Big Breaking : ਹਵਾਈ ਸੈਨਾ ਦਾ ਸੁਖੋਈ-30 MKI ਫਾਈਟਰ ਜੈੱਟ ਉਡਾਣ ਭਰਨ ਤੋਂ ਬਾਅਦ ਰਡਾਰ ਤੋਂ ਗਾਇਬ
– ਸਰਚ ਆਪਰੇਸ਼ਨ ਸ਼ੁਰੂ
ਅਸਾਮ, 5 ਮਾਰਚ 2026 (ਵਿਸ਼ਵ ਵਾਰਤਾ) – ਭਾਰਤੀ ਹਵਾਈ ਸੈਨਾ ਦਾ ਸੁਖੋਈ-30 MKI ਫਾਈਟਰ ਜੈੱਟ ਉਡਾਣ ਭਰਨ ਤੋਂ ਬਾਅਦ ਅਚਾਨਕ ਰਡਾਰ ਤੋਂ ਗਾਇਬ ਹੋ ਗਿਆ ਜਹਾਜ਼ ਦੇ ਪਾਇਲਟ ਨਾਲ ਕੋਈ ਸੰਪਰਕ ਨਹੀਂ ਹੋ ਪਾ ਰਿਹਾ ਹੈ। ਜਹਾਜ਼ ਦੀ ਭਾਲ ਵਿੱਚ ਹਵਾਈ ਸੈਨਾ ਨੇ ਸਰਚ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਅਸਾਮ ਦੇ ਕਾਰਬੀ ਆਂਗਲੋਂਗ ਜ਼ਿਲ੍ਹੇ ਵਿੱਚ ਸਰਚ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈ। ਜਹਾਜ਼ ਇਸੇ ਇਲਾਕੇ ਵਿੱਚ ਰਡਾਰ ਤੋਂ ਗਾਇਬ ਹੋਇਆ ਹੈ।
ਭਾਰਤੀ ਹਵਾਈ ਸੈਨਾ ਵੱਲੋਂ ਅਧਿਕਾਰਤ ਤੌਰ ‘ਤੇ ਦੱਸਿਆ ਗਿਆ ਕਿ Su-30 MKI ਏਅਰਕ੍ਰਾਫਟ ਨੇ ਅਸਾਮ ਦੇ ਜ਼ੋਰਹਾਟ ਤੋਂ ਉਡਾਣ ਭਰੀ ਸੀ ਅਤੇ ਆਖਰੀ ਵਾਰ ਸ਼ਾਮ 7:42 ਵਜੇ ਸੰਪਰਕ ਵਿੱਚ ਆਇਆ ਸੀ। ਉਸ ਤੋਂ ਬਾਅਦ ਜਹਾਜ਼ ਨਾਲ ਕੋਈ ਸੰਪਰਕ ਨਹੀਂ ਹੋ ਪਾ ਰਿਹਾ ਹੈ। ਸਰਚ ਅਤੇ ਰੈਸਕਿਊ ਮਿਸ਼ਨ ਤੇਜ਼ ਕਰ ਦਿੱਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























