Chandigarh : ਚੰਡੀਗੜ੍ਹ ਦੇ ਚੀਫ਼ ਸੈਕਟਰੀ ਰਾਜੀਵ ਵਰਮਾ ਦਾ ਤਬਾਦਲਾ
ਚੰਡੀਗੜ੍ਹ, 28ਸਤੰਬਰ(ਵਿਸ਼ਵ ਵਾਰਤਾ) Chandigarh : ਭਾਰਤ ਸਰਕਾਰ ਵੱਲੋਂ ਚੰਡੀਗੜ੍ਹ ਦੇ ਚੀਫ਼ ਸੈਕਟਰੀ ਰਾਜੀਵ ਵਰਮਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹੁਣ ਦਿੱਲੀ ਪੋਸਟਿੰਗ ਦਿੱਤੀ ਗਈ ਹੈ।
ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਰਾਜੀਵ ਵਰਮਾ, 1992 ਬੈਚ ਦੇ ਏਜੀਐਮਯੂਟੀ ਕੇਡਰ ਦੇ ਆਈਏਐਸ ਦਾ ਚੰਡੀਗੜ੍ਹ ਤੋਂ ਦਿੱਲੀ ਤਬਾਦਲਾ ਕੀਤਾ ਗਿਆ ਹੈ। ਹੁਣ ਰਾਜੀਵ ਵਰਮਾ ਨੂੰ ਦਿੱਲੀ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ, ਉਹ 1 ਅਕਤੂਬਰ ਨੂੰ ਆਪਣਾ ਅਹੁਦਾ ਸੰਭਾਲਣਗੇ।
ਹੁਣ ਚੰਡੀਗੜ੍ਹ ਦਾ ਨਵਾਂ ਚੀਫ਼ ਸੈਕਟਰੀ ਕੌਣ ਹੋਵੇਗਾ, ਅਜੇ ਤੱਕ ਇਸ ਸੰਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























