Jalandhar : ਹਸਪਤਾਲ ‘ਤੇ ਫਾਇਰਿੰਗ ਮਾਮਲੇ ਵਿੱਚ ਵੱਡੀ ਕਾਰਵਾਈ; ACP ਤੇ SHO ਸਸਪੈਂਡ
ਚੰਡੀਗੜ੍ਹ, 1 ਮਾਰਚ 2026 ( ਵਿਸ਼ਵ ਵਾਰਤਾ ) : ਜਲੰਧਰ ਦੇ ਮੋਤਾ ਸਿੰਘ ਨਗਰ ਸਥਿਤ ਵਰਦਾਨ ਹਸਪਤਾਲ ‘ਤੇ ਫਾਇਰਿੰਗ ਦੀ ਵਾਰਦਾਤ ਤੋਂ ਬਾਅਦ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਵੱਡੀ ਕਾਰਵਾਈ ਕੀਤੀ ਹੈ।
ਉਨ੍ਹਾਂ ਨੇ ਇਸ ਮਾਮਲੇ ਨੂੰ ਪੁਲਿਸ ਦੀ ਲਾਪਰਵਾਹੀ ਕਰਾਰ ਦਿੰਦਿਆਂ ACP ਮਾਡਲ ਟਾਊਨ ਪਰਮਿੰਦਰ ਸਿੰਘ ਅਤੇ ਮਾਡਲ ਟਾਊਨ ਥਾਣੇ ਦੇ SHO ਰਵਿੰਦਰ ਕੁਮਾਰ ਨੂੰ ਸਸਪੈਂਡ (ਮੁਅੱਤਲ) ਕਰ ਦਿੱਤਾ ਹੈ।
ਇਹ ਘਟਨਾ ਰਾਤ ਕਰੀਬ ਸਾਢੇ 9 ਵਜੇ ਦੀ ਹੈ। ਵਰਦਾਨ ਹਸਪਤਾਲ (IVF ਸੈਂਟਰ) ‘ਤੇ ਇੱਕ ਬਦਮਾਸ਼ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ। ਉਸ ਨੇ ਕਰੀਬ 4 ਗੋਲੀਆਂ ਚਲਾਈਆਂ, ਜੋ ਸੈਂਟਰ ਦੇ ਗੇਟ ਨੂੰ ਚੀਰਦੀਆਂ ਹੋਈਆਂ ਆਰ-ਪਾਰ ਨਿਕਲ ਗਈਆਂ। ਘਟਨਾ ਦੀ ਸੀਸੀਟੀਵੀ (CCTV) ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਨੌਜਵਾਨ ਬਾਈਕ ‘ਤੇ ਆਉਂਦਾ ਹੈ ਅਤੇ ਉਸ ਨੇ ਹੈਲਮੇਟ ਪਾਇਆ ਹੋਇਆ ਹੈ। ਫਾਇਰਿੰਗ ਦੌਰਾਨ ਵੀ ਉਸ ਨੇ ਹੈਲਮੇਟ ਨਹੀਂ ਉਤਾਰਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਬਾਈਕ ‘ਤੇ ਫ਼ਰਾਰ ਹੋ ਗਿਆ।
ਸੂਚਨਾ ਮਿਲਦੇ ਹੀ ਮਾਡਲ ਟਾਊਨ ਥਾਣੇ ਦੀ ਟੀਮ ਮੌਕੇ ‘ਤੇ ਪਹੁੰਚੀ ਸੀ। ਪੁਲਿਸ ਨੇ ਘਟਨਾ ਸਥਾਨ ‘ਤੇ ਲੱਗੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਦੀ ਪਛਾਣ ਲਈ ਟੈਕਨੀਕਲ ਟੀਮਾਂ ਨੂੰ ਲਗਾਇਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























