Punjab : ਉਦਯੋਗਪਤੀ ਰਾਜਿੰਦਰ ਗੁਪਤਾ ਦਾ ਅਸਤੀਫ਼ਾ ਮਨਜ਼ੂਰ
– AAP ਦੇ ਰਾਜਸਭਾ ਉਮੀਦਵਾਰ ਹੋ ਸਕਦੇ ਹਨ ਰਜਿੰਦਰ ਗੁਪਤਾ; ਪੜ੍ਹੋ ਪੂਰੀ ਖ਼ਬਰ
ਚੰਡੀਗੜ੍ਹ, 4 ਅਕਤੂਬਰ 2025 (ਵਿਸ਼ਵ ਵਾਰਤਾ) – ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ (Punjab) ਦਾ ਅਸਤੀਫਾ ਅੱਜ ਸਵੀਕਾਰ ਕਰ ਲਿਆ ਗਿਆ ਹੈ , ਉਨ੍ਹਾਂ ਨੇ ਕੁਝ ਦਿਨ ਪਹਿਲਾਂ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ ਚੇਅਰਮੈਨ ਵਜੋਂ ਅਸਤੀਫਾ ਦੇ ਦਿੱਤਾ ਸੀ। ਅਸਤੀਫ਼ਾ ਸਵੀਕਾਰ ਹੋਣ ਤੋਂ ਬਾਅਦ, ਚਰਚਾਵਾਂ ਸ਼ੁਰੂ ਹੋ ਗਈਆਂ ਹਨ ਕਿ ਉਹ ਰਾਜ ਸਭਾ ਜਾ ਸਕਦੇ ਹਨ।

ਇਹ ਸੀਟ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਖਾਲੀ ਹੋਈ ਸੀ। ਅਰੋੜਾ ਨੇ ਰਾਜ ਸਭਾ ਤੋਂ ਅਸਤੀਫਾ ਦੇਣ ਤੋਂ ਬਾਅਦ ਲੁਧਿਆਣਾ ਪੱਛਮੀ ਤੋਂ ਚੋਣ ਲੜੀ ਸੀ। ਲੁਧਿਆਣਾ ਪੱਛਮੀ ਸੀਟ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ, ਜਿਸ ਕਾਰਨ ਉਪ ਚੋਣ ਦੀ ਜ਼ਰੂਰਤ ਪਈ।
ਦੱਸ ਦਈਏ ਕਿ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਉਦਯੋਗਪਤੀਆਂ ਵਿੱਚੋਂ ਇੱਕ ਹਨ। ਟਰਾਈਡੈਂਟ ਗਰੁੱਪ ਦੀਆਂ ਲੁਧਿਆਣਾ, ਬਰਨਾਲਾ ਅਤੇ ਧੌਲਾ ਵਿੱਚ ਇਕਾਈਆਂ ਹਨ। ਕੰਪਨੀ ਦਾ ਕਾਰਪੋਰੇਟ ਦਫ਼ਤਰ ਲੁਧਿਆਣਾ ਵਿੱਚ ਸਥਿਤ ਹੈ, ਜਦੋਂ ਕਿ ਇਸਦੇ ਉਤਪਾਦ ਬਰਨਾਲਾ, ਧੌਲਾ ਅਤੇ ਮੱਧ ਪ੍ਰਦੇਸ਼ ਦੇ ਬੁਦਨੀ ਵਿੱਚ ਬਣਾਏ ਜਾਂਦੇ ਹਨ। ਕੰਪਨੀ ਦੀਆਂ ਸ਼ਾਖਾਵਾਂ ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























