Bollywood Actor ਰਣਦੀਪ ਹੁੱਡਾ ਨੇ ਵਿਆਹ ਦੀ ਵਰ੍ਹੇਗੰਢ ਮੌਕੇ ਪ੍ਰਸ਼ੰਸ਼ਕਾਂ ਨਾਲ ਸਾਂਝੀ ਕੀਤੀ Good news
– ਕਿਹਾ “ਇਹ ਵਰ੍ਹੇਗੰਢ ਉਨ੍ਹਾਂ ਲਈ ਹੋਰ ਵੀ ਖਾਸ ਹੈ ਕਿਉਂਕਿ..”
ਮੁੰਬਈ, 29 ਨਵੰਬਰ 2025 (ਵਿਸ਼ਵ ਵਾਰਤਾ): ਅਦਾਕਾਰ ਰਣਦੀਪ ਹੁੱਡਾ ਆਪਣੀ ਦੂਜੀ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਇਸ ਖਾਸ ਮੌਕੇ ‘ਤੇ ਉਸਨੇ ਸੋਸ਼ਲ ਮੀਡੀਆ ‘ਤੇ ਆਪਣੀ ਪਤਨੀ, ਲਿਨ ਲੈਸ਼ਰਾਮ ਨਾਲ ਇੱਕ ਖੂਬਸੂਰਤ ਫੋਟੋ ਸਾਂਝੀ ਕੀਤੀ। ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਦੇ ਹੋਏ ਰਣਦੀਪ ਨੇ ਦੱਸਿਆ ਕਿ ਇਹ ਵਰ੍ਹੇਗੰਢ ਉਨ੍ਹਾਂ ਲਈ ਹੋਰ ਵੀ ਖਾਸ ਹੈ ਕਿਉਂਕਿ ਉਹ ਦੋਵੇਂ ਜਲਦੀ ਹੀ ਮਾਤਾ ਪਿਤਾ ਬਣਨ ਵਾਲੇ ਹਨ।

ਰਣਦੀਪ ਨੇ ਲਿਨ ਨਾਲ ਆਪਣੀ ਇੱਕ ਖੁਬਸੂਰਤ ਫੋਟੋ ਸਾਂਝੀ ਕੀਤੀ, ਜਿਸ ਵਿੱਚ ਦੋਵੇਂ ਜੰਗਲ ਵਿੱਚ ਵਧੀਆ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਫੋਟੋ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ, “ਪਿਆਰ ਅਤੇ ਸਾਹਸ ਦੇ ਦੋ ਸਾਲ ਅਤੇ ਹੁਣ… ਇੱਕ ਛੋਟਾ ਮਹਿਮਾਨ ਆਉਣ ਵਾਲਾ ਹੈ।”
ਰਣਦੀਪ ਨੇ 2023 ਵਿੱਚ ਮਨੀਪੁਰ ਦੀ ਰਹਿਣ ਵਾਲੀ ਅਦਾਕਾਰਾ ਲਿਨ ਲੈਸ਼ਰਾਮ ਨਾਲ ਵਿਆਹ ਕੀਤਾ ਸੀ। ਇਸ ਜੋੜੇ ਨੇ ਇੰਫਾਲ ਵਿੱਚ ਮੀਤੇਈ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕੀਤਾ। ਵਿਆਹ ਤੋਂ ਬਾਅਦ, ਉਨ੍ਹਾਂ ਨੇ ਮੁੰਬਈ ਵਿੱਚ ਇੱਕ ਰਿਸੈਪਸ਼ਨ ਦਾ ਪਾਰਟੀ ਕੀਤੀ ਸੀ। ਰਣਦੀਪ ਹੁੱਡਾ ਦੀ ਪਤਨੀ, ਲਿਨ ਲੈਸ਼ਰਾਮ, ਇੱਕ ਅਦਾਕਾਰਾ ਹੈ। ਉਸਨੇ ਸ਼ਾਹਰੁਖ ਖਾਨ ਦੀ ਫਿਲਮ “ਓਮ ਸ਼ਾਂਤੀ ਓਮ” ਨਾਲ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























