Rule Changes 1st March: ਐਲਪੀਜੀ ਕੀਮਤਾਂ ਤੋਂ ਲੈ ਕੇ ਰੇਲ – ਹਵਾਈ ਟਿਕਟਾਂ ਤੱਕ…..… 1 ਮਾਰਚ ਤੋਂ ਲਾਗੂ ਹੋਏ ਇਹ ਵੱਡੇ ਬਦਲਾਅ!
– ਤੁਹਾਡੀ ਜੇਬ ‘ਤੇ ਪਾਉਣਗੇ ਸਿੱਧਾ ਅਸਰ
ਨਵੀ ਦਿੱਲੀ, 1 ਮਾਰਚ 2026 (ਵਿਸ਼ਵ ਵਾਰਤਾ): ਦੇਸ਼ ਵਿੱਚ ਹਰ ਮਹੀਨੇ ਦੀ ਪਹਿਲੀ ਤਾਰੀਖ਼ ਤੋਂ ਕੁਝ ਨਿਯਮ ਜਾਂ ਬਦਲਾਅ ਲਾਗੂ ਹੁੰਦੇ ਹਨ। ਮਾਰਚ ਦਾ ਮਹੀਨਾ ਵੀ ਇਸ ਤੋਂ ਅਛੂਤਾ ਨਹੀਂ ਹੈ। 1 ਮਾਰਚ 2026 ਤੋਂ ਦੇਸ਼ ਵਿੱਚ ਕੁਝ ਅਹਿਮ ਬਦਲਾਅ ਲਾਗੂ ਹੋਏ ਹਨ। ਇਹ ਬਦਲਾਅ ਹਰ ਆਮ ਤੋਂ ਲੈ ਕੇ ਖਾਸ ਆਦਮੀ ਤੱਕ ‘ਤੇ ਅਸਰ ਪਾਉਣਗੇ। ਇਨ੍ਹਾਂ ਬਦਲਾਵਾਂ ਵਿੱਚ LPG ਸਿਲੰਡਰ ਦੀਆਂ ਨਵੀਆਂ ਕੀਮਤਾਂ, ਐਵੀਏਸ਼ਨ ਟਰਬਾਈਨ ਫਿਊਲ (ATF) ਦੀ ਨਵੀਂ ਕੀਮਤ ਅਤੇ ਟ੍ਰੇਨ ਟਿਕਟਾਂ ਨਾਲ ਜੁੜਿਆ ਨਵਾਂ ਨਿਯਮ ਸ਼ਾਮਲ ਹਨ।
LPG ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ
1 ਮਾਰਚ ਤੋਂ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ਵਿੱਚ 28-31 ਰੁਪਏ ਦਾ ਵਾਧਾ ਹੋਇਆ ਹੈ। ਸਰਕਾਰੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOC) ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ ਹੁਣ 19 ਕਿਲੋਗ੍ਰਾਮ ਦੇ ਇੰਡੇਨ (Indane) LPG ਸਿਲੰਡਰ ਦੀ ਕੀਮਤ 1768.50 ਰੁਪਏ ਹੋ ਗਈ ਹੈ।
ਟ੍ਰੇਨ ਟਿਕਟਾਂ ਦੇ ਨਿਯਮ
ਜਨਰਲ ਟਿਕਟ, ਪਲੇਟਫਾਰਮ ਟਿਕਟ ਅਤੇ ਸੀਜ਼ਨ ਟਿਕਟ ਬੁੱਕ ਕਰਨ ਲਈ ਹੁਣ ਰੇਲਵੇ ਦੀ ਨਵੀਂ ਐਪ ‘ਰੇਲ ਵਨ’ ਦੀ ਵਰਤੋਂ ਕਰਨੀ ਪਵੇਗੀ। ਰੇਲਵੇ ਨੇ ਆਪਣੀ ਪੁਰਾਣੀ UTS ਅੱਜ ਤੋਂ ਬੰਦ ਕਰ ਦਿੱਤੀ ਹੈ। ਯੂਜ਼ਰਸ ਆਪਣੇ UTS ਵਾਲੇਟ ਵਿੱਚ ਪਏ ਪੈਸਿਆਂ ਨੂੰ ਨਵੀਂ ਐਪ ਵਿੱਚ ਟ੍ਰਾਂਸਫਰ ਕਰ ਸਕਦੇ ਹਨ।
ਸਿਮ-ਬਾਇੰਡਿੰਗ (Sim-Binding)
1 ਮਾਰਚ ਤੋਂ ‘ਸਿਮ-ਬਾਇੰਡਿੰਗ’ ਨਿਯਮ ਲਾਗੂ ਹੋ ਰਿਹਾ ਹੈ। ਇਸ ਦਾ ਮਤਲਬ ਹੈ ਕਿ ਵਟਸਐਪ (WhatsApp), ਟੈਲੀਗ੍ਰਾਮ ਅਤੇ ਸਿਗਨਲ ਵਰਗੀਆਂ ਐਪਾਂ ਚਲਾਉਣ ਲਈ ਤੁਹਾਡੇ ਮੋਬਾਈਲ ਵਿੱਚ ਉਹ ਸਿਮ ਕਾਰਡ ਲੱਗਿਆ ਹੋਣਾ ਅਤੇ ਐਕਟਿਵ (ਚਾਲੂ) ਹੋਣਾ ਜ਼ਰੂਰੀ ਹੈ। ਹੁਣ ਜੇਕਰ ਉਹ ਰਜਿਸਟਰਡ ਨੰਬਰ ਵਾਲੀ ਸਿਮ ਤੁਹਾਡੇ ਫ਼ੋਨ ਵਿੱਚ ਨਹੀਂ ਹੋਵੇਗੀ , ਤਾਂ ਤੁਸੀਂ ਵਟਸਐਪ ਨਹੀਂ ਚਲਾ ਸਕੋਗੇ।
ATF ਦੀਆਂ ਕੀਮਤਾਂ ‘ਚ ਵਾਧਾ
ਤੇਲ ਮਾਰਕੀਟਿੰਗ ਕੰਪਨੀਆਂ ਨੇ ਹਵਾਈ ਬਾਲਣ (ATF) ਦੀਆਂ ਕੀਮਤਾਂ ਵਿੱਚ ₹5,500 ਤੱਕ ਦਾ ਵਾਧਾ ਕਰ ਦਿੱਤਾ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਹਵਾਈ ਟਿਕਟਾਂ ਦੀਆਂ ਕੀਮਤਾਂ ਵਧਣ ਦਾ ਅਨੁਮਾਨ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























