Punjab: ਪੰਜਾਬ ਯੂਨੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸੈਮੀਨਾਰ ਨੂੰ ਮਨਜ਼ੂਰੀ ਤੋਂ ਇਨਕਾਰ ਤੇ ਹਾਲ ਵੀ ਵਾਪਸ ਲੈਣਾ ਮੰਦਭਾਗਾ—ਕਰਨੈਲ ਸਿੰਘ ਪੀਰ ਮੁਹੰਮਦ
– ਚੰਡੀਗੜ੍ਹ ਪੰਜਾਬ ਦਾ ਹੈ —ਗੁਰਿੰਦਰ ਸਿੰਘ ਗੌਗੀ
ਚੰਡੀਗੜ੍ਹ, 28 ਅਕਤੂਬਰ 2025 (ਵਿਸ਼ਵ ਵਾਰਤਾ) – ਪੰਜਾਬ (Punjab) ਯੂਨੀਵਰਸਿਟੀ ਵਿਖੇ 27/10/2025 ਨੂੰ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਜੋ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਉਲੀਕਿਆ ਗਿਆ ਸੀ ਪਰ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਸੈਮੀਨਾਰ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦੇਣਾ ਓਹ ਬਹੁਤ ਹੀ ਮੰਦਭਾਗਾ ਹੈ ਇਸਦੀ ਜਿਨੀ ਨਿਖੇਧੀ ਕੀਤੀ ਜਾਵੇ ਓਹ ਘੱਟ ਹੈ। ਇਹਨਾ ਸ਼ਬਦਾ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ( ਪੁਨਰ ਸੁਰਜੀਤੀ ) ਦੇ ਮੈਂਬਰ ਵਰਕਿਗ ਕਮੇਟੀ ਜਥੇਦਾਰ ਗੁਰਿੰਦਰ ਸਿੰਘ ਗੋਗੀ ਨੇ ਕੀਤਾ।

ਇਸ ਮੌਕੇ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਜਥੇਦਾਰ ਗੁਰਿੰਦਰ ਸਿੰਘ ਗੋਗੀ ਨੇ ਕਿਹਾ ਕਿ ਜਿਥੇ ਸਾਰਾ ਸੰਸਾਰ ਤਿਲਕ ਜੰਝੂ ਦੇ ਰਾਖੇ ਹਿੰਦ ਦੀ ਚਾਦਰ ਨੌਵੇਂ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹਨਾਂ ਨੇ ਕਸ਼ਮੀਰ ਦੇ ਪੰਡਤਾਂ ਦੇ ਤਿਲਕ, ਜੰਝੂ ਤੇ ਮਨੁੱਖਤਾ ਦੀ ਰੱਖਿਆ ਦੇ ਲਈ ਕੁਰਬਾਨੀ ਦਿੱਤੀ ਤੇ ਓਹਨਾਂ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਜਿਥੇ ਪੂਰੇ ਸੰਸਾਰ ਭਰ ਚ ਬਹੁਤ ਹੀ ਸ਼ਰਧਾਪੂਰਵਕ ਮਨਾਈ ਜਾ ਰਹੀ ਹੈ ਓਥੇ ਹੀ ਪੰਜਾਬ (Punjab) ਯੁਨੀਵਰਸਿਟੀ ਵੱਲੋਂ ਯੂਨੀਵਰਸਿਟੀ ਵਿੱਖੇ ਇਕ ਵਿਦਿਆਰਥੀ ਜਥੇਬੰਦੀ ਵੱਲੋ ਕਰਵਾਏ ਜਾ ਰਹੇ ਸੈਮੀਨਾਰ ਨੂੰ ਰੋਕਣਾ ਤੇ ਸੈਮੀਨਾਰ ਲਈ ਯੋਗ ਥਾਂ ਨਾਂ ਦੇਣਾ ਯੂਨੀਵਰਸਿਟੀ ਦੇ ਪ੍ਰਬੰਧਕਾਂ ਲਈ ਬਹੁਤ ਹੀ ਮਾੜੀ ਗੱਲ ਹੈ।
ਇਸ ਮੌਕੇ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਆਪਣੇ ਫੈਸਲਾ ਵਾਪਸ ਲੈ ਕੇ ਤੇ ਸੈਮੀਨਾਰ ਕਰਵਾਉਣ ਲਈ ਥਾਂ ਦੇਣੀ ਚਾਹੀਦੀ ਹੈ ਤਾਂ ਜੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਜਾ ਸਕੇ। ਓਹਨਾ ਕਿਹਾ ਕਿ ਜੇਕਰ ਯੁਨੀਵਰਸਿਟੀ ਪ੍ਰਬੰਧਕਾਂ ਨੇ ਸੈਮੀਨਾਰ ਲਈ ਥਾਂ ਜਲਦ ਤੋਂ ਜਲਦ ਨਾਂ ਮੁਹੱਈਆ ਕਰਵਾਈ ਗਈ ਤਾਂ ਓਹਨਾਂ ਵੱਲੋਂ ਯੂਨੀਵਰਸਿਟੀ ਦੇ ਪ੍ਰਬੰਧਕਾਂ ਖਿਲਾਫ ਸ਼ੰਘਰਸ਼ ਆਰੰਭ ਕਰਨਾ ਪਵੇਗਾ ਤੇ ਇਹ ਸ਼ੰਘਰਸ਼ ਯੂਨੀਵਰਸਿਟੀ ਚ ਸੈਮੀਨਾਰ ਨਾਂ ਹੋਣ ਤੱਕ ਜਾਰੀ ਰਹੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























