ਬਾਦਲ ਐਂਡ ਕੰਪਨੀ ਦੀ ਬੋਲਤੀ ਬੰਦ ਕਰੇਗੀ ‘ਆਪ’ – ਭਗਵੰਤ ਮਾਨ

67
Advertisement

ਚੰਡੀਗੜ੍ਹ 30 ਮਾਰਚ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਉੱਤੇ ਪਲਟਵਾਰ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਅਤੇ ਉਨ੍ਹਾਂ ਆਗੂਆਂ ਨੂੰ ਆਮ ਆਦਮੀ ਪਾਰਟੀ ਦਾ ‘ਫੋਬੀਆ’ ਹੋ ਗਿਆ ਹੈ। ਬਾਦਲ ਪਰਿਵਾਰ ਐਂਡ ਕੰਪਨੀ ‘ਆਪ’ ਦੇ ਡਰੋਂ ਖ਼ੁਸ਼ਫਹਿਮੀ ਵਾਲੇ ਸੁਪਨੇ ਲੈਣ ਲੱਗੀ ਹੈ ਕੀ ਆਮ ਆਦਮੀ ਪਾਰਟੀ ਬੰਦ ਹੋ ਗਈ ਹੈ ਅਤੇ ਭਗਵੰਤ ਮਾਨ ਕਿਸੇ ਹੋਰ ਪਾਰਟੀ ਵਿੱਚ ਜਾ ਰਿਹਾ ਹੈ, ਪ੍ਰੰਤੂ ਅਜਿਹੇ ਸੁਪਨੇ ਸੱਚ ਨਹੀਂ ਹੋਣ ਲੱਗੇ। ਆਮ ਆਦਮੀ ਪਾਰਟੀ ਖ਼ੁਦ ਬੰਦ ਨਹੀਂ ਹੋ ਰਹੀ ਸਗੋਂ ਬਾਦਲ ਐਂਡ ਕੰਪਨੀ ਦੀ ਬੋਲਤੀ ਬੰਦ ਕਰੇਗੀ। ‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਬਾਦਲ ਦਲ ਦੇ ਆਗੂਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਅਫ਼ਵਾਹਾਂ ਉਡਾਉਣੀਆਂ ਬੰਦ ਕਰਨ ਅਤੇ ਚੋਣ ਮੈਦਾਨ ਵਿੱਚ ਜ਼ਮੀਨੀ ਹਕੀਕਤ ਦੇ ਰੂਬਰੂ ਹੋਣ।