Raghav Chadha ਨੇ ਪ੍ਰੀਪੇਡ ਰੀਚਾਰਜ ਗਾਹਕਾਂ ਨਾਲ ਹੋ ਰਹੀ ਲੁੱਟ ਦਾ ਮੁੱਦਾ ਸੰਸਦ ‘ਚ ਚੁੱਕਿਆ
ਨਵੀ ਦਿੱਲੀ , 11 ਮਾਰਚ (ਵਿਸ਼ਵ ਵਾਰਤਾ) : ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪ੍ਰੀਪੇਡ ਰੀਚਾਰਜ ਗਾਹਕਾਂ ਨਾਲ ਹੋ ਰਹੀ ਲੁੱਟ ਦਾ ਮੁੱਦਾ ਅੱਜ ਸੰਸਦ ਵਿੱਚ ਉਠਾਇਆ। ਉਨ੍ਹਾਂ ਕਿਹਾ ਕਿ ” ਜੇਕਰ ਤੁਹਾਡਾ ਰੀਚਾਰਜ ਖ਼ਤਮ ਹੋ ਜਾਵੇ ਤਾਂ ਆਊਟਗੋਇੰਗ ਕਾਲਾਂ (Outgoing Calls) ਬੰਦ ਹੋਣਾ ਸਮਝ ਵਿੱਚ ਆਉਂਦਾ ਹੈ, ਪਰ ਇਨਕਮਿੰਗ ਕਾਲਾਂ (Incoming Calls) ਬੰਦ ਕਰਨਾ ਸਰਾਸਰ ਮਨਮਾਨੀ ਹੈ।”
ਉਨ੍ਹਾਂ ਕਿਹਾ ਕਿ “ਰੀਚਾਰਜ ਖ਼ਤਮ ਹੁੰਦੇ ਹੀ ਨਾ ਤਾਂ ਕੋਈ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ ਅਤੇ ਨਾ ਹੀ ਤੁਹਾਡੇ ਫ਼ੋਨ ‘ਤੇ OTP ਵਰਗੇ ਜ਼ਰੂਰੀ ਮੈਸੇਜ ਆ ਪਾਉਂਦੇ ਹਨ। ਐਮਰਜੈਂਸੀ ਦੇ ਹਾਲਾਤਾਂ ਵਿੱਚ ਵਿਅਕਤੀ ਬੇਸਹਾਰਾ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ “28 ਦਿਨਾਂ ਦਾ ਰੀਚਾਰਜ ਪਲਾਨ ਇੱਕ ਸਕੈਮ ਹੈ। ਸਾਲ ਵਿੱਚ 12 ਮਹੀਨੇ ਹੁੰਦੇ ਹਨ ਪਰ ਰੀਚਾਰਜ 13 ਵਾਰ ਕਰਵਾਉਣਾ ਪੈਂਦਾ ਹੈ। ਰੀਚਾਰਜ ਪਲਾਨ ਦੀ ਮਿਆਦ ਕੈਲੰਡਰ ਮਹੀਨਿਆਂ (30-31 ਦਿਨ) ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ, ਕਿਉਂਕਿ 28 ਦਿਨਾਂ ਦੇ ਚੱਕਰ ਵਿੱਚ ਲੋਕਾਂ ਨੂੰ ਸਾਲ ਭਰ ਵਿੱਚ ਇੱਕ ਵਾਧੂ ਰੀਚਾਰਜ ਕਰਵਾਉਣਾ ਪੈਂਦਾ ਹੈ। ਮੋਬਾਈਲ ਅੱਜ ਦੇ ਸਮੇਂ ਵਿੱਚ ਕੋਈ ਲਗਜ਼ਰੀ ਨਹੀਂ, ਸਗੋਂ ਆਮ ਨਾਗਰਿਕ ਦੀ ਲੋੜ ਬਣ ਚੁੱਕਾ ਹੈ। ਇਸ ਲਈ ਟੈਲੀਕਾਮ ਕੰਪਨੀਆਂ ਨੂੰ ਖਪਤਕਾਰਾਂ ਨਾਲ ਇਨਸਾਫ਼ਪਸੰਦ ਅਤੇ ਪਾਰਦਰਸ਼ੀ ਰਵੱਈਆ ਰੱਖਣਾ ਚਾਹੀਦਾ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























