Bollywood ਅਦਾਕਾਰ ਰਣਦੀਪ ਹੁੱਡਾ ਦੇ ਘਰ ਆਈਆਂ ਖੁਸ਼ੀਆਂ; ਬਣੇ ਪਿਤਾ
ਹਰਿਆਣਾ, 10 ਮਾਰਚ 2026 (ਵਿਸ਼ਵ ਵਾਰਤਾ) – ਹਰਿਆਣੇ ਦੇ ਰਹਿਣ ਵਾਲੇ ਬਾਲੀਵੁੱਡ ਐਕਟਰ ਰਣਦੀਪ ਹੁੱਡਾ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਲਿਨ ਲਾਇਸ਼ਰਾਮ ਨੇ ਬੇਟੀ ਨੂੰ ਜਨਮ ਦਿੱਤਾ ਹੈ। ਰਣਦੀਪ ਹੁੱਡਾ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ ਪੋਸਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ।
ਰਣਦੀਪ ਦੇ ਪਿਤਾ ਰਣਬੀਰ ਹੁੱਡਾ ਦਾ ਵੀ ਅੱਜ ਹੀ ਜਨਮਦਿਨ ਹੈ। ਰਣਦੀਪ ਨੇ ਆਪਣੇ ਪਿਤਾ ਅਤੇ ਬੇਟੀ ਦੀ ਫੋਟੋ ਸ਼ੇਅਰ ਕਰਦੇ ਹੋਏ ਹਰਿਆਣਵੀ ਵਿੱਚ ਲਿਖਿਆ, “ਦਾਦਾ ਅਰ ਪੋਤੀ ਨੈ ਜਨਮਦਿਨ ਕੀ ਘਣੀਏ ਵਧਾਈ।” ਜਿਸ ਦਾ ਅਰਥ ਹੈ (ਦਾਦਾ ਅਤੇ ਪੋਤੀ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਵਧਾਈਆਂ।)
ਇਸ ਤੋਂ ਬਾਅਦ ਰਣਦੀਪ ਨੇ ਅੰਗਰੇਜ਼ੀ ਵਿੱਚ ਲਿਖਿਆ, “ਪਾਪਾ ਅੱਜ, ਜਦੋਂ ਮੈਂ ਪਿਤਾ ਬਣਿਆ ਹਾਂ, ਤਾਂ ਤੁਹਾਡੇ ਲਈ ਮੇਰਾ ਸਤਿਕਾਰ ਹੋਰ ਵੀ ਡੂੰਘਾ ਹੋ ਗਿਆ ਹੈ। ਸਭ ਤੋਂ ਮਹੱਤਵਪੂਰਨ ਗੱਲ- ਲਿਨ, ਮੈਨੂੰ ਪਿਤਾ ਬਣਾਉਣ ਅਤੇ ਸਾਡੀ ਛੋਟੀ ਬੱਚੀ ਨੂੰ ਇਸ ਦੁਨੀਆ ਵਿੱਚ ਲਿਆਉਣ ਲਈ ਧੰਨਵਾਦ।”
ਰਣਦੀਪ ਹੁੱਡਾ ਅਤੇ ਲਿਨ ਲਾਇਸ਼ਰਾਮ ਨੇ 29 ਨਵੰਬਰ 2023 ਨੂੰ ਮਨੀਪੁਰ ਦੇ ਇੰਫਾਲ ਵਿੱਚ ਰਵਾਇਤੀ ਮੈਤੇਈ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ। ਹਾਲ ਹੀ ‘ਚ ਰਣਦੀਪ ਹੁੱਡਾ ਦੀ ਪਤਨੀ ਲਿਨ ਲਾਇਸ਼ਰਾਮ ਨੇ ਇੰਸਟਾਗ੍ਰਾਮ ‘ਤੇ ਬੇਬੀ ਬੰਪ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















