IFFI : 56ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਦਾ ਹੋਇਆ ਸ਼ਾਨਦਾਰ ਆਗਾਜ਼

ਚੰਡੀਗੜ੍ਹ, 20ਨਵੰਬਰ(ਵਿਸ਼ਵ ਵਾਰਤਾ) IFFI : 56ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ (IFFI) ਦਾ ਅੱਜ ਗੋਆ ਦੇ ਪਣਜੀ ਵਿੱਚ ਸ਼ਾਨਦਾਰ ਆਗਾਜ਼ ਹੋਇਆ। ਬਾਲੀਵੁੱਡ ਅਦਾਕਾਰ ਅਨੁਪਮ ਖੇਰ, ਨਿਰਦੇਸ਼ਕ ਸ਼ੇਖਰ ਕਪੂਰ ਅਤੇ ਤੇਲਗੂ ਅਦਾਕਾਰ ਨੰਦਮੁਰੀ ਬਾਲਕ੍ਰਿਸ਼ਨ ਨੇ IFFI 2025 ਵਿੱਚ ਵੇਵਜ਼ ਫਿਲਮ ਮਾਰਕੀਟ ਦਾ ਉਦਘਾਟਨ ਕੀਤਾ।
20-28 ਨਵੰਬਰ ਤੱਕ ਚੱਲਣ ਵਾਲੇ ਇਸ ਫੈਸਟੀਵਲ ਵਿੱਚ ਦੁਨੀਆ ਭਰ ਦੀਆਂ ਸਭ ਤੋਂ ਵਧੀਆ ਫਿਲਮਾਂ ਦਿਖਾਈਆਂ ਜਾਣਗੀਆਂ।

ਅਨੁਪਮ ਖੇਰ ਦੀਆਂ IFFI ਵਿੱਚ ਤਿੰਨ ਫਿਲਮਾਂ ਦਿਖਾਈਆਂ ਜਾਣਗੀਆਂ। ਅਨੁਪਮ ਖੇਰ ਨੇ ਖੁਸ਼ੀ ਜ਼ਾਹਰ ਕੀਤੀ ਕਿ ਉਨ੍ਹਾਂ ਦੀਆਂ ਫਿਲਮਾਂ IFFI 2025 ਵਿੱਚ ਦਿਖਾਈਆਂ ਜਾਣਗੀਆਂ।

View this post on Instagram
ਅਦਾਕਾਰ ਦੀਆਂ ਜਿਨ੍ਹਾਂ ਫਿਲਮਾਂ ਨੂੰ ਦਿਖਾਇਆ ਜਾਵੇਗਾ ਉਨ੍ਹਾਂ ਵਿੱਚ “ਤਨਵੀ ਦ ਗ੍ਰੇਟ,” “ਦ ਬੰਗਾਲ ਫਾਈਲਜ਼,” ਅਤੇ “ਕੈਲਰੀ” ਸ਼ਾਮਲ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















