<h4><img class="alignnone size-full wp-image-7900" src="http://wishavwarta.in/wp-content/uploads/2017/11/punjab-vidhan-sabha.jpg" alt="" width="660" height="442" /></h4> <h4>ਚੰਡੀਗੜ੍ਹ, 12 ਫਰਵਰੀ – ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਭਾਸ਼ਣ ਨਾਲ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਸ਼ੁਰੂਆਤ ਹੋ ਗਈ ਹੈ। ਇਸ ਦੌਰਾਨ ਜਦੋਂ ਰਾਜਪਾਲ ਨੇ ਭਾਸ਼ਣ ਅੰਗਰੇਜ਼ੀ ਵਿਚ ਪੜਨਾ ਸ਼ੁਰੁੂ ਕੀਤਾ ਤਾਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਭਾਸ਼ਣ ਪੰਜਾਬੀ ਵਿਚ ਪੜੇ ਜਾਣ ਦੀ ਮੰਗ ਕੀਤੀ। ਇਸ ਦੌਰਾਨ ਰਾਜਪਾਲ ਆਪਣਾ ਭਾਸ਼ਣ ਪੜਦੇ ਰਹੇ ਅਤੇ ਸਦਨ ਵਿਚ ਹੰਗਾਮਾ ਵੀ ਜਾਰੀ ਰਿਹਾ।</h4> <h4>ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਸਦਨ ਵਿਚੋਂ ਵਾਕਆਊਟ ਕੀਤਾ।</h4>