T20 World Cup: ਕੀ ਇਸ ਵਾਰ ਹੱਥ ਮਿਲਾਉਣਗੇ ਭਾਰਤ-ਪਾਕਿਸਤਾਨ ਦੇ ਖਿਡਾਰੀ ?
ਨਵੀਂ ਦਿੱਲੀ, 15 ਫਰਵਰੀ 2026 (ਵਿਸ਼ਵ ਵਾਰਤਾ) – ਭਾਰਤ-ਪਾਕਿਸਤਾਨ (T20 World Cup) ਦੇ ਖਿਡਾਰੀਆਂ ਵੱਲੋਂ ਇਸ ਵਾਰ ਵੀ ਅੱਜ ਦੇ ਮੈਚ ਦੌਰਾਨ ਹੱਥ ਮਿਲਾਉਣ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ। ਬੀਤੇ ਦਿਨ ਕੋਲੰਬੋ ‘ਚ ਹੋਈ ਪ੍ਰੈਸ ਕਾਨਫਰੰਸ ‘ਚ ਵੀ ਮੀਡੀਆ ਵੱਲੋਂ ਦੋਵਾਂ ਟੀਮਾਂ ਦੇ ਕਪਤਾਨਾਂ ਨੂੰ ਹੱਥ ਮਿਲਾਉਣ ਬਾਰੇ ਸਵਾਲ ਪੁੱਛਿਆ ਗਿਆ, ਪਰ ਕਿਸੇ ਨੇ ਵੀ ਇਸ ਬਾਰੇ ਸਪਸ਼ੱਟ ਜਵਾਬ ਨਹੀਂ ਦਿੱਤਾ।
ਸ਼ਨੀਵਾਰ ਨੂੰ ਕੋਲੰਬੋ ਵਿੱਚ ਇੱਕ ਪ੍ਰੈਸ ਕਾਨਫਰੰਸ ‘ਚ ਹੱਥ ਮਿਲਾਉਣ ਦੇ ਵਿਵਾਦ ਬਾਰੇ ਮੀਡੀਆ ਦੇ ਸਵਾਲ ਦੇ ਜਵਾਬ ‘ਚ ਪਾਕਿਸਤਾਨੀ ਕਪਤਾਨ ਸਲਮਾਨ ਅਲੀ ਆਗਾ ਨੇ ਕਿਹਾ, “ਅਸੀਂ ਮੈਦਾਨ ‘ਤੇ ਇਸਦਾ ਜਵਾਬ ਦੇਵਾਂਗੇ।” ਉੱਥੇ ਹੀ ਜਦ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਤੋਂ ਹੱਥ ਮਿਲਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ, “24 ਘੰਟੇ ਇੰਤਜ਼ਾਰ ਕਰੋ, ਫਿਰ ਦੇਖਾਂਗੇ।” ਜਾਣੀ ਕਿ ਅਜੇਵੀ ਦੋਵਾਂ ਟੀਮਾਂ ਹੱਥ ਮਿਲਾਉਂਗੀਆਂ ਕਿ ਨਹੀਂ ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ ਹੈ।

ਦਰਅਸਲ, ਪਿਛਲੇ ਸਾਲ ਏਸ਼ੀਆ ਕੱਪ 2025 ਦੌਰਾਨ, ਕਪਤਾਨ ਸੂਰਿਆਕੁਮਾਰ ਯਾਦਵ ਸਮੇਤ ਸਾਰੇ ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਸੂਰਿਆਕੁਮਾਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਪਾਕਿਸਤਾਨ ਨਾਲ ਹੱਥ ਨਹੀਂ ਮਿਲਾਏਗੀ। ਇਹ ਫੈਸਲਾ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਭਾਰਤੀ ਨਾਗਰਿਕਾਂ ਦੇ ਸਨਮਾਨ ਵਿੱਚ ਲਿਆ ਗਿਆ ਹੈ। ਦੱਸ ਦਈਏ ਕਿ ਪਿਛਲੇ ਸਾਲ ਏਸ਼ੀਆ ਕੱਪ ‘ਚ ਹੀ ਦੋਵੇਂ ਟੀਮਾਂ ਤਿੰਨ ਵਾਰ ਆਹਮੋ-ਸਾਹਮਣੇ ਹੋਈਆਂ ਸਨ।
ਟੀ-20 ਵਿਸ਼ਵ ਕੱਪ ਵਿੱਚ ਭਾਰਤ ਬਨਾਮ ਪਾਕਿਸਤਾਨ ਮੈਚ ਅੱਜ ਖੇਡਿਆ ਜਾਵੇਗਾ। ਦੋਵੇਂ ਗੁਆਂਢੀ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਅੱਜ ਸ਼ਾਮ 7 ਵਜੇ ਤੋਂ ਇੱਕ ਦੂਜੇ ਦਾ ਸਾਹਮਣਾ ਕਰਨਗੇ। ਟਾਸ ਸ਼ਾਮ 6:30 ਵਜੇ ਹੋਵੇਗਾ। ਹਾਲਾਂਕਿ, ਕੋਲੰਬੋ ਵਿੱਚ ਮੀਂਹ ਪੈ ਰਿਹਾ ਹੈ। ਐਤਵਾਰ ਨੂੰ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ, ਮੈਚ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਸਿਰਫ 10% ਦੇ ਆਸ-ਪਾਸ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















