Tendulkar Son Wedding: ਸਚਿਨ ਤੇਂਦੁਲਕਰ ਦੇ ਪੁੱਤ ਅਰਜੁਨ ਤੇਂਦੁਲਕਰ ਦਾ ਸਾਨੀਆ ਚੰਡੋਕ ਨਾਲ ਵਿਆਹ ਅੱਜ
– ਨਾਮੀ ਹਸਤੀਆਂ ਸ਼ਾਮਿਲ ਹੋਣ ਲਈ ਪਹੁੰਚੀਆਂ
ਮੁੰਬਈ, 5 ਮਾਰਚ 2026 (ਵਿਸ਼ਵ ਵਾਰਤਾ) – ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਅੱਜ ਮੁੰਬਈ ਵਿੱਚ ਸਾਨੀਆ ਚੰਡੋਕ ਨਾਲ ਵਿਆਹ ਦੇਬੰਧਾਂ ‘ਚ ਬੱਝਣਗੇ। ਵਿਆਹ ਸਮਾਗਮ ‘ਚ ਸ਼ਾਮਿਲ ਹੋਣ ਲਈ ਮਹਿਮਾਨ ਆਉਣੇ ਸ਼ੁਰੂ ਹੋ ਗਏ ਹਨ। ਵਿਆਹ ਦੇ ਸਮਾਗਮ 3 ਮਾਰਚ ਤੋਂ ਚੱਲ ਰਹੇ ਹਨ। ਅਰਜੁਨ ਤੇਂਦੁਲਕਰ ਅਤੇ ਸਾਨੀਆ ਚੰਡੋਕ ਦਾ ਵਿਆਹ ਤੋਂ ਪਹਿਲਾਂ ਦਾ ਸਮਾਰੋਹ 27 ਫਰਵਰੀ ਨੂੰ ਗੁਜਰਾਤ ਦੇ ਜਾਮਨਗਰ ਵਿੱਚ ਅੰਬਾਨੀ ਪਰਿਵਾਰ ਦੇ ਘਰ ਹੋਇਆ ਸੀ। ਇਸ ਜੋੜੇ ਦੀ ਮੰਗਣੀ ਅਗਸਤ 2025 ਵਿੱਚ ਹੋਈ ਸੀ। ਸਾਨੀਆ ਚੰਡੋਕ ਗ੍ਰੈਵਿਸ ਗਰੁੱਪ ਦੇ ਚੇਅਰਮੈਨ ਰਵੀ ਘਈ ਦੀ ਪੋਤੀ ਹੈ। ਉਹ ਅਰਜੁਨ ਦੀ ਭੈਣ ਸਾਰਾ ਦੀ ਕਰੀਬੀ ਦੋਸਤ ਵੀ ਹੈ।
ਸਚਿਨ ਤੇਂਦੁਲਕਰ ਦੇ ਪੁੱਤਰ ਦੇ ਵਿਆਹ ‘ਚ ਸ਼ਾਮਿਲ ਹੋਣ ਲਈ ਅਮਿਤਾਭ ਬੱਚਨ ਆਪਣੀ ਪਤਨੀ ਜਯਾ ਬੱਚਨ ਅਤੇ ਅਭਿਸ਼ੇਕ ਬੱਚਨ-ਐਸ਼ਵਰਿਆ ਰਾਏ ਨਾਲ ਪਹੁੰਚੇ। ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਆਪਣੀ ਪਤਨੀ ਸਾਕਸ਼ੀ ਨਾਲ ਪਹੁੰਚੇ। ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਅਤੇ ਅਨਿਲ ਕੁੰਬਲੇ, ਕ੍ਰਿਕਟਰ ਅਜਿੰਕਿਆ ਰਹਾਣੇ, ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ ਵੀ ਮੌਜੂਦ ਹਨ।
ਇਨ੍ਹਾਂ ਤੋਂ ਬਿਨਾਂ ਆਸ਼ਾ ਭੋਸਲੇ, ਯੁਵਰਾਜ ਸਿੰਘ ਆਪਣੀ ਪਤਨੀ ਹੇਜਲ, ਜ਼ਹੀਰ ਖਾਨ ਆਪਣੀ ਪਤਨੀ ਸਗਰੀਕਾ, ਫਰਹਾਨ ਅਖਤਰ, ਰਵਿੰਦਰ ਜਡੇਜਾ ਵੀ ਆਪਣੀ ਪਤਨੀ ਨਾਲ ਪਹੁੰਚੇ। ਇਨ੍ਹਾਂ ਤੋਂ ਬਿਨਾ ਯੂਸਫ ਪਠਾਣ ਅਤੇ ਇਰਫ਼ਾਨ ਪਠਾਣ ਵੀ ਆਪਣੀਆਂ ਪਤਨੀਆਂ ਨਾਲ, ਸੁਨੀਲ ਗਵਾਸਕਰ ਵੀ ਆਪਣੀ ਪਤਨੀ ਨਾਲ ਇਸ ਸਮਾਗਮ ‘ਚ ਸ਼ਾਮਲ ਹੋਣ ਲਈ ਪਹੁੰਚ ਗਏ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























