ਗਲਤੀ ਨਾਲ ਵੀ ਇਹਨਾਂ ਅੰਕਾਂ ਨੂੰ ਨਾ ਬਣਾਓ ਆਪਣਾ ATM ਪਿੰਨ ਨੰਬਰ ; ਮਿੰਟਾਂ ’ਚ ਖਾਲੀ ਹੋ ਸਕਦਾ Bank Account !
ਚੰਡੀਗੜ੍ਹ, 4 ਮਾਰਚ(ਵਿਸ਼ਵ ਵਾਰਤਾ) ਇਹਨੀ ਦਿਨੀ ਨਕਦੀ ਦੀ ਰੁਝਾਨ ਕਾਫੀ ਘਟ ਗਿਆ ਹੈ ਅੱਜਕੱਲ੍ਹ ਕੋਈ ਵੀ ਨਕਦ ਪੈਸੇ ਆਪਣੇ ਨਾਲ ਨਹੀਂ ਚੱਕਦਾ ਕਿਉਂਕਿ ਹਰ ਕੋਈ ਜੀ- ਪੇਅ ,ਪੀਟੀਐਮ ਇਸ ਤੋਂ ਇਲਾਵਾ ਡੈਬਿਟ ਕਾਰਡ ਤੇ ਕਰੈਡਿਟ ਕਾਰਡਾਂ ਦੀ ਵਰਤੋਂ ਕੀਤੀ ਜਾਂਦੀ ਹੈ ਗੱਲ ਕੀ ਆਨਲਾਈਨ ਖਰੀਦਦਾਰੀ ਕਰਨੀ ਹੋਵੇ ,ਕਿਸੇ ਵੀ ਤਰਾਂ ਦਾ ਬਿੱਲ ਭਰਨਾ ਹੋਵੇ ਫੋਨ ਰੀਚਾਰਜ ਕਰਵਾਉਣਾ ਹੋਵੇ ਤਾ ਆਨ ਲਾਈਨ ਹੀ ਇਹ ਸਾਰੇ ਕੰਮ ਕਰਦੇ ਹਾਂ। ਪਰ ਇਸ ਦੇ ਨਾਲ ਸਾਈਬਰ ਧੋਖਾਧੜੀ ਦੇ ਮਾਮਲੇ ਵੀ ਵਧ ਜਾਂਦੇ ਨੇ ਕਿਉਂਕਿ ਹੈਕਰ ਅਕਸਰ ਹੀ ਜੋ ਆਸਾਨੀ ਨਾਲ ਰੱਖੇ ਹੋਏ ਪਿੰਨ ਹੁੰਦੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਕਿਉਂਕਿ ਬਹੁਤ ਲੋਕ ਅਜਿਹਾ ਪਿੰਨ ਰੱਖ ਲੈਂਦੇ ਨੇ ਜਿਸ ਨੂੰ ਹੈਕ ਕਰਨਾ ਆਸਾਨ ਹੋ ਜਾਂਦਾ ਹੈ।
ਤੇ ਸਾਡੀ ਇਕ ਛੋਟੀ ਜਿਹੀ ਗਲਤੀ ਵੀ ਭਾਰੀ ਪੈ ਸਕਦੀ ਹੈ ਤੇ ਬੈਂਕ ਦੇ ਵਿਚ ਪਿਆ ਸਾਰਾ ਪੈਸਾ ਮਿੰਟਾਂ ਸਕਿੰਟਾਂ ਦੇ ਵਿਚ ਉੱਡ ਜਾਂਦਾ ਹੈ। ਸੋ ਅਜਿਹੇ ਦੇ ਵਿਚ ਇਹ ਜਾਣਨਾ ਬਹੁਤ ਜਰੂਰੀ ਹੈ ਕਿ ਕਿਹੜੇ ਪਿੰਨ ਰੱਖਣ ਤੋਂ ਸਾਨੂੰ ਬਚਣਾ ਚਾਹੀਦਾ ਹੈ ਕਿਹੜੇ ਪਿੰਨ ਸਾਨੂੰ ਰੱਖਣੇ ਚਾਹੀਦੇ ਨੇ ਜੋ ਸਾਡੇ ਲਈ ਸੁਰੱਖਿਅਤ ਹੋਣ ।
ਸਭ ਤੋਂ ਪਹਿਲਾਂ ਇਹ ਧਿਆਨ ਰੱਖਣਾ ਜਰੂਰੀ ਹੈ ਕਿ ਜਿਹੜੇ ਪਿੰਨ ਵਾਰ -ਵਾਰ ਜਾਂ ਕ੍ਰਮ ਵਿਚ ਦਿਖਾਈ ਦੇਣ ਉਹਨਾਂ ਨੰਬਰਾਂ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ ਉਦਾਹਰਣ ਵਜੋਂ 1234,1111,3333 ਇਸੇ ਤਰਾਂ ਉਲਟ ਕ੍ਰਮ (4321) ਵਿੱਚ ਪਿੰਨ ਨੰਬਰਾਂ ਦੀ ਵਰਤੋਂ ਕਰਨ ਤੋਂ ਬਚੋ। ਇਹ ਬਹੁਤ ਅਸੁਰੱਖਿਅਤ ਹੈ।

ਬਹੁਤੇ ਲੋਕ ਅਜਿਹਾ ਕਰਦੇ ਨੇ ਕਿ ਜੋ ਚੀਜਾਂ ਉਹਨਾਂ ਨੂੰ ਯਾਦ ਰਹਿੰਦੀਆਂ ਹਨ ਜਿਵੇਂ ਕਿ ਉਹਨਾਂ ਦੀ ਜਨਮ ਤਾਰੀਖ ਇਸ ਤੋਂ ਇਲਾਵਾ ਲੋਕ ਆਪਣੇ ਮੋਬਾਈਲ ਨੰਬਰ, ਵਾਹਨਾਂ ਦੇ ਨੰਬਰਾਂ ਤੇ ਵੀ ਪਿੰਨ ਰੱਖ ਲੈਂਦੇ ਨੇ ਪਰ ਸਾਈਬਰ ਮਾਹਿਰ ਕਹਿੰਦੇ ਨੇ ਕਿ ਇਹਨਾਂ ਦਾ ਅੰਦਾਜਾ ਲਗਾਉਣਾ ਹੈਕਰਾਂ ਲਈ ਬਹੁਤ ਆਸਾਨ ਹੁੰਦਾ ਹੈ ਸੋ ਇਹ ਵੀ ਸੁਰੱਖਿਅਤ ਨਹੀਂ ਤੇ ਇਹਨਾਂ ਦੀ ਵਰਤੋਂ ਤੋਂ ਵੀ ਸੰਕੋਚ ਕਰਨਾ ਚਾਹੀਦਾ ਹੈ ਕਿਉਂਕਿ ਸਾਈਬਰ ਮਾਹਿਰਾਂ ਦੇ ਅਨੁਸਾਰ ਇਹਨਾਂ ਨੂੰ ਹੈਕ ਕਰਨ ਲਈ ਸਿਰਫ ਕੁੱਝ ਕੁ ਸਕਿੰਟ ਹੀ ਲਗਦੇ ਨੇ ਤੇ ਤੁਹਾਡੀ ਉਮਰ ਭਰ ਦੀ ਕਮਾਈ ਕੁੱਝ ਸਕਿੰਟਾਂ ’ਚ ਹੀ ਰਾਖ ਬਣ ਜਾਂਦੀ ਹੈ
ਪਰ ਇੱਥੇ ਇਹ ਜਾਣਨਾ ਵੀ ਅਹਿਮ ਹੈ ਕਿ ਅਸੀਂ ਇਸ ਤੋਂ ਕਿਵੇਂ ਬਚ ਸਕਦੇ ਹਾਂ ਤੇ ਕਿਹੜਾ ਪਿੰਨ ਸੁਰੱਖਿਅਤ ਹਨ
ਪਹਿਲੀ ਗੱਲ ਧਿਆਨ ਰੱਖਣਯੋਗ ਹੈ ਕਿ ਪਿੰਨ ਅਜਿਹਾ ਹੋਣਾ ਚਾਹੀਦਾ ਹੈ ਜਿਸ ਦਾ ਆਸਾਨੀ ਨਾਲ ਅੰਦਾਜਾ ਨਾ ਲਾਇਆ ਜਾ ਸਕੇ
ਬੇਤਰਤੀਬ ਨੰਬਰਾਂ ਦੀ ਵਰਤੋਂ ਕਰੋ। ਉਦਾਹਰਣ ਵਜੋਂ, ਤੁਸੀਂ 4892, 3927, ਆਦਿ ਦੀ ਵਰਤੋਂ ਕਰ ਸਕਦੇ ਹੋ। ਹਰ 6 ਤੋਂ 12 ਮਹੀਨਿਆਂ ਬਾਅਦ ਆਪਣਾ ਪਿੰਨ ਬਦਲਣਾ ਮਹੱਤਵਪੂਰਨ ਹੈ। ਆਪਣਾ ਪਿੰਨ ਕਿਸੇ ਨਾਲ ਸਾਂਝਾ ਨਾ ਕਰੋ। ਇਸੇ ਤਰ੍ਹਾਂ, ਇਸਨੂੰ ਕਿਤੇ ਵੀ ਸਟੋਰ ਨਾ ਕਰੋ। ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਹਰੇਕ ਕਾਰਡ ਦਾ ਇੱਕ ਵਿਲੱਖਣ ਪਿੰਨ ਨੰਬਰ ਹੋਵੇ। ਸੋ ਅਜਿਹੇ ਨੰਬਰਾਂ ਦੀ ਵਰਤੋਂ ਕਰਕੇ ਅਸੀਂ ਆਪਣੇ ਜਮਾਂ ਪੂੰਜੀ ਨੂੰ ਬਚਾ ਸਕਦੇ ਹਾਂ।























