Cricket: ਪੜ੍ਹੋ ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ ?
ਚੰਡੀਗੜ੍ਹ, 15 ਨਵੰਬਰ (ਵਿਸ਼ਵ ਵਾਰਤਾ): ਭਾਰਤੀ ਟੀਮ ਨਿਊਜ਼ੀਲੈਂਡ ਵਿਰੁੱਧ ਪੰਜਵੇਂ ਇੱਕ ਰੋਜ਼ਾ ਮੈਚ ਵਿੱਚ ਆਲ ਆਊਟ ਹੋ ਗਈ ਹੈ। ਉਨ੍ਹਾਂ ਨੇ 42.1 ਓਵਰਾਂ ਵਿੱਚ ਸਿਰਫ 209 ਦੌੜਾਂ ਹੀ ਬਣਾਈਆਂ ਹਨ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਹੈ।
ਅੱਜ ਸਿਰਫ ਅਕਸ਼ਰ ਪਟੇਲ ਅਤੇ ਈਸ਼ਾਨ ਕਿਸ਼ਨ ਹੀ ਨਿਊਜ਼ੀਲੈਂਡ ਦੇ ਗੇਂਦਬਾਜ਼ ਅੱਗੇ ਟਿਕ ਸਕੇ ਅਤੇ ਈਸ਼ਾਨ ਕਿਸ਼ਨ 46 ਦੌੜਾਂ ਬਣਾ ਕੇ ਆਊਟ ਹੋਏ, ਐਨੀਆਂ ਹੀ ਦੌੜਾਂ ਅਕਸ਼ਰ ਪਟੇਲ ਨੇ ਬਣਾਈਆਂ। ਦੋਵੇਂ ਹੀ ਪਲੇਅਰ ਸਿਰਫ਼ 4 ਦੌੜਾਂ ਨਾਲ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਖੁੰਝ ਗਏ। ਮਿਸ਼ੇਲ ਸੈਂਟਨਰ ਨੇ ਯਸ਼ ਠਾਕੁਰ (0), ਆਕਿਬ ਨਬੀ (5), ਅਤੇ ਨਮਨ ਧੀਰ (22) ਨੂੰ ਆਊਟ ਕੀਤਾ। ਕਪਤਾਨ ਸ਼੍ਰੇਅਸ ਅਈਅਰ 22 ਦੌੜਾਂ, ਰੋਹਿਤ ਸ਼ਰਮਾ 7 ਦੌੜਾਂ, ਵਿਰਾਟ ਕੋਹਲੀ 5 ਦੌੜਾਂ ਅਤੇ ਰੁਤੁਰਾਜ ਗਾਇਕਵਾੜ 18 ਦੌੜਾਂ ਬਣਾ ਕੇ ਵਾਪਸ ਪਰਤੇ।
ਨਿਊਜ਼ੀਲੈਂਡ ਲਈ ਜੈਕਬ ਡਫੀ ਅਤੇ ਮਿਸ਼ੇਲ ਸੈਂਟਨਰ ਨੇ ਤਿੰਨ-ਤਿੰਨ ਵਿਕਟਾਂ ਲਈਆਂ, ਜਦੋਂ ਕਿ ਮੈਟ ਫਿਸ਼ਰ ਨੇ ਦੋ ਵਿਕਟਾਂ ਲਈਆਂ।























