T20 ਵਿਸ਼ਵ ਕੱਪ : ਭਾਰਤ ਨੇ ਜਿੱਤਿਆ ਟਾਸ
ਨਵੀ ਦਿੱਲੀ, 1 ਮਾਰਚ 2026 ( ਵਿਸ਼ਵ ਵਾਰਤਾ ) : ਟੀ-20 ਵਿਸ਼ਵ ਕੱਪ ਦਾ ਆਖਰੀ ਸੁਪਰ 8 ਮੈਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਵੈਸਟਇੰਡੀਜ਼ ਪਹਿਲਾਂ ਬੱਲੇਬਾਜ਼ੀ ਕਰੇਗਾ।

ਕਪਤਾਨ ਸੂਰਿਆਕੁਮਾਰ ਯਾਦਵ ਨੇ ਦੱਸਿਆ ਕਿ ਅੱਜ ਦੇ ਮੈਚ ਲਈ ਪਲੇਇੰਗ ਇਲੈਵਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਯਾਨੀ ਕਿ ਪਿਛਲੇ ਮੈਚ ਵਾਲੀ ਟੀਮ ਹੀ ਅੱਜ ਵੀ ਖੇਡ ਰਹੀ ਹੈ। ਸੁਪਰ-8 ਸਟੇਜ ਵਿੱਚ 1-1 ਜਿੱਤ ਨਾਲ ਦੋਵਾਂ ਟੀਮਾਂ ਕੋਲ 2-2 ਪੁਆਇੰਟਸ ਹਨ। ਅੱਜ ਜਿੱਤਣ ਵਾਲੀ ਟੀਮ ਸੈਮੀਫਾਈਨਲ ਵਿੱਚ ਪਹੁੰਚ ਜਾਵੇਗੀ, ਜਦੋਂ ਕਿ ਹਾਰਨ ਵਾਲੀ ਟੀਮ ਦਾ ਸਫ਼ਰ ਖ਼ਤਮ ਹੋ ਜਾਵੇਗਾ।

ਭਾਰਤ: ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ (ਕਪਤਾਨ), ਹਾਰਦਿਕ ਪੰਡਿਆ, ਤਿਲਕ ਵਰਮਾ, ਸ਼ਿਵਮ ਦੁਬੇ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ।
ਵੈਸਟਇੰਡੀਜ਼: ਸ਼ਾਈ ਹੋਪ (ਵਿਕਟਕੀਪਰ), ਰੋਸਟਨ ਚੇਜ਼, ਸ਼ਿਮਰੋਨ ਹੇਟਮਾਇਰ, ਰੋਵਮੈਨ ਪਾਵੇਲ, ਸ਼ੇਰਫਨ ਰਦਰਫੋਰਡ, ਰੋਮਾਰੀਓ ਸ਼ੈਫਰਡ, ਜੇਸਨ ਹੋਲਡਰ, ਮੈਥਿਊ ਫੋਰਡ, ਅਕੀਲ ਹੁਸੈਨ, ਗੁਡਾਕੇਸ਼ ਮੋਤੀ, ਸ਼ਮਾਰ ਜੋਸੇਫ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















