Punjab: ਪੰਜਾਬੀਆਂ ਦੀ ਮੁਰੀਦ ਹੋਈ ਆਸਟ੍ਰੇਲੀਆਈ ਨਰਸ
ਚੰਡੀਗੜ੍ਹ, 5 ਮਾਰਚ 2026 (ਵਿਸ਼ਵ ਵਾਰਤਾ) – ਆਸਟ੍ਰੇਲੀਆਈ ਨਰਸ ਪੰਜਾਬੀਆਂ ਦੀ ਸੇਵਾ ਤੋਂ ਇੰਨੀ ਪ੍ਰਭਾਵਿਤ ਅਤੇ ਪ੍ਰੇਰਿਤ ਹੋਈ ਕਿ ਉਹ ਆਪਣੇ ਆਪ ਨੂੰ ਪੰਜਾਬ ਦੀ ਧੀ ਹੀ ਮੰਨ ਰਹੀ ਹੈ। ਆਸਟ੍ਰੇਲੀਆਈ ਨਰਸ ਨਿਕੋਲ ਕਹਿੰਦੀ ਹੈ ਕਿ ਉਹ ਕੋਵਿਡ-19 ਮਹਾਂਮਾਰੀ ਦੌਰਾਨ ਬਜ਼ੁਰਗ ਆਸਟ੍ਰੇਲੀਅਨਾਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਸੇਵਾ ਕਰਨ ਲਈ ਪੰਜਾਬੀਆਂ ਦੀ ਰਿਣੀ ਰਹੇਗੀ। ਕਰੋਨਾ ਦੌਰਾਨ ਪੰਜਾਬੀਆਂ ਦੀ ਸੇਵਾ ਭਾਵਨਾ ਦੇਖ ਕੇ ਨਿਕੋਲ ਇਸ ਸਾਲ ਪੰਜਾਬੀ ਸੱਭਿਆਚਾਰ ਬਾਰੇ ਜਾਨਣ ਲਈ ਪੰਜਾਬ ਆਈ।

ਉਸਨੇ ਬਾਜ਼ਾਰਾਂ ਵਿੱਚ ਖਰੀਦਦਾਰੀ ਕੀਤੀ ਅਤੇ ਇੱਕ ਪੰਜਾਬੀ ਵਿਆਹ ਵਿੱਚ ਸ਼ਾਮਲ ਹੋਈ। ਉਸਨੂੰ ਪਟਿਆਲਾ ਦੇ ਬਨੂੜ ਵਿੱਚ ਬਜ਼ੁਰਗਾਂ ਨਾਲ ਗੱਲਬਾਤ ਕੀਤੀ। ਪੰਜਾਬ ਤੋਂ ਪ੍ਰਭਾਵਿਤ ਹੋ ਕੇ, ਨਿਕੋਲ ਹੁਣ ਪੰਜਾਬੀ ਸਿੱਖ ਰਹੀ ਹੈ। ਉਸਨੇ “ਸਤਿ ਸ੍ਰੀ ਅਕਾਲ” ਤੋਂ ਬਾਅਦ “ਤੁਸੀ ਕਿੱਦਾਂ ਹੋਂ” ਕਹਿਣਾ ਸਿੱਖਿਆ ਹੈ। ਉਸਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਵੀ ਦਰਸ਼ਨ ਕੀਤੇ ਅਤੇ ਕਿਹਾ ਕਿ, “ਇਹ ਸੱਚਮੁੱਚ ਹੀ ਸ਼ਾਂਤੀ ਦਾ ਸਥਾਨ ਹੈ। ਮੈਂ ਹਮੇਸ਼ਾ ਇੱਥੇ ਆਉਣਾ ਚਾਹੁੰਦੀ ਸੀ।”

ਇਸ ਦੌਰਾਨ, ਨਿਕੋਲ ਨੇ ਆਸਟ੍ਰੇਲੀਆ ਵਿੱਚ ਕੰਮ ਕਰਨ ਵਾਲੀ ਇੱਕ ਪੰਜਾਬੀ ਨਰਸ ਹਰਮਨਜੀਤ ‘ਤੇ ਹੋਏ ਹਮਲੇ ਦੀ ਵੀ ਸਖ਼ਤ ਨਿੰਦਾ ਕੀਤੀ। ਨਿਕੋਲ ਨੇ ਕਿਹਾ ਕਿ ਹਮਲਾਵਰਾਂ ਦੀ ਪਰਵਰਿਸ਼ ਸਹੀ ਢੰਗ ਨਾਲ ਨਹੀਂ ਹੋਈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























