T20 ਵਿਸ਼ਵ ਕੱਪ Pak vs SL : ਸ਼੍ਰੀਲੰਕਾ ਨੇ ਜਿੱਤਿਆ ਟਾਸ
– ਲਿਆ ਇਹ ਫੈਸਲਾ
– ਟੀਮ ‘ਚ ਕੀਤੇ ਵੱਡੇ ਬਦਲਾਅ
ਚੰਡੀਗੜ੍ਹ, 28 ਫਰਵਰੀ 2026 (ਵਿਸ਼ਵ ਵਾਰਤਾ): ਟੀ-20 ਵਰਲਡ ਕਪ ਦਾ 10ਵਾਂ ਸੁਪਰ-8 ਮੈਚ ਪਾਕਿਸਤਾਨ ਅਤੇ ਸ੍ਰੀਲੰਕਾ ਦੇ ਵਿਚਕਾਰ ਕੈਂਡੀ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਸ੍ਰੀਲੰਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ ਹੈ।
ਸ੍ਰੀਲੰਕਾ ਦੀ ਟੀਮ ਨੇ ਪਿਛਲੇ ਮੈਚ ਦੀ ਪਲੇਇੰਗ-11 ਵਿੱਚ 2 ਬਦਲਾਅ ਕੀਤੇ ਹਨ। ਕਮਿੰਡੂ ਮੈਂਡਿਸ ਦੀ ਜਗ੍ਹਾ ਕਾਮਿਲ ਮਿਸ਼ਾਰਾ ਨੂੰ ਮੌਕਾ ਮਿਲਿਆ ਹੈ, ਜਦੋਂ ਕਿ ਦੁਸ਼ਨ ਹੇਮੰਥ ਦੀ ਜਗ੍ਹਾ ਜਨਿਥ ਲਿਆਨਾਗੇ ਖੇਡ ਰਹੇ ਹਨ। ਦੂਜੇ ਪਾਸੇ, ਪਾਕਿਸਤਾਨ ਨੇ ਬਾਬਰ ਆਜ਼ਮ, ਸਈਮ ਅਯੂਬ ਅਤੇ ਸਲਮਾਨ ਮਿਰਜ਼ਾ ਨੂੰ ਬਾਹਰ ਬਿਠਾਇਆ ਹੈ।
ਸ੍ਰੀਲੰਕਾ
ਪਥੁਮ ਨਿਸਾਂਕਾ, ਕਾਮਿਲ ਮਿਸ਼ਾਰਾ (ਵਿਕਟਕੀਪਰ), ਚਰਿਥ ਅਸਲਾਂਕਾ, ਪਵਨ ਰਤਨਾਇਕੇ, ਕਾਮਿੰਦੂ ਮੈਂਡਿਸ, ਦਸੁਨ ਸ਼ਨਾਕਾ (ਕਪਤਾਨ), ਜਨਿਥ ਲਿਆਨਾਗੇ, ਦੁਨਿਥ ਵੇਲਾਲਾਗੇ, ਮਹੇਸ਼ ਤੀਕਸ਼ਨਾ, ਦੁਸ਼ਮੰਥਾ ਚਮੀਰਾ, ਦਿਲਸ਼ਾਨ ਮਦੁਸ਼ੰਕਾ।
ਪਾਕਿਸਤਾਨ
ਸਾਹਿਬਜ਼ਾਦਾ ਫਰਹਾਨ, ਫ਼ਖਰ ਜ਼ਮਾਨ, ਸਲਮਾਨ ਆਗਾ (ਕਪਤਾਨ), ਖਵਾਜਾ ਨਫੇ, ਉਸਮਾਨ ਖਾਨ (ਵਿਕਟਕੀਪਰ), ਸ਼ਾਦਾਬ ਖਾਨ, ਮੁਹੰਮਦ ਨਵਾਜ਼, ਸ਼ਾਹੀਨ ਅਫਰੀਦੀ, ਨਸੀਮ ਸ਼ਾਹ, ਅਬਰਾਰ ਅਹਿਮਦ, ਉਸਮਾਨ ਤਾਰਿਕ।
ਟੀ-20 ਇੰਟਰਨੈਸ਼ਨਲ ਵਿੱਚ ਸ੍ਰੀਲੰਕਾ ਦੇ ਖਿਲਾਫ਼ ਪਾਕਿਸਤਾਨੀ ਟੀਮ ਦਾ ਹੈੱਡ-ਟੂ-ਹੈੱਡ ਰਿਕਾਰਡ ਦੇਖਿਆ ਜਾਵੇ ਤਾਂ ਇਹ ਕਾਫ਼ੀ ਬਿਹਤਰ ਹੈ। ਦੋਵਾਂ ਟੀਮਾਂ ਵਿਚਕਾਰ ਹੁਣ ਤੱਕ ਕੁੱਲ 29 ਮੁਕਾਬਲੇ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਪਾਕਿਸਤਾਨੀ ਟੀਮ 17 ਮੈਚ ਜਿੱਤਣ ਵਿੱਚ ਕਾਮਯਾਬ ਰਹੀ ਹੈ, ਜਦਕਿ ਸ੍ਰੀਲੰਕਾ ਦੀ ਟੀਮ ਨੇ 12 ਮੈਚ ਆਪਣੇ ਨਾਮ ਕੀਤੇ ਹਨ। ਅਜਿਹੇ ਵਿੱਚ, ਇਸ ਮੁਕਾਬਲੇ ਵਿੱਚ ਦੋਵਾਂ ਟੀਮਾਂ ਦੀ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਪਾਕਿਸਤਾਨ ਦਾ ਪਲੜਾ ਥੋੜ੍ਹਾ ਭਾਰੀ ਮੰਨਿਆ ਜਾ ਸਕਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























