• Latest
  • Trending
PUNJAB : ਬਸੰਤ ਪੰਚਮੀ ਮੌਕੇ ਧਰਮ ਬਦਲੇ ਸ਼ਹੀਦ ਹੋਣ ਵਾਲੇ ‘ਵੀਰ ਹਕੀਕਤ ਰਾਏ’ ‘ਤੇ ਵਿਸ਼ੇਸ਼ -ਗੁਰਭਜਨ ਗਿੱਲ

PUNJAB : ਬਸੰਤ ਪੰਚਮੀ ਮੌਕੇ ਧਰਮ ਬਦਲੇ ਸ਼ਹੀਦ ਹੋਣ ਵਾਲੇ ‘ਵੀਰ ਹਕੀਕਤ ਰਾਏ’ ‘ਤੇ ਵਿਸ਼ੇਸ਼ -ਗੁਰਭਜਨ ਗਿੱਲ

4 months ago
 Weather Update : ਪੰਜਾਬ-ਚੰਡੀਗੜ੍ਹ ਵਿੱਚ 4 ਦਿਨਾਂ ਲਈ ਤੇਜ਼ ਹਵਾਵਾਂ ਤੇ ਮੀਂਹ ਦੀ ਚੇਤਾਵਨੀ ; ਅੱਜ ਕਈ ਜ਼ਿਲ੍ਹਿਆਂ ਵਿੱਚ ‘ਯੈਲੋ ਅਲਰਟ’ ਜਾਰੀ

 Weather Update : ਪੰਜਾਬ-ਚੰਡੀਗੜ੍ਹ ਵਿੱਚ 4 ਦਿਨਾਂ ਲਈ ਤੇਜ਼ ਹਵਾਵਾਂ ਤੇ ਮੀਂਹ ਦੀ ਚੇਤਾਵਨੀ ; ਅੱਜ ਕਈ ਜ਼ਿਲ੍ਹਿਆਂ ਵਿੱਚ ‘ਯੈਲੋ ਅਲਰਟ’ ਜਾਰੀ

13 minutes ago
ਡੇਅਰੀ ਕਿਸਾਨ ਅੱਜ ਅੰਮ੍ਰਿਤਸਰ ਵਿੱਚ ਕਰਨਗੇ ਵਿਰੋਧ ਪ੍ਰਦਰਸ਼ਨ ; ਮਿਲਾਵਟਖੋਰਾਂ ਵਿਰੁੱਧ ਕਾਰਵਾਈ ਦੀ ਮੰਗ

ਡੇਅਰੀ ਕਿਸਾਨ ਅੱਜ ਅੰਮ੍ਰਿਤਸਰ ਵਿੱਚ ਕਰਨਗੇ ਵਿਰੋਧ ਪ੍ਰਦਰਸ਼ਨ ; ਮਿਲਾਵਟਖੋਰਾਂ ਵਿਰੁੱਧ ਕਾਰਵਾਈ ਦੀ ਮੰਗ

19 minutes ago
LPG Price Hike : ਕਮਰਸ਼ੀਅਲ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ

LPG Price Hike : ਕਮਰਸ਼ੀਅਲ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ

27 minutes ago
THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

35 minutes ago
Hukamnama Sri Darbar Sahib Today – 01 June 2026 | Ang 489 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 01 June 2026 | Ang 489 I ਅੱਜ ਦਾ ਹੁਕਮਨਾਮਾ

3 hours ago
IPL 2026 Final: RCB ਨੇ ਜਿੱਤਿਆ ਖ਼ਿਤਾਬੀ ਮੁਕਾਬਲਾ

IPL 2026 Final: RCB ਨੇ ਜਿੱਤਿਆ ਖ਼ਿਤਾਬੀ ਮੁਕਾਬਲਾ

8 hours ago
ਪੰਜਾਬ ਦੀਆਂ ਧੀਆਂ ਮੋਹਰੀ ਭੂਮਿਕਾ ਨਿਭਾ ਰਹੀਆਂ: ਇਸ ਸਾਲ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਟੌਪਰਾਂ ‘ਚ ਲੜਕੀਆਂ ਦਾ ਦਬਦਬਾ: ਮੁੱਖ ਮੰਤਰੀ ਮਾਨ

ਪੰਜਾਬ ਦੀਆਂ ਧੀਆਂ ਮੋਹਰੀ ਭੂਮਿਕਾ ਨਿਭਾ ਰਹੀਆਂ: ਇਸ ਸਾਲ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਟੌਪਰਾਂ ‘ਚ ਲੜਕੀਆਂ ਦਾ ਦਬਦਬਾ: ਮੁੱਖ ਮੰਤਰੀ ਮਾਨ

9 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

10 hours ago
ਭਿਆਨਕ ਸੜਕ ਹਾਦਸੇ ‘ਚ NIA ਦੇ ਡਿਪਟੀ ਐਸਪੀ ਈਸ਼ਾਨ ਮਹਿਰਾ ਦੀ ਮੌਤ

ਭਿਆਨਕ ਸੜਕ ਹਾਦਸੇ ‘ਚ NIA ਦੇ ਡਿਪਟੀ ਐਸਪੀ ਈਸ਼ਾਨ ਮਹਿਰਾ ਦੀ ਮੌਤ

10 hours ago
IPL 2026 Final: ਗੁਜਰਾਤ ਟਾਈਟਨਸ ਤੇ ਰਾਇਲ ਚੈਲੇਂਜਰਸ ਬੰਗਲੌਰ ਵਿਚਾਲੇ ਮੁਕਾਬਲਾ ਜਾਰੀ

IPL 2026 Final: ਗੁਜਰਾਤ ਟਾਈਟਨਸ ਤੇ ਰਾਇਲ ਚੈਲੇਂਜਰਸ ਬੰਗਲੌਰ ਵਿਚਾਲੇ ਮੁਕਾਬਲਾ ਜਾਰੀ

10 hours ago
ਮੋਹਾਲੀ ਵਿੱਚ ਮਹਿਲਾ ਵਕੀਲ ਦੀ ਸ਼ੱਕੀ ਹਾਲਾਤਾਂ ‘ਚ  ਮੌਤ

ਮੋਹਾਲੀ ਵਿੱਚ ਮਹਿਲਾ ਵਕੀਲ ਦੀ ਸ਼ੱਕੀ ਹਾਲਾਤਾਂ ‘ਚ ਮੌਤ

11 hours ago
‘ਆਪ’ ਪੰਜਾਬ ਨੇ ਹਰਜੋਤ ਕੌਰ ਲੋਹਟੀਆ ਨੂੰ ਸੌਂਪੀ ਵੱਡੀ ਜਿੰਮੇਵਾਰੀ

‘ਆਪ’ ਪੰਜਾਬ ਨੇ ਹਰਜੋਤ ਕੌਰ ਲੋਹਟੀਆ ਨੂੰ ਸੌਂਪੀ ਵੱਡੀ ਜਿੰਮੇਵਾਰੀ

12 hours ago
Hindi News
English News
Monday, June 1, 2026
No Result
View All Result
25 °c
Chandigarh
35 ° Tue
37 ° Wed
33 ° Thu
33 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

PUNJAB : ਬਸੰਤ ਪੰਚਮੀ ਮੌਕੇ ਧਰਮ ਬਦਲੇ ਸ਼ਹੀਦ ਹੋਣ ਵਾਲੇ ‘ਵੀਰ ਹਕੀਕਤ ਰਾਏ’ ‘ਤੇ ਵਿਸ਼ੇਸ਼ -ਗੁਰਭਜਨ ਗਿੱਲ

ਦੇਸ਼ ਵੰਡ ਤੋਂ ਪਹਿਲਾਂ ਬਸੰਤ ਪੰਚਮੀ ਨੂੰ ਧਰਮ ਬਦਲੇ ਸ਼ਹੀਦ ਹੋਏ ਵੀਰ ਹਕੀਕਤ ਰਾਏ ਦੀ ਸਮਾਧੀ ਤੇ ਲਾਹੌਰ ਵਿੱਚ ਲੱਗਦਾ ਸੀ ਮੇਲਾ 

January 23, 2026
in ਸਾਹਿਤਕ, ਖਬਰਾਂ, ਪੰਜਾਬ
PUNJAB : ਬਸੰਤ ਪੰਚਮੀ ਮੌਕੇ ਧਰਮ ਬਦਲੇ ਸ਼ਹੀਦ ਹੋਣ ਵਾਲੇ ‘ਵੀਰ ਹਕੀਕਤ ਰਾਏ’ ‘ਤੇ ਵਿਸ਼ੇਸ਼ -ਗੁਰਭਜਨ ਗਿੱਲ

PUNJAB : ਬਸੰਤ ਪੰਚਮੀ ਮੌਕੇ ਧਰਮ ਬਦਲੇ ਸ਼ਹੀਦ ਹੋਣ ਵਾਲੇ ਵੀਰ ਹਕੀਕਤ ਰਾਏ ‘ਤੇ ਵਿਸ਼ੇਸ਼ -ਗੁਰਭਜਨ ਗਿੱਲ

INTERNATIONAL NEWS :

ਚੰਡੀਗੜ੍ਹ, 23ਜਨਵਰੀ(ਵਿਸ਼ਵ ਵਾਰਤਾ) PUNJAB :ਪੰਜਾਬੀ ਕਵੀ ਅਗਰਾ ਨੇ ਵਾਰ ਹਕੀਕਤ ਰਾਏ ਲਿਖੀ, ਜਿਸ ਨੂੰ ਪ੍ਰੋ. ਤੇਜ ਕੌਰ ਦਰਦੀ ਜੀ ਨੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਲਈ ਸੰਪਾਦਿਤ ਕੀਤਾ। ਮੈਨੂੰ ਮਾਣ ਹਾਸਲ ਹੈ ਕਿ ਇਸ ਦਾ ਪੁਨਰ ਪ੍ਰਕਾਸ਼ਨ ਮੈਂ ਉਦੋਂ ਕਰਵਾਇਆ ਜਦ ਮੈਂ ਇਸ ਮਹਾਨ ਸੰਸਥਾ ਦਾ ਪ੍ਰਧਾਨ ਸੀ। ਨਮਨ ਹੈ ਵੀਰ ਹਕੀਕਤ ਹਾਏ ਦੀ ਵਿਸ਼ਵਾਸ ਪ੍ਰਸਤੀ ਨੂੰ। ਰੋਠਲੀ ਜਾਣਕਾਰੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਪੰਜਾਬੀ ਵਿਸ਼ਵ ਕੋਸ਼ ਤੋਂ ਧੰਨਵਾਦ ਸਹਿਤ ਲਈ ਹੈ।- ਗੁਰਭਜਨ ਗਿੱਲ

ਵੀਰ ਹਕੀਕਤ ਰਾਏ ਸਿਆਲਕੋਟ ਦੇ ਇੱਕ ਖੱਤਰੀ ਪਰਵਾਰ ਵਿੱਚ ਸੰਨ 1724 ਈ. ਵਿੱਚ ਪੈਦਾ ਹੋਇਆ। ਉਹ ਆਪਣੇ ਪਿਤਾ ਦੀਵਾਨ ਬਾਗ ਮੱਲ ਅਤੇ ਮਾਤਾ ਗੌਰਾਂ ਦਾ ਇਕੱਲਾ ਪੁੱਤਰ ਸੀ। ਦੋਵੇਂ ਪਿਓ, ਪੁੱਤਰ ਬੜੇ ਸਦਾਚਾਰੀ ਅਤੇ ਸ਼ੁਭ ਗੁਣਾਂ ਵਾਲੇ ਸਨ। ਆਪਣੇ ਧਾਰਮਿਕ ਵਿਸ਼ਵਾਸ ਵਜੋਂ ਉਹ ਨਾਨਕ ਪੰਥੀ ਸਨ। ਹਕੀਕਤ ਰਾਏ ਦੀ ਮੰਗਣੀ ਕਿਸ਼ਨ ਸਿੰਘ ਬਟਾਲਾ ਵਾਸੀ ਜ਼ਿਲ੍ਹਾ ਗੁਰਦਾਸਪੁਰ ਦੀ ਸੱਭਿਆ ਅਤੇ ਪੜ੍ਹੀ-ਲਿਖੀ ਸਿੱਖ ਘਰਾਣੇ ਦੀ ਲੜਕੀ ਨਾਲ ਹੋਈ। ਹਕੀਕਤ ਰਾਏ ਦੇ ਦਿਲ ਵਿੱਚ ਅਧਿਆਤਮਕਿਤਾ ਦੀ ਬੜੀ ਕਦਰ ਸੀ।

PUNJAB

ਇੱਕ ਵਿਚਾਰਧਾਰਾ ਅਨੁਸਾਰ ਭਾਵੇਂ ਵੀਰ ਹਕੀਕਤ ਰਾਏ ਨੇ ਅੰਮ੍ਰਿਤਪਾਨ ਨਹੀਂ ਕੀਤਾ ਸੀ ਪਰੰਤੂ ਫਿਰ ਵੀ ਧਾਰਮਿਕ ਜੋਸ਼ ਅਤੇ ਲਗਨ ਦੇ ਪੱਖ ਤੋਂ ਉਸਨੂੰ ਆਪਣੇ ਅਧਿਆਤਮਿਕ ਵਿਸ਼ਵਾਸ ਅਤੇ ਦੇਸ ਉੱਤੇ ਪੂਰਾ-ਪੂਰਾ ਗੌਰਵ ਸੀ। ਦੂਜੇ ਸ਼ਬਦਾਂ ਵਿੱਚ ਉਹ ਕਿਸੇ ਵੀ ਪ੍ਰਕਾਰ ਨਾਲ ਇੱਕ ਅੰਮ੍ਰਿਤਧਾਰੀ ਸਿੱਖ ਤੋਂ ਘੱਟ ਨਹੀਂ ਸੀ। ਹਕੀਕਤ ਰਾਏ ਦੀ ਉਮਰ ਭਾਵੇਂ ਘੱਟ ਹੀ ਸੀ ਪਰੰਤੂ ਉਹ ਇੱਕ ਸਦਾਚਾਰੀ ਮਨੁੱਖ ਸੀ। ਰਵਾਇਤ ਹੈ ਕਿ ਇੱਕ ਦਿਨ ਉਸਦਾ ਆਪਣੇ ਇੱਕ ਮੁਸਲਮਾਨ ਅਧਿਆਪਕ ਨਾਲ ਮੱਤ-ਭੇਦ ਹੋ ਗਿਆ ਜਿਸਨੇ ਹਿੰਦੂ ਦੇਵਤਿਆਂ ਲਈ ਅਸ਼ਲੀਲ ਸ਼ਬਦ ਵਰਤੇ ਸਨ। ਹਕੀਕਤ ਰਾਏ ਨੂੰ ਜੋਸ਼ ਆਉਣ ਵਿੱਚ ਦੇਰ ਨਾ ਲੱਗੀ ਅਤੇ ਇਹ ਘਟਨਾ ਉਸਦੇ ਮੌਤ ਦਾ ਕਾਰਨ ਬਣੀ।

ਹਕੀਕਤ ਰਾਏ ਨੂੰ ਉਸਦੇ ਮਾਪਿਆਂ ਤੋਂ ਵੱਖ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਕਈ ਜੁਗਤੀ ਅਤੇ ਢੱਬੀ ਢੰਗਾਂ ਨਾਲ ਇਸ ਘਟਨਾ ਨੂੰ ਵਧਾਅ-ਚੜ੍ਹਾਅ ਕੇ ਉਸਨੂੰ ਮੁਤਅੱਸਿਬ ਹਾਕਮਾਂ ਅੱਗੇ ਪੇਸ਼ ਕੀਤਾ ਗਿਆ। ਇਸਦੇ ਫਲਸਰੂਪ ਹਕੀਕਤ ਰਾਏ ਦੇ ਜੀਵਨ ਨੂੰ ਉਸਦੇ ਆਪਣੇ ਹੀ ਸ਼ਹਿਰ ਵਿੱਚ ਖ਼ਤਰਾ ਪੇਸ਼ ਆਇਆ ਜਿੱਥੇ ਕਿ ਉਸਦਾ ਪਿਤਾ ਸਥਾਨਿਕ ਕਚਹਿਰੀ ਵਿੱਚ ਨੌਕਰ ਸੀ। ਹਕੀਕਤ ਰਾਏ ਦੇ ਬਹੁਤ ਸਾਰੇ ਮੁਸਲਮਾਨ ਮਿੱਤਰ ਵੀ ਸਨ ਜਿਨ੍ਹਾਂ ਦੇ ਮਨੁੱਖਤਾਪੱਖੀ ਵਿਚਾਰ ਹਕੀਕਤ ਰਾਏ ਦੇ ਸਹਾਇਕ ਬਣੇ ਪਰੰਤੂ ਉਹ ਮੁਤਅੱਸਿਬ ਹੱਥਾਂ ਤੋਂ ਬਚ ਨਾ ਸਕਿਆ ਅਤੇ ਸਥਾਨਿਕ ਮੁਗ਼ਲ ਹਾਕਮਾਂ ਨੇ ਉਸਨੂੰ ਲਾਹੌਰ ਵਿਖੇ ਕਾਜ਼ੀ ਅੱਗੇ ਪੇਸ਼ ਕੀਤਾ। ਉਸਨੂੰ ਖ਼ੁਫ਼ੀਆ ਤੌਰ ’ਤੇ ਲਾਹੌਰ ਪਹੁੰਚਾਇਆ ਗਿਆ ਤਾਂ ਜੋ ਲੋਕਾਂ ਦੇ ਧਾਰਮਿਕ ਵਿਚਾਰ ਉਬਾਲਾ ਨਾ ਖਾ ਸਕਣ।

ਉਸਦੇ ਪਿਤਾ ਅਤੇ ਮਾਤਾ ਚੀਕ ਪੁਕਾਰ ਅਤੇ ਵਿਰਲਾਪ ਤੋਂ ਛੁੱਟ ਕੁਝ ਵੀ ਨਾ ਕਰ ਸਕੇ। ਕਿਹਾ ਜਾਂਦਾ ਹੈ ਕਿ ਜਦੋਂ ਹਕੀਕਤ ਰਾਏ ਨੂੰ ਪਕੜ ਕੇ ਲਿਜਾਇਆ ਜਾ ਰਿਹਾ ਸੀ ਤਾਂ ਪੁਲਿਸ ਪਾਰਟੀ ਕੁਝ ਸਮੇਂ ਲਈ ਐਮਨਾਬਾਦ ਵਿਖੇ ਰੁਕੀ।

ਲਾਹੌਰ ਦੇ ਸੂਬੇਦਾਰ ਦਾ ਦੀਵਾਨ ਜਸਪਤ ਰਾਏ ਜੋ ਐਮਨਾਬਾਦ ਦਾ ਵਸਨੀਕ ਸੀ ਅਤੇ ਉਸ ਸਮੇਂ ਉੱਥੇ ਹੀ ਸੀ ਨੂੰ ਨਿਰਦੋਸ਼ ਬੱਚੇ ਨੂੰ ਬਚਾਉਣ ਲਈ ਬੇਨਤੀਆਂ ਕੀਤੀਆਂ ਗਈਆਂ ਪਰੰਤੂ ਉਸਨੇ ਕੋਈ ਧਿਆਨ ਨਾ ਦਿੱਤਾ। ਉਸ ਤੋਂ ਬਾਅਦ ਉਸਦੇ ਭਰਾ ਨੂੰ ਲਾਹੌਰ ਵਿਖੇ ਨਿਰਦੋਸ਼ ਹਕੀਕਤ ਰਾਏ ਨੂੰ ਬਚਾਉਣ ਲਈ ਅਰਜ਼ੋਈਆਂ ਕੀਤੀਆਂ ਗਈਆਂ ਪਰੰਤੂ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਉਹ ਮੁਗ਼ਲ ਹਾਕਮਾਂ ਤੋਂ ਵੀ ਵਧੇਰੇ ਉਤੇਜਿਤ ਅਤੇ ਕ੍ਰੋਧ ਵਿੱਚ ਸੀ। ਉਹ ਪੂਰਨ ਰੂਪ ਵਿੱਚ ਭੜਕਿਆ ਹੋਇਆ ਸੀ ਜਿਸ ਲਈ ਉਹ ਹਕੀਕਤ ਰਾਏ ਦੀ ਕੋਈ ਸਹਾਇਤਾ ਨਾ ਕਰ ਸਕਿਆ।’

ਹਕੀਕਤ ਰਾਏ ਨੂੰ ਬਚਾਉਣ ਦੇ ਯਤਨਾਂ ਨੂੰ ਅਸਫਲ ਹੁੰਦਿਆਂ ਦੇਖ ਕੇ ਲੋਕਾਂ ਦਾ ਇੱਕ ਪ੍ਰਤਿਨਿਧ ਮੰਡਲ ਜਿਸ ਦੀ ਅਗਵਾਈ ਦੀਵਾਨ ਸੂਰਤ ਸਿੰਘ, ਲਾਲਾ ਦਰਗਾਹੀ ਮੱਲ ਅਤੇ ਜਮਾਂਦਾਰ ਕਸੂਰਬੇਗ ਜਿਹੇ ਵਿਅਕਤੀ ਕਰ ਰਹੇ ਸਨ ਲਾਹੌਰ ਦੇ ਸੂਬੇਦਾਰ ਨੂੰ ਮਿਲਿਆ ਅਤੇ ਉਸਨੂੰ ਸਮੁੱਚੀ ਸਥਿਤੀ ਤੋਂ ਜਾਣੂੰ ਕਰਵਾਇਆ ਗਿਆ। ਪਰੰਤੂ ਹਕੀਕਤ ਰਾਏ ਨੂੰ ਰਿਹਾਅ ਕਰਨ ਵਿੱਚ ਉਹ ਵੀ ਇਨਕਾਰੀ ਸੀ। ਸਿੱਟੇ ਵੱਜੋਂ ਖ਼ੂਨ ਦੇ ਪਿਆਸੇ ਮੁਤਅੱਸਿਬ ਮੁਗ਼ਲ ਹਾਕਮਾਂ ਨੇ ਹਕੀਕਤ ਰਾਏ ਦੀ ਜਾਨ ਲੈਣ ਦਾ ਪੱਕਾ ਇਰਾਦਾ ਬਣਾਇਆ ਅਤੇ ਕਾਜ਼ੀ ਨੇ ਹਕੀਕਤ ਰਾਏ ਨੂੰ ਮੌਤ ਦੀ ਸਜ਼ਾ ਸੁਣਾਈ।

ਇਤਿਹਾਸਕਾਰ ਇਸ ਤੱਥ ਨਾਲ ਸਹਿਮਤ ਹਨ ਕਿ ਹਕੀਕਤ ਰਾਏ ਇਹ ਖ਼ਬਰ ਸੁਣ ਕੇ ਬਿਲਕੁਲ ਸ਼ਾਂਤ ਰਿਹਾ ਅਤੇ ਆਪਣੇ ਮਾਪਿਆਂ ਅੱਗੇ ਝੁੱਕ ਕੇ ਅਤੇ ਸ਼ੋਕ ਕਰਨ ਵਾਲੀ ਭੀੜ ਨੂੰ ਦਿਲਾਸਾ ਦਿੰਦਿਆਂ ਹੋਇਆਂ ਉਹਨਾਂ ਤੋਂ ਵਿਛੜ ਗਿਆ। ਪਰੰਪਰਾ ਹੈ ਕਿ ਉਸਦੇ ਆਖਰੀ ਸ਼ਬਦ ਸਨ ਕਿ ਉਸਦੀ ਮੌਤ ਉੱਤੇ ਰੋਇਆ ਨਾ ਜਾਵੇ ਕਿਉਂਕਿ ਉਸਦੀ ਰੂਹ ਅਮਰ ਸੀ ਅਤੇ ਉਹ ਅਮਰ ਹੋਣ ਲਈ ਉਹਨਾਂ ਤੋਂ ਸਦੀਵੀ ਵਿਛੋੜਾ ਲੈ ਰਿਹਾ ਸੀ। ਇੱਕ ਵਿਚਾਰਧਾਰਾ ਅਨੁਸਾਰ ਉਸਨੂੰ ਤਸੀਹੇ ਦਿੱਤੇ ਗਏ ਅਤੇ ਉਹ ਬੇਹੋਸ਼ ਹੋ ਗਿਆ।

ਅੰਤ ਵਿੱਚ ਉਸ ਨੂੰ ਜੱਲਾਦ ਦੇ ਹੱਥਾਂ ਵਿੱਚ ਦੇ ਦਿੱਤਾ ਗਿਆ ਅਤੇ ਸੰਨ 1742 ਈ. ਵਿੱਚ ਉਸ ਨੂੰ ਫਾਂਸੀ ਦੇ ਦਿੱਤੀ ਗਈ। ਉਸ ਦੇ ਮ੍ਰਿਤਕ ਸਰੀਰ ਨੂੰ ਸ਼ਾਹ ਬਲਾਵਲ ਦੇ ਮਕਬਰੇ ਦੇ ਨੇੜੇ ਇੱਕ ਇੱਕਲਵਾਂਝੇ ਸਥਾਨ ਉੱਤੇ ਲਿਜਾਇਆ ਗਿਆ ਜਿੱਥੇ ਉਸਦਾ ਸਸਕਾਰ ਕਰ ਦਿੱਤਾ ਗਿਆ।
ਕਿਹਾ ਜਾਂਦਾ ਹੈ ਕਿ ਬਹੁਤ ਗਿਣਤੀ ਵਿੱਚ ਲਾਹੌਰ ਦੇ ਨਿਵਾਸੀ ਉਸਦੀ ਅਰਥੀ ਨਾਲ ਗਏ ਅਤੇ ਉਹਨਾਂ ਤੋਂ ਕਈ ਗੁਣਾ ਜ਼ਿਆਦਾ ਪਿੰਡਾਂ ਵਿੱਚੋਂ ਜਲੂਸ ਵਿੱਚ ਸ਼ਾਮਲ ਹੋਏ।

ਕੁਝ ਸਮੇਂ ਉਪਰੰਤ ਉਸ ਸਥਾਨ ਉੱਤੇ ਇੱਕ ਸਮਾਧ ਬਣਾਈ ਗਈ ਜਿਸਦੇ ਨੇੜੇ ਬਸੰਤ ਪੰਚਮੀ ਨੂੰ ਸੋਗ ਮੇਲਾ ਮਨਾਇਆ ਜਾਣ ਲੱਗਾ।
ਵਿਸ਼ਵਾਸ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਸਮਾਧ ਦੀ ਸਰਪ੍ਰਸਤੀ ਕੀਤੀ ਅਤੇ ਇਸ ਦੇ ਉਤਸ਼ਾਹ ਜਨਕ ਚੁਗਿਰਦੇ ਵਿੱਚ ਕਈ ਦਰਬਾਰ ਸਜਾਏ।

ਸਈਦ ਮੁਹੰਮਦ ਲਤੀਫ਼ ਦੇ ਉਹਨਾਂ ਦੀ ਰਚਨਾ ‘ਲਾਹੌਰ’ ਵਿੱਚ ਅੰਕਿਤ ਕੀਤੇ ਸ਼ਬਦ ਦਰਸਾਉਂਦੇ ਹਨ ਕਿ “ਹਕੀਕਤ ਰਾਏ ਜੋ ਸਤਾਰਾਂ ਸਾਲ ਦਾ ਇੱਕ ਹਿੰਦੂ ਲੜਕਾ ਸੀ ਇੱਕ ਸਕੂਲ ਵਿੱਚ ਪੜ੍ਹਦਾ ਸੀ ਜਿਸ ਦਾ ਕੁਝ ਲੜਕਿਆਂ ਨਾਲ ਮੱਤ-ਭੇਦ ਹੋ ਗਿਆ ਅਤੇ ਉਸਨੇ ਉੱਤਰ ਵਿੱਚ ਉਹਨਾਂ ਸ਼ਬਦਾਂ ਦੀ ਹੀ ਵਰਤੋਂ ਕੀਤੀ ਜਿਨ੍ਹਾਂ ਦੀ ਵਰਤੋਂ ਦੂਜੇ ਫ਼ਿਰਕੇ ਦੇ ਲੜਕਿਆਂ ਨੇ ਕੀਤੀ ਸੀ। ਉਸਨੂੰ ਕਾਜ਼ੀ ਅੱਗੇ ਪੇਸ਼ ਕੀਤਾ ਗਿਆ ਜਿਸ ਨੇ ਉਸਨੂੰ ਫਾਂਸੀ ਦੀ ਸਜ਼ਾ ਸੁਣਾਈ। ਇਸ ਉਪਰੰਤ ਇਹ ਕੇਸ ਲਾਹੌਰ ਦੇ ਸੂਬੇਦਾਰ ਕੋਲ ਪੁੱਜਾ ਜਿਸ ਨੇ ਕਾਜ਼ੀ ਦੇ ਨਿਰਨੇ ਦੀ ਤਾਕੀਦ ਕੀਤੀ ਅਤੇ ਇਹ ਘੋਸ਼ਣਾ ਵੀ ਕੀਤੀ ਕਿ ਜੇ ਲੜਕਾ ਆਪਣਾ ਧਰਮ ਤਿਆਗ ਦੇਵੇ ਤਾਂ ਉਸਦੀ ਸਜ਼ਾ ਘਟਾਈ ਅਤੇ ਮਾਫ਼ ਵੀ ਕੀਤੀ ਜਾ ਸਕਦੀ ਸੀ। ਆਪਣੇ ਬਜ਼ੁਰਗਾਂ ਦੇ ਧਰਮ ਦੀ ਪਾਲਣਾ ਕਰਦੇ ਹੋਏ ਹਕੀਕਤ ਰਾਏ ਨੇ ਫਾਂਸੀ ਕਬੂਲ ਕੀਤੀ।”

ਇੱਕ ਵਿਚਾਰਧਾਰਾ ਅਨੁਸਾਰ ਹਕੀਕਤ ਰਾਏ ਦਾ ਸਹੁਰਾ ਕਿਸ਼ਨ ਸਿੰਘ ਉੱਪਲ ਅਤੇ ਉਸਦੇ ਭਰਾ ਮਾਨ ਸਿੰਘ ਅਤੇ ਦਲ ਸਿੰਘ ਖ਼ਾਲਸਾ ਜੀ ਪਾਸ ਪੁੱਜੇ ਅਤੇ ਕਸੂਰਵਾਰਾਂ ਤੋਂ ਬਦਲਾ ਲੈਣ ਲਈ ਸਹਾਇਤਾ ਮੰਗੀ। ਅਜਿਹੀ ਸਹਾਇਤਾ ਦੇਣਾ ਸ੍ਵੀਕਾਰ ਕਰ ਲਿਆ ਗਿਆ ਅਤੇ ਇੱਕ ਰਾਤ ਨੂੰ ਖ਼ਾਲਸੇ ਨੇ ਸਿਆਲਕੋਟ ਉੱਤੇ ਹਮਲਾ ਕਰਨ ਲਈ ਇਕਰਾਰ ਕਰ ਦਿੱਤਾ। ਦਲ ਸਿੰਘ ਨੇ ਹਕੀਕਤ ਰਾਏ ਨੂੰ ਮੌਤ ਦੀ ਸਜ਼ਾ ਸੁਣਾਉਣ ਵਾਲੇ ਕਾਜ਼ੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸੰਬੰਧ ਵਿੱਚ ਹੋਰ ਵੀ ਲਿਖਾਰੀ ਆਪਣੀ ਰਾਏ ਦਰਸਾਉਂਦੇ ਹਨ।

ਭਗਤ ਲਕਸ਼ਮਨ ਸਿੰਘ ਲਿਖਦੇ ਹਨ ਕਿ ਅਜਿਹੇ ਬਦਲੇ ਨੇ ਸ਼ਹੀਦ ਦੇ ਰਿਸ਼ਤੇਦਾਰ ਅਤੇ ਹਮਦਰਦੀਆਂ ਨੂੰ ਜੋ ਧੀਰਜ ਦਿੱਤਾ ਉਸ ਸੰਬੰਧੀ ਕੁਝ ਕਹਿਣਾ ਕਠਨ ਹੈ ਪਰੰਤੂ ਇਸ ਵਿੱਚ ਸ਼ੱਕ ਨਹੀਂ ਕਿ ਮੁਗ਼ਲ ਹਾਕਮ ਸ਼੍ਰੇਣੀਆਂ ਜਲਦੀ ਹੀ ਇਹ ਭਾਂਪ ਗਈਆਂ ਕਿ ਪਰਜਾ ਵਿੱਚ ਅਜੇ ਵੀ ਕੁਝ ਦਮ ਸੀ ਅਤੇ ਉਹ ਉਹਨਾਂ ਪ੍ਰਤੀ ਰੋਹ ਤੋਂ ਛੁਟਕਾਰਾ ਨਹੀਂ ਪਾ ਸਕਦੇ ਸਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiHaqiqat RaiLatest News In PunjabiPUNJABpunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

 Weather Update : ਪੰਜਾਬ-ਚੰਡੀਗੜ੍ਹ ਵਿੱਚ 4 ਦਿਨਾਂ ਲਈ ਤੇਜ਼ ਹਵਾਵਾਂ ਤੇ ਮੀਂਹ ਦੀ ਚੇਤਾਵਨੀ ; ਅੱਜ ਕਈ ਜ਼ਿਲ੍ਹਿਆਂ ਵਿੱਚ ‘ਯੈਲੋ ਅਲਰਟ’ ਜਾਰੀ

 Weather Update : ਪੰਜਾਬ-ਚੰਡੀਗੜ੍ਹ ਵਿੱਚ 4 ਦਿਨਾਂ ਲਈ ਤੇਜ਼ ਹਵਾਵਾਂ ਤੇ ਮੀਂਹ ਦੀ ਚੇਤਾਵਨੀ ; ਅੱਜ ਕਈ ਜ਼ਿਲ੍ਹਿਆਂ ਵਿੱਚ ‘ਯੈਲੋ ਅਲਰਟ’ ਜਾਰੀ

by Navjot
June 1, 2026
0

Weather Update : ਪੰਜਾਬ-ਚੰਡੀਗੜ੍ਹ ਵਿੱਚ 4 ਦਿਨਾਂ ਲਈ ਤੇਜ਼ ਹਵਾਵਾਂ ਤੇ ਮੀਂਹ ਦੀ ਚੇਤਾਵਨੀ ; ਅੱਜ ਕਈ ਜ਼ਿਲ੍ਹਿਆਂ ਵਿੱਚ 'ਯੈਲੋ...

ਡੇਅਰੀ ਕਿਸਾਨ ਅੱਜ ਅੰਮ੍ਰਿਤਸਰ ਵਿੱਚ ਕਰਨਗੇ ਵਿਰੋਧ ਪ੍ਰਦਰਸ਼ਨ ; ਮਿਲਾਵਟਖੋਰਾਂ ਵਿਰੁੱਧ ਕਾਰਵਾਈ ਦੀ ਮੰਗ

ਡੇਅਰੀ ਕਿਸਾਨ ਅੱਜ ਅੰਮ੍ਰਿਤਸਰ ਵਿੱਚ ਕਰਨਗੇ ਵਿਰੋਧ ਪ੍ਰਦਰਸ਼ਨ ; ਮਿਲਾਵਟਖੋਰਾਂ ਵਿਰੁੱਧ ਕਾਰਵਾਈ ਦੀ ਮੰਗ

by Navjot
June 1, 2026
0

ਡੇਅਰੀ ਕਿਸਾਨ ਅੱਜ ਅੰਮ੍ਰਿਤਸਰ ਵਿੱਚ ਕਰਨਗੇ ਵਿਰੋਧ ਪ੍ਰਦਰਸ਼ਨ ; ਮਿਲਾਵਟਖੋਰਾਂ ਵਿਰੁੱਧ ਕਾਰਵਾਈ ਦੀ ਮੰਗ   ਚੰਡੀਗੜ੍ਹ, 1ਜੂਨ (ਵਿਸ਼ਵ ਵਾਰਤਾ) ਅੱਜ...

LPG Price Hike : ਕਮਰਸ਼ੀਅਲ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ

LPG Price Hike : ਕਮਰਸ਼ੀਅਲ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ

by Navjot
June 1, 2026
0

LPG Price Hike : ਕਮਰਸ਼ੀਅਲ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ   ਚੰਡੀਗੜ੍ਹ, 1ਜੂਨ (ਵਿਸ਼ਵ ਵਾਰਤਾ) ਦੇਸ਼ ਭਰ ਵਿੱਚ ਅੱਜ ਐਲਪੀਜੀ...

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

by Navjot
June 1, 2026
0

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏 ਚੰਡੀਗੜ੍ਹ, 1ਜੂਨ  (ਵਿਸ਼ਵ ਵਾਰਤਾ) THOUGHT OF THE DAY : 💫💫ਜ਼ਿੰਦਗੀ ਦਾ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

 Weather Update : ਪੰਜਾਬ-ਚੰਡੀਗੜ੍ਹ ਵਿੱਚ 4 ਦਿਨਾਂ ਲਈ ਤੇਜ਼ ਹਵਾਵਾਂ ਤੇ ਮੀਂਹ ਦੀ ਚੇਤਾਵਨੀ ; ਅੱਜ ਕਈ ਜ਼ਿਲ੍ਹਿਆਂ ਵਿੱਚ ‘ਯੈਲੋ ਅਲਰਟ’ ਜਾਰੀ

 Weather Update : ਪੰਜਾਬ-ਚੰਡੀਗੜ੍ਹ ਵਿੱਚ 4 ਦਿਨਾਂ ਲਈ ਤੇਜ਼ ਹਵਾਵਾਂ ਤੇ ਮੀਂਹ ਦੀ ਚੇਤਾਵਨੀ ; ਅੱਜ ਕਈ ਜ਼ਿਲ੍ਹਿਆਂ ਵਿੱਚ ‘ਯੈਲੋ ਅਲਰਟ’ ਜਾਰੀ

by Navjot
June 1, 2026
0

Weather Update : ਪੰਜਾਬ-ਚੰਡੀਗੜ੍ਹ ਵਿੱਚ 4 ਦਿਨਾਂ ਲਈ ਤੇਜ਼ ਹਵਾਵਾਂ ਤੇ ਮੀਂਹ ਦੀ ਚੇਤਾਵਨੀ ; ਅੱਜ ਕਈ ਜ਼ਿਲ੍ਹਿਆਂ ਵਿੱਚ 'ਯੈਲੋ...

Most Popular

Hukamnama Sri Darbar Sahib Today – 25 May 2026 | Ang 685 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 25 May 2026 | Ang 685 I ਅੱਜ ਦਾ ਹੁਕਮਨਾਮਾ

by Ankit
1 week ago
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | May | Date 25-05-2026 |...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 