Iran ਸੁਪਰੀਮ ਲੀਡਰ ਖ਼ਾਮੇਨੇਈ ਦੀ ਮੌਤ ‘ਤੇ ਭਾਰਤ ਨੇ ਪ੍ਰਗਟ ਕੀਤਾ ਸੋਗ
ਨਵੀ ਦਿੱਲੀ , 5 ਮਾਰਚ 2026 (ਵਿਸ਼ਵ ਵਾਰਤਾ) – ਭਾਰਤ ਸਰਕਾਰ ਵੱਲੋਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਨਵੀਂ ਦਿੱਲੀ ਸਥਿਤ ਈਰਾਨ ਦੇ ਦੂਤਾਵਾਸ ਪਹੁੰਚ ਕੇ ਈਰਾਨ ਦੇ ਮਾਰੇ ਗਏ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨੇਈ ਪ੍ਰਤੀ ਸੋਗ ਪ੍ਰਗਟ ਕੀਤਾ।
ਇਸ ਦੌਰਾਨ ਉਨ੍ਹਾਂ ਨੇ ਦੂਤਾਵਾਸ ਵਿੱਚ ਰੱਖੀ ਸੋਗ ਪੁਸਤਕ ਵਿੱਚ ਦਸਤਖ਼ਤ ਕਰਕੇ ਆਪਣੀ ਹਮਦਰਦੀ ਦਰਜ ਕੀਤੀ। ਵਿਕਰਮ ਮਿਸਰੀ ਨੇ ਖ਼ਾਮੇਨੇਈ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਈਰਾਨ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟਾਈ। ਭਾਰਤ ਨੇ ਇਸ ਔਖੇ ਸਮੇਂ ਵਿੱਚ ਈਰਾਨ ਨਾਲ ਇੱਕਜੁੱਟਤਾ ਅਤੇ ਹਮਦਰਦੀ ਜ਼ਾਹਰ ਕੀਤੀ ਹੈ।
ਇਸ ਦੇ ਨਾਲ ਹੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਈਰਾਨ ਦੇ ਰਾਜਦੂਤਕ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਭਾਰਤ ਵੱਲੋਂ ਸੋਗ ਸੰਦੇਸ਼ ਦਿੱਤਾ। ਉਨ੍ਹਾਂ ਨੇ ਖ਼ਾਮੇਨੇਈ ਦੇ ਦੇਹਾਂਤ ‘ਤੇ ਡੂੰਘੀ ਸੰਵੇਦਨਾ ਪ੍ਰਗਟ ਕਰਦਿਆਂ ਈਰਾਨ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਪ੍ਰਤੀ ਹਮਦਰਦੀ ਜਤਾਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























