ਮੋਹਾਲੀ 6 ਫਰਵਰੀ – ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ੍ਹ ਨੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਹੀ ਧੂਮਧਾਮ ਅਤੇ ਉਤਸਾਹ ਨਾਲ ਮਨਾਇਆ। ਕਾਲੇਜ ਨੂੰ ਪੀਲੀ ਰੰਗੌਲੀ ਅਤੇ ਪਤੰਗਾਂ ਨਾਲ ਸਜਾਇਆ ਗਿਆ। ਸਾਰੇ ਸਟਾਫ ਮੈਂਬਰਾਂ ਨੇ ਪੀਲੇ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਇਸ ਮੋਕੇ ਤੇ ਪੀਲੇ ਰੰਗ ਦੇ ਚੌਲ ਵੀ ਸਾਰੇ ਮੌਜੂਦ ਲੋਕਾਂ ਵਿੱਚ ਵੰਡੇ ਗਏ। ਵਿਦਿਆਰਥੀਆਂ ਨੇ ਪੰਜਾਬ ਦੀ ਜੀਵੰਤ ਪਰੰਪਰਾਂ, ਜੀਵਨ ਦੇ ਲਈ ਅੰਤਰਿਕ ਸਵਤੰਤਰਤਾਂ, ਰਚਨਾਤਮਕ ਗੌਰਵ ਅਤੇ ਉਤਸ਼ਾਹ ਦੀ ਭਾਵਨਾ ਨੂੰ ਦਰਸਾਇਆ। ਆਰੀਅਨਜ਼ ਗਰੁੱਪ ਦੇ ਚੈਅਰਮੇਨ, ਡਾ: ਅੰਸ਼ੂ ਕਟਾਰੀਆ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ।
ਸਾਰੀਆਂ ਬ੍ਰਾਂਚਿਸ ਦੇ ਵਿਦਿਆਰਥੀਆਂ ਨੇ ਇਸ ਮੋਕੇ ਤੇ ਆਯੋਜਿਤ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ ਜਿਵੇਂ ਕਿ ਮਹਿੰਦੀ, ਰੰਗੋਲੀ, ਪੋਟ ਪੇਟਿੰਗ, ਪਤੰਗਬਾਜੀ ਆਦਿ। ਇਸ ਤੋ ਬਾਅਦ ਸਾਰਿਆਂ ਨੇ ਸੰਗੀਤ ਦੀਆਂ ਧੁਨਾਂ ਤੇ ਨੱਚਣ ਦਾ ਆਨੰਦ ਲਿਆ।
ਇੱਥੇ ਇਹ ਵਰਨਣਯੋਗ ਹੈ ਕਿ ਹਿੰਦੂ ਪੰਚਾਂਗ ਦੇ ਅਨੁਸਾਰ ਬਸੰਤ ਪੰਚਮੀ ਦਾ ਤਿਉਹਾਰ ਮਾਘ ਦੇ ਹਿੰਦੂ ਮਹੀਨੇ ਦੇ ਪੰਜਵੇ ਦਿਨ (ਪੰਚਮੀ) ਨੂੰ ਆਉਂਦਾ ਹੈ। ਇਸ ਤਿਉਹਾਰ ਨੂੰ ਆਮਤੌਰ ਤੇ ਭਾਰਤ ਵਿੱਚ ਬਸੰਤ ਦੀ ਸ਼ੁਰੂਆਤ ਮੰਨਿਆਂ ਜਾਂਦਾ ਹੈ।
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਚੋਣ ਲੜਨ ਦੀਆਂ ਅਫਵਾਹਾਂ ਨੂੰ ਲੈ ਕੇ ਕਾਂਗਰਸ ਭੰਬਲ ਭੂਸੇ ‘ਚ
ਚੰਡੀਗੜ , 28 ਅਪਰੈਲ (ਸਤੀਸ਼ ਕੁਮਾਰ ਪੁੱਪੀ)-ਮਰਹੂਮ ਨੌਜ਼ਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ...