹੈ ਕਿ ਇਹ ਹਾਦਸਾ ਕਿਸੇ ਦੁਸ਼ਮਣ ਦੇ ਹਮਲੇ ਜਾਂ ‘ਫ੍ਰੈਂਡਲੀ ਫਾਇਰ’ ਕਾਰਨ ਨਹੀਂ ਹੋਇਆ।
ਜਾਣਕਾਰੀ ਅਨੁਸਾਰ ਈਰਾਨ ਨਾਲ ਚੱਲ ਰਹੇ ਯੁੱਧ ਦੌਰਾਨ ਜਨਤਕ ਤੌਰ ‘ਤੇ ਸਾਹਮਣੇ ਆਇਆ ਇਹ ਅਮਰੀਕੀ ਫੌਜ ਦਾ ਚੌਥਾ ਜਹਾਜ਼ ਹਾਦਸਾ ਹੈ। KC-135 ਰਿਫਿਊਲਿੰਗ ਜਹਾਜ਼ ਦੀ ਵਰਤੋਂ ਲੜਾਕੂ ਜਹਾਜ਼ਾਂ ਨੂੰ ਹਵਾ ਵਿੱਚ ਫਿਊਲ ਭਰਨ ਲਈ ਕੀਤੀ ਜਾਂਦੀ ਹੈ, ਤਾਂ ਜੋ ਉਹ ਲੰਬੇ ਸਮੇਂ ਤੱਕ ਆਪਣੇ ਆਪ੍ਰੇਸ਼ਨ ਜਾਰੀ ਰੱਖ ਸਕਣ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















