• Latest
  • Trending
ਭਗਵੰਤ ਮਾਨ ਸਰਕਾਰ ਨੇ 180 ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਤਨਖਾਹ ਸਮਾਨਤਾ ਦੀ ਮੰਗ ਦਾ ਕੀਤਾ ਹੱਲ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਨੇ 180 ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਤਨਖਾਹ ਸਮਾਨਤਾ ਦੀ ਮੰਗ ਦਾ ਕੀਤਾ ਹੱਲ: ਹਰਪਾਲ ਸਿੰਘ ਚੀਮਾ

51 minutes ago
Tiger Shroff Firing ਮਾਮਲੇ ਵਿੱਚ 2 ਹੋਰ ਗ੍ਰਿਫ਼ਤਾਰ , ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 10 ਹੋਈ

Tiger Shroff Firing ਮਾਮਲੇ ਵਿੱਚ 2 ਹੋਰ ਗ੍ਰਿਫ਼ਤਾਰ , ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 10 ਹੋਈ

38 minutes ago
ਭਗਵੰਤ ਮਾਨ ਸਰਕਾਰ ਪਨਬੱਸ/ਪੀ.ਆਰ.ਟੀ.ਸੀ. ਦੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ, 29 ਅਕਤੂਬਰ ਨੂੰ ਸਮੀਖਿਆ ਮੀਟਿੰਗ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਪਨਬੱਸ/ਪੀ.ਆਰ.ਟੀ.ਸੀ. ਦੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ, 29 ਅਕਤੂਬਰ ਨੂੰ ਸਮੀਖਿਆ ਮੀਟਿੰਗ: ਹਰਪਾਲ ਸਿੰਘ ਚੀਮਾ

47 minutes ago
ਅਹਿਮਦਾਬਾਦ 23 ਅਕਤੂਬਰ ਤੋਂ ਪਹਿਲੀ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਦੀ ਕਰੇਗਾ ਮੇਜ਼ਬਾਨੀ

ਅਹਿਮਦਾਬਾਦ 23 ਅਕਤੂਬਰ ਤੋਂ ਪਹਿਲੀ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਦੀ ਕਰੇਗਾ ਮੇਜ਼ਬਾਨੀ

48 minutes ago
ਗੈਂਗਸਟਰਾਂ ‘ਤੇ ਵਾਰ ਦਾ 274ਵਾਂ ਦਿਨ: ਪੰਜਾਬ ਪੁਲਿਸ ਵੱਲੋਂ 506 ਥਾਈਂ ਛਾਪੇਮਾਰੀ; 226 ਕਾਬੂ

ਗੈਂਗਸਟਰਾਂ ‘ਤੇ ਵਾਰ ਦਾ 274ਵਾਂ ਦਿਨ: ਪੰਜਾਬ ਪੁਲਿਸ ਵੱਲੋਂ 506 ਥਾਈਂ ਛਾਪੇਮਾਰੀ; 226 ਕਾਬੂ

55 minutes ago
ਅੰਮ੍ਰਿਤਸਰ ਵਿੱਚ ਤਿੰਨ ਨਾਬਾਲਗਾਂ ਸਣੇ 7 ਵਿਅਕਤੀ ਕਾਬੂ; ਇੱਕ ਹੈਂਡ ਗ੍ਰਨੇਡ, 2 ਪਿਸਤੌਲਾਂ ਅਤੇ 3.4 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ ਵਿੱਚ ਤਿੰਨ ਨਾਬਾਲਗਾਂ ਸਣੇ 7 ਵਿਅਕਤੀ ਕਾਬੂ; ਇੱਕ ਹੈਂਡ ਗ੍ਰਨੇਡ, 2 ਪਿਸਤੌਲਾਂ ਅਤੇ 3.4 ਕਿਲੋ ਹੈਰੋਇਨ ਬਰਾਮਦ

59 minutes ago
ICC ਨੇ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ 2027 ਦਾ ਸ਼ਡਿਊਲ ਕੀਤਾ ਜਾਰੀ

ICC ਨੇ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ 2027 ਦਾ ਸ਼ਡਿਊਲ ਕੀਤਾ ਜਾਰੀ

60 minutes ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

2 hours ago
ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ; ਮਾਨਸਾ ਦੇ DSP ਅਤੇ ਡਰੱਗ ਇੰਸਪੈਕਟਰ ਸਸਪੈਂਡ

ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ; ਮਾਨਸਾ ਦੇ DSP ਅਤੇ ਡਰੱਗ ਇੰਸਪੈਕਟਰ ਸਸਪੈਂਡ

3 hours ago
ਅਫਗਾਨਿਸਤਾਨ ਵਿੱਚ ਲਗਭਗ 16 ਮਿਲੀਅਨ ਲੋਕ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ : UN

ਅਫਗਾਨਿਸਤਾਨ ਵਿੱਚ ਲਗਭਗ 16 ਮਿਲੀਅਨ ਲੋਕ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ : UN

5 hours ago
Pakistan : ਪੰਜਾਬ ਸੂਬੇ ਵਿੱਚ ਬੱਸ ਪਲਟਣ ਕਾਰਨ 10 ਲੋਕਾਂ ਦੀ ਮੌਤ, 44 ਜ਼ਖ਼ਮੀ

Pakistan : ਪੰਜਾਬ ਸੂਬੇ ਵਿੱਚ ਬੱਸ ਪਲਟਣ ਕਾਰਨ 10 ਲੋਕਾਂ ਦੀ ਮੌਤ, 44 ਜ਼ਖ਼ਮੀ

5 hours ago
ਮਨੋਰੰਜਕ ਫਿਲਮ ‘Aadarsha Kutumbam House No: 47’ ਹੁਣ 30 ਅਕਤੂਬਰ ਨੂੰ ਹੋਵੇਗੀ ਰਿਲੀਜ਼

ਮਨੋਰੰਜਕ ਫਿਲਮ ‘Aadarsha Kutumbam House No: 47’ ਹੁਣ 30 ਅਕਤੂਬਰ ਨੂੰ ਹੋਵੇਗੀ ਰਿਲੀਜ਼

5 hours ago
ਪਰਾਲੀ ਪ੍ਰਬੰਧਨ ਲਈ 21 ਹਜ਼ਾਰ ਤੋਂ ਵੱਧ ਸੀ.ਆਰ.ਐਮ. ਮਸ਼ੀਨਾਂ ਖਰੀਦੀਆਂ; 14,274 ਯੂਨਿਟਾਂ ਨਾਲ ਸੁਪਰ ਸੀਡਰ ਬਣੀ ਕਿਸਾਨਾਂ ਦੀ ਸਭ ਤੋਂ ਪਸੰਦੀਦਾ ਮਸ਼ੀਨ

ਪਰਾਲੀ ਪ੍ਰਬੰਧਨ ਲਈ 21 ਹਜ਼ਾਰ ਤੋਂ ਵੱਧ ਸੀ.ਆਰ.ਐਮ. ਮਸ਼ੀਨਾਂ ਖਰੀਦੀਆਂ; 14,274 ਯੂਨਿਟਾਂ ਨਾਲ ਸੁਪਰ ਸੀਡਰ ਬਣੀ ਕਿਸਾਨਾਂ ਦੀ ਸਭ ਤੋਂ ਪਸੰਦੀਦਾ ਮਸ਼ੀਨ

5 hours ago
Hindi News
English News
Wednesday, October 21, 2026
No Result
View All Result
22 °c
Chandigarh
24 ° Thu
25 ° Fri
25 ° Sat
25 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਭਗਵੰਤ ਮਾਨ ਸਰਕਾਰ ਨੇ 180 ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਤਨਖਾਹ ਸਮਾਨਤਾ ਦੀ ਮੰਗ ਦਾ ਕੀਤਾ ਹੱਲ: ਹਰਪਾਲ ਸਿੰਘ ਚੀਮਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਿੱਜੀ ਤੌਰ 'ਤੇ ਸੌਂਪੇ ਸਰਕਾਰੀ ਹੁਕਮ

October 21, 2026
in ਖਬਰਾਂ, ਪੰਜਾਬ
ਭਗਵੰਤ ਮਾਨ ਸਰਕਾਰ ਨੇ 180 ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਤਨਖਾਹ ਸਮਾਨਤਾ ਦੀ ਮੰਗ ਦਾ ਕੀਤਾ ਹੱਲ: ਹਰਪਾਲ ਸਿੰਘ ਚੀਮਾ

Harpal Singh Cheema

ਭਗਵੰਤ ਮਾਨ ਸਰਕਾਰ ਨੇ 180 ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਦੀ ਤਨਖਾਹ ਸਮਾਨਤਾ ਦੀ ਮੰਗ ਦਾ ਕੀਤਾ ਹੱਲ: ਹਰਪਾਲ ਸਿੰਘ ਚੀਮਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਿੱਜੀ ਤੌਰ ‘ਤੇ ਸੌਂਪੇ ਸਰਕਾਰੀ ਹੁਕਮ

ਹਰਪਾਲ ਸਿੰਘ ਚੀਮਾ ਨੇ ਅਧਿਆਪਕ ਯੂਨੀਅਨਾਂ ਨੂੰ ਭਰਤੀ, ਤਨਖਾਹ ਅਤੇ ਸੇਵਾ ਮਾਮਲਿਆਂ ‘ਤੇ ਨਿਰਪੱਖ ਤੇ ਸਮਾਂਬੱਧ ਕਾਰਵਾਈ ਦਾ ਦਿੱਤਾ ਭਰੋਸਾ

ਚੰਡੀਗੜ੍ਹ; 21 ਅਕਤੂਬਰ 2026 ( ਵਿਸ਼ਵ ਵਾਰਤਾ );- ਮੁਲਾਜ਼ਮਾਂ ਦੇ ਜਾਇਜ਼ ਮਸਲਿਆਂ ਦੇ ਹੱਲ ਲਈ ਭਗਵੰਤ ਮਾਨ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜੋ ਮੁਲਾਜ਼ਮਾਂ ਦੇ ਮਸਲਿਆਂ ਦੇ ਹੱਲ ਲਈ ਗਠਿਤ ਕੈਬਨਿਟ ਸਬ-ਕਮੇਟੀ ਦੇ ਮੁਖੀ ਵੀ ਹਨ, ਨੇ ਅੱਜ ਇਥੇ ਐਲਾਨ ਕੀਤਾ ਕਿ ਸਿੱਖਿਆ ਵਿਭਾਗ ਵੱਲੋਂ 180 ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਦੀ ਤਨਖਾਹ ਸਮਾਨਤਾ ਅਤੇ ਹੋਰ ਸੇਵਾ ਮਾਮਲਿਆਂ ਦੇ ਹੱਲ ਸਬੰਧੀ ਰਸਮੀ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਖੁਦ ਯੂਨੀਅਨ ਦੇ ਨੁਮਾਇੰਦਿਆਂ ਨੂੰ ਸਰਕਾਰੀ ਹੁਕਮਾਂ ਦੀ ਕਾਪੀ ਸੌਂਪੀ। ਸਕੂਲ ਸਿੱਖਿਆ ਡਾਇਰੈਕਟੋਰੇਟ (ਐਲੀਮੈਂਟਰੀ) ਵੱਲੋਂ ਜਾਰੀ ਇਨ੍ਹਾਂ ਹੁਕਮਾਂ ਵਿੱਚ ਵਿੱਤ ਵਿਭਾਗ ਦੀਆਂ ਹਦਾਇਤਾਂ ਅਤੇ ਸਬੰਧਤ ਅਦਾਲਤੀ ਫੈਸਲਿਆਂ ਅਨੁਸਾਰ ਤਨਖਾਹ ਨਿਰਧਾਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ 2016 ਤੋਂ ਵਿੱਤੀ ਲਾਭਾਂ ਅਤੇ ਨਿਯੁਕਤੀ ਸਮਾਨਤਾ ਨਾਲ ਜੁੜੇ ਮਾਮਲਿਆਂ ਦੀ ਪੜਤਾਲ ਲਈ ਇੱਕ ਸਾਬਕਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਤਾਂ ਜੋ ਅਗਲੇਰੀ ਕਾਰਵਾਈ ਤੈਅ ਕੀਤੀ ਜਾ ਸਕੇ।

ਇਸ ਅਹਿਮ ਐਲਾਨ ਤੋਂ ਬਾਅਦ, ਵਿੱਤ ਮੰਤਰੀ ਨੇ ਸਿੱਖਿਆ ਵਿਭਾਗ ਨਾਲ ਸਬੰਧਤ ਵੱਖ-ਵੱਖ ਨੁਮਾਇੰਦਾ ਯੂਨੀਅਨਾਂ ਅਤੇ ਫਰੰਟਾਂ ਨਾਲ ਮੀਟਿੰਗਾਂ ਦਾ ਇੱਕ ਲੰਮਾ ਸਿਲਸਿਲਾ ਚਲਾਇਆ ਤਾਂ ਜੋ ਉਨ੍ਹਾਂ ਦੇ ਮੰਗ-ਪੱਤਰਾਂ ਦੀ ਘੋਖ ਕਰਕੇ ਮਸਲਿਆਂ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ ਜਾ ਸਕੇ।

ਮੰਤਰੀ ਹਰਪਾਲ ਸਿੰਘ ਚੀਮਾ ਨੇ ਵਫ਼ਦਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਅਤੇ ਭਰੋਸਾ ਦਿਵਾਇਆ ਕਿ ਕੈਬਨਿਟ ਸਬ-ਕਮੇਟੀ ਜਾਇਜ਼ ਮੰਗਾਂ ‘ਤੇ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਸਾਰੇ ਬਕਾਇਆ ਮਾਮਲਿਆਂ ਨੂੰ ਨਿਰਪੱਖ ਤੇ ਸਮਾਂਬੱਧ ਢੰਗ ਨਾਲ ਹੱਲ ਕਰਨ ਲਈ ਸਬੰਧਤ ਵਿਭਾਗਾਂ ਨਾਲ ਮਿਲ ਕੇ ਕਾਰਵਾਈ ਅਮਲ ਵਿੱਚ ਲਿਆ ਰਹੀ ਹੈ।

ਵਿਚਾਰ-ਵਟਾਂਦਰੇ ਦੌਰਾਨ, ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ (ਪੰਜਾਬ) ਨੇ ਸੂਬੇ ਦੇ ਸਿੱਖਿਆ ਵਿਭਾਗ ਵਿੱਚ ਈ.ਟੀ.ਟੀ. ਕਾਡਰ ਦੀਆਂ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਅਤੇ ਉਨ੍ਹਾਂ ਨੂੰ ਭਰਨ ਦੀ ਤੁਰੰਤ ਮੰਗ ਉਠਾਈ। ਬੇਰੁਜ਼ਗਾਰ ਬੀ.ਐੱਡ. ਟੈੱਟ ਪਾਸ ਅਧਿਆਪਕ ਯੂਨੀਅਨ, ਪੰਜਾਬ ਨੇ ਸਰਕਾਰ ਨੂੰ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਕਾਡਰ ਨਾਲ ਸਬੰਧਤ ਲੰਬਿਤ ਮਾਮਲਿਆਂ ਨੂੰ ਹੱਲ ਕਰਨ ਦੀ ਅਪੀਲ ਕੀਤੀ। ਬੇਰੁਜ਼ਗਾਰ ਸਪੈਸ਼ਲ ਐਜੂਕੇਟਰ ਫਰੰਟ ਪੰਜਾਬ ਨੇ ਬਾਕੀ ਰਹਿੰਦੀਆਂ ਅਸਾਮੀਆਂ ਨੂੰ ਭਰਨ ਲਈ ਭਰਤੀ ਮੁਹਿੰਮ ਮੁਕੰਮਲ ਕਰਨ ਦੀ ਮੰਗ ਰੱਖੀ।

ਇਸ ਤੋਂ ਇਲਾਵਾ, ਸਪੈਸ਼ਲ ਕਾਡਰ ਅਧਿਆਪਕ ਫਰੰਟ, ਪੰਜਾਬ ਨੇ ਠੇਕਾ ਆਧਾਰਿਤ ਅਤੇ ਵਿਸ਼ੇਸ਼ ਕਾਡਰ ਅਧਿਆਪਕਾਂ ਲਈ ਨਿਯਮਤ ਤਨਖਾਹ ਸਕੇਲ ਲਾਗੂ ਕਰਨ, ਸੇਵਾ ਨਿਯਮਾਂ, ਛੁੱਟੀ ਦੇ ਲਾਭਾਂ ਅਤੇ ਤਰੱਕੀ ਦੇ ਮੌਕਿਆਂ ਦੀ ਮੰਗ ਸਬੰਧੀ ਮੰਗ-ਪੱਤਰ ਸੌਂਪੇ। ਈ.ਟੀ.ਟੀ. 2364 ਬੇਰੁਜ਼ਗਾਰ ਅਧਿਆਪਕ ਯੂਨੀਅਨ, ਪੰਜਾਬ ਨੇ ਬਾਕੀ ਰਹਿੰਦੀਆਂ ਵੇਟਿੰਗ ਲਿਸਟਾਂ ਜਾਰੀ ਕਰਨ ਅਤੇ ਚੁਣੇ ਹੋਏ ਉਮੀਦਵਾਰਾਂ ਲਈ ਸਟੇਸ਼ਨ ਅਲਾਟਮੈਂਟ ਜਾਂ ਬਦਲੀਆਂ ਦੇ ਮੌਕੇ ਪ੍ਰਦਾਨ ਕਰਨ ਦੀ ਮੰਗ ਕੀਤੀ।
ਐੱਨ.ਐੱਸ.ਕਿਊ.ਐੱਫ. ਵੋਕੇਸ਼ਨਲ ਟੀਚਰਜ਼ ਫਰੰਟ (ਪੰਜਾਬ) ਦੇ ਮੰਗ-ਪੱਤਰ ਵਿੱਚ ਵੋਕੇਸ਼ਨਲ ਅਧਿਆਪਕਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ਠੇਕਿਆਂ ਵਿੱਚੋਂ ਕੱਢ ਕੇ ਰੈਗੂਲਰ ਨਿਯਮਾਂ ਤਹਿਤ ਸਿੱਧੇ ਤੌਰ ‘ਤੇ ਵਿਭਾਗ ਅਧੀਨ ਲਿਆਉਣ ਦੀ ਮੰਗ ਪ੍ਰਮੁੱਖ ਰਹੀ। ਬੇਰੁਜ਼ਗਾਰ ਲਾਇਬ੍ਰੇਰੀਅਨ ਫਰੰਟ, ਪੰਜਾਬ ਨੇ ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀਅਨਾਂ ਦੀ ਭਾਰੀ ਘਾਟ ਨੂੰ ਪੂਰਾ ਕਰਨ ਲਈ ਸਕੂਲ ਲਾਇਬ੍ਰੇਰੀਅਨਾਂ ਦੀਆਂ ਖਾਲੀ ਅਸਾਮੀਆਂ ਦੇ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕੀਤੀ। ਲੈਕਚਰਾਰ ਭਰਤੀ ਪੰਜਾਬ (ਲੈਕਚਰਾਰ ਭਰਤੀ 1067) ਦੇ ਨੁਮਾਇੰਦਿਆਂ ਨੇ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਬਾਕੀ ਰਹਿੰਦੇ ਪੰਜ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਤੈਅ ਕਰਕੇ ਪ੍ਰੀਖਿਆਵਾਂ ਕਰਵਾਉਣ ਦੀ ਬੇਨਤੀ ਕੀਤੀ। ਇਸ ਤੋਂ ਇਲਾਵਾ, ਈ.ਟੀ.ਟੀ. ਟੈੱਟ ਪਾਸ 5994 ਬੈਕਲਾਗ ਅਧਿਆਪਕ ਯੂਨੀਅਨ ਪੰਜਾਬ ਨੇ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਜਲਦ ਨਿਯੁਕਤੀ ਪੱਤਰ ਵੰਡਣ ਅਤੇ ਬਕਾਇਆ ਬੈਕਲਾਗ ਅਸਾਮੀਆਂ ਨੂੰ ਡੀ-ਰਿਜ਼ਰਵ ਕਰਕੇ ਭਰਨ ‘ਤੇ ਜ਼ੋਰ ਦਿੱਤਾ।

ਇਸ ਦੌਰਾਨ, ਬੀ.ਐੱਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ, ਅਤੇ ਬੇਰੁਜ਼ਗਾਰ ਪੀ.ਐੱਸ.ਟੈੱਟ ਪਾਸ ਆਰਟ ਐਂਡ ਕਰਾਫਟ ਸੰਘਰਸ਼ ਯੂਨੀਅਨ ਦੇ ਨੁਮਾਇੰਦਿਆਂ ਨੇ ਵੀ ਵਿੱਤ ਮੰਤਰੀ ਨਾਲ ਵੱਖ-ਵੱਖ ਮੀਟਿੰਗਾਂ ਦੌਰਾਨ ਆਪਣੇ ਮੁੱਦਿਆਂ ਅਤੇ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।

Tags: BREAKING NEWSHarpal Singh Cheematop headlines in PunjabiWISHAVWARTA.IN
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Tiger Shroff Firing ਮਾਮਲੇ ਵਿੱਚ 2 ਹੋਰ ਗ੍ਰਿਫ਼ਤਾਰ , ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 10 ਹੋਈ

Tiger Shroff Firing ਮਾਮਲੇ ਵਿੱਚ 2 ਹੋਰ ਗ੍ਰਿਫ਼ਤਾਰ , ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 10 ਹੋਈ

by Navjot
October 21, 2026
0

  ਮੁੰਬਈ, 21 ਅਕਤੂਬਰ (ਵਿਸ਼ਵ ਵਾਰਤਾ)  ਮੁੰਬਈ ਪੁਲਿਸ ਨੇ ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਨਾਲ ਜੁੜੀ ਗੋਲੀਬਾਰੀ ਦੀ ਘਟਨਾ ਵਿੱਚ ਦੋ...

ਭਗਵੰਤ ਮਾਨ ਸਰਕਾਰ ਪਨਬੱਸ/ਪੀ.ਆਰ.ਟੀ.ਸੀ. ਦੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ, 29 ਅਕਤੂਬਰ ਨੂੰ ਸਮੀਖਿਆ ਮੀਟਿੰਗ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਪਨਬੱਸ/ਪੀ.ਆਰ.ਟੀ.ਸੀ. ਦੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ, 29 ਅਕਤੂਬਰ ਨੂੰ ਸਮੀਖਿਆ ਮੀਟਿੰਗ: ਹਰਪਾਲ ਸਿੰਘ ਚੀਮਾ

by Ankit
October 21, 2026
0

ਭਗਵੰਤ ਮਾਨ ਸਰਕਾਰ ਪਨਬੱਸ/ਪੀ.ਆਰ.ਟੀ.ਸੀ. ਦੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ, 29 ਅਕਤੂਬਰ ਨੂੰ ਸਮੀਖਿਆ ਮੀਟਿੰਗ: ਹਰਪਾਲ ਸਿੰਘ...

ਅਹਿਮਦਾਬਾਦ 23 ਅਕਤੂਬਰ ਤੋਂ ਪਹਿਲੀ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਦੀ ਕਰੇਗਾ ਮੇਜ਼ਬਾਨੀ

ਅਹਿਮਦਾਬਾਦ 23 ਅਕਤੂਬਰ ਤੋਂ ਪਹਿਲੀ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਦੀ ਕਰੇਗਾ ਮੇਜ਼ਬਾਨੀ

by Navjot
October 21, 2026
0

ਅਹਿਮਦਾਬਾਦ 23 ਅਕਤੂਬਰ ਤੋਂ ਪਹਿਲੀ ਕਾਮਨਵੈਲਥ ਕਬੱਡੀ ਚੈਂਪੀਅਨਸ਼ਿਪ ਦੀ ਕਰੇਗਾ ਮੇਜ਼ਬਾਨੀ ਅਹਿਮਦਾਬਾਦ, 21 ਅਕਤੂਬਰ (ਵਿਸ਼ਵ ਵਾਰਤਾ)  ਅਹਿਮਦਾਬਾਦ 23 ਤੋਂ 31...

ਗੈਂਗਸਟਰਾਂ ‘ਤੇ ਵਾਰ ਦਾ 274ਵਾਂ ਦਿਨ: ਪੰਜਾਬ ਪੁਲਿਸ ਵੱਲੋਂ 506 ਥਾਈਂ ਛਾਪੇਮਾਰੀ; 226 ਕਾਬੂ

ਗੈਂਗਸਟਰਾਂ ‘ਤੇ ਵਾਰ ਦਾ 274ਵਾਂ ਦਿਨ: ਪੰਜਾਬ ਪੁਲਿਸ ਵੱਲੋਂ 506 ਥਾਈਂ ਛਾਪੇਮਾਰੀ; 226 ਕਾਬੂ

by Ankit
October 21, 2026
0

ਗੈਂਗਸਟਰਾਂ 'ਤੇ ਵਾਰ ਦਾ 274ਵਾਂ ਦਿਨ: ਪੰਜਾਬ ਪੁਲਿਸ ਵੱਲੋਂ 506 ਥਾਈਂ ਛਾਪੇਮਾਰੀ; 226 ਕਾਬੂ — ਪੁਲਿਸ ਟੀਮਾਂ ਨੇ 145 ਵਿਅਕਤੀਆਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Tiger Shroff Firing ਮਾਮਲੇ ਵਿੱਚ 2 ਹੋਰ ਗ੍ਰਿਫ਼ਤਾਰ , ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 10 ਹੋਈ

Tiger Shroff Firing ਮਾਮਲੇ ਵਿੱਚ 2 ਹੋਰ ਗ੍ਰਿਫ਼ਤਾਰ , ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 10 ਹੋਈ

by Navjot
October 21, 2026
0

  ਮੁੰਬਈ, 21 ਅਕਤੂਬਰ (ਵਿਸ਼ਵ ਵਾਰਤਾ)  ਮੁੰਬਈ ਪੁਲਿਸ ਨੇ ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਨਾਲ ਜੁੜੀ ਗੋਲੀਬਾਰੀ ਦੀ ਘਟਨਾ ਵਿੱਚ ਦੋ...

Most Popular

Punjab Weather: ਪੰਜਾਬ ’ਚ ਬਦਲਣ ਲੱਗਾ ਮੌਸਮ, ਮੀਂਹ ਨੂੰ ਲੱਗੇਗੀ ਬ੍ਰੇਕ !

Punjab Weather: ਪੰਜਾਬ ’ਚ ਬਦਲਣ ਲੱਗਾ ਮੌਸਮ, ਮੀਂਹ ਨੂੰ ਲੱਗੇਗੀ ਬ੍ਰੇਕ !

by Ranjit Singh
3 weeks ago
0

Punjab Weather: ਪੰਜਾਬ ’ਚ ਬਦਲਣ ਲੱਗਾ ਮੌਸਮ, ਮੀਂਹ ਨੂੰ ਲੱਗੇਗੀ ਬ੍ਰੇਕ ! - ਦਿਨ ਵੇਲੇ ਧੁੱਪ ਨਾਲ ਤਾਪਮਾਨ ’ਚ ਹਲਕਾ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 