IND Vs WI : ਅਹਿਮਦਾਬਾਦ ਟੈਸਟ ; ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਭਾਰਤ ਨੇ ਬਣਾਈਆਂ 448 ਦੌੜਾਂ
ਭਾਰਤੀ ਬੱਲੇਬਾਜ਼ਾਂ ਨੇ ਕੀਤੀ ਸ਼ਾਨਦਾਰ ਬੱਲੇਬਾਜ਼ੀ ; 286 ਦੌੜਾਂ ਦੀ ਲੀਡ

ਚੰਡੀਗੜ੍ਹ, 3ਅਕਤੂਬਰ(ਵਿਸ਼ਵ ਵਾਰਤਾ) IND Vs WI : ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਪਹਿਲਾ ਟੈਸਟ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਅੱਜ ਟੈਸਟ ਮੈਚ ਦਾ ਦੂਜਾ ਦਿਨ ਹੈ। ਦੱਸ ਦਈਏ ਕਿ ਵੀਰਵਾਰ (2ਅਕਤੂਬਰ) ਨੂੰ ਪਹਿਲੇ ਦਿਨ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਵੈਸਟਇੰਡੀਜ਼ ਟੀਮ ਸਿਰਫ਼ 162 ਦੌੜਾਂ ਹੀ ਬਣਾ ਸਕੀ।
ਅੱਜ ਮੈਚ ਦੇ ਦੂਜੇ ਦਿਨ ਭਾਰਤ ਨੇ ਅਹਿਮਦਾਬਾਦ ਟੈਸਟ ਵਿੱਚ ਵੈਸਟਇੰਡੀਜ਼ ਵਿਰੁੱਧ ਮਜ਼ਬੂਤ ਬੜ੍ਹਤ ਬਣਾਈ ਹੈ। ਅੱਜ ਸ਼ੁੱਕਰਵਾਰ (3ਅਕਤੂਬਰ) ਨੂੰ ਦੂਜੇ ਦਿਨ ਦਾ ਖੇਡ ਖਤਮ ਹੋਣ ਤੱਕ ਭਾਰਤ ਨੇ 5 ਵਿਕਟਾਂ ਦੇ ਨੁਕਸਾਨ ‘ਤੇ 448 ਦੌੜਾਂ ਬਣਾਈਆਂ ਹਨ। ਆਲਰਾਊਂਡਰ ਰਵਿੰਦਰ ਜਡੇਜਾ 104 ਅਤੇ ਵਾਸ਼ਿੰਗਟਨ ਸੁੰਦਰ 9 ਦੌੜਾਂ ‘ਤੇ ਅਜੇਤੂ ਰਹੇ।

ਦੱਸ ਦਈਏ ਕਿ ਰਵਿੰਦਰ ਜਡੇਜਾ ਤੋਂ ਪਹਿਲਾਂ, ਧਰੁਵ ਜੁਰੇਲ (125) ਅਤੇ ਕੇਐਲ ਰਾਹੁਲ (100) ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸੈਂਕੜੇ ਲਗਾਏ।
Making his way up in a special club 📈
Another milestone for Ravindra Jadeja! 💪 #TeamIndia | #INDvWI | @IDFCFIRSTBank | @imjadeja pic.twitter.com/eeacFAFkrz
— BCCI (@BCCI) October 3, 2025
ਵੀਰਵਾਰ ਨੂੰ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਵੈਸਟਇੰਡੀਜ਼ ਟੀਮ ਸਿਰਫ 162 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਚਾਰ ਵਿਕਟਾਂ ਅਤੇ ਜਸਪ੍ਰੀਤ ਬੁਮਰਾਹ ਨੇ ਤਿੰਨ ਵਿਕਟਾਂ ਲਈਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























