ਮਾਨਸਾ, 30 ਜਨਵਰੀ (ਵਿਸ਼ਵ ਵਾਰਤਾ)- ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਮਾਨਸਾ ਜ਼ਿਲ੍ਹਾ ਇਕਾਈ ਦੀ ਅੱਜ ਇਥੇ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿਚ ਬਲਵਿੰਦਰ ਸਿੰਘ ਧਾਲੀਵਾਲ (ਅਜੀਤ) ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਚੋਣ ਵਿਚ ਜਗਤਾਰ ਸਿੰਘ ਧੰਜਲ (ਪੰਜਾਬੀ ਜਾਗਰਣ) ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।
ਯੂਨੀਅਨ ਦੇ ਸੂਬਾਈ ਸਕੱਤਰ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਇਸ ਚੋਣ ਵਿਚ ਪੱਤਰਕਾਰਾਂ ਦੇ ਮਸਲਿਆਂ ਨੂੰ ਵਿਚਾਰਿਆ ਗਿਆ ਅਤੇ ਜਥੇਬੰਦੀ ਦੇ ਅਗਲੇ ਮਹੀਨੇ ਕੀਤੇ ਜਾ ਰਹੇ ਸੂਬਾਈ ਸਮਾਗਮ ਦੀਆਂ ਤਿਆਰੀਆਂ ਵੱਜੋ ਸਾਰਿਆਂ ਦੇ ਸੁਝਾਅ ਲਏ ਗਏ।
ਇਸ ਚੋਣ ਵਿਚ ਸੀਨੀਅਰ ਮੀਤ ਪ੍ਰਧਾਨ ਪਰਵਿੰਦਰ ਸਿੰਘ ਬਰਾੜ (ਭਾਸਕਰ), ਮੀਤ ਪ੍ਰਧਾਨ ਨਾਨਕ ਸਿੰਘ (ਦੈਨਿਕ ਜਾਗਰਣ), ਸਕੱਤਰ ਸਤਵੰਤ ਸਿੰਘ ਸੱਤਾ (ਦੈਨਿਕ ਸਵੇਰਾ), ਵੇਦ ਤਾਇਲ ਭੀਖੀ, ਦਰਸ਼ਨ ਸਿੰਘ ਕੋਚ ਨੂੰ ਸਰਪ੍ਰਸਤ ਬਣਾਇਆ ਗਿਆ ਅਤੇ ਸੁਰਿੰਦਰ ਸਿੰਘ ਮਾਨ ਖਜਾਨਚੀ ਨਿਯੁਕਤ ਕੀਤਾ ਗਿਆ। ਜਥੇਬੰਦੀ ਨੇ ਬਾਕੀ ਅਹੁਦੇਦਾਰਾਂ ਦਾ ਐਲਾਨ ਛੇਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਜਥੇਬੰਦੀ ਦੀ ਮੀਟਿੰਗ ਦੌਰਾਨ ਪੱਤਰਕਾਰਾਂ ਵਾਸਤੇ ਪੰਜ ਲੱਖ ਰੁਪਏ ਬੀਮਾ ਯੋਜਨਾ, 10 ਲੱਖ ਰੁਪਏ ਕਰਨ ਦੀ ਮੰਗ ਕੀਤੀ ਗਈ ਅਤੇ ਪ੍ਰੈਸ ਨਾਲ ਸਬੰਧਤ ਲੋਕਾਂ ਦੀ ਭਲਾਈ ਵਾਸਤੇ 50 ਕਰੋੜ ਰੁਪਏ ਦਾ ਇਕ ਵਿਸ਼ੇਸ਼ ਮੀਡੀਆ ਵੈਲਫੇਅਰ ਫੰਡ ਕਾਇਮ ਕਰਨ ਦੀ ਪੰਜਾਬ ਸਰਕਾਰ ਸਾਹਮਣੇ ਮੰਗ ਰੱਖੀ ਗਈ। ਯੂਨੀਅਨ ਨੇ ਪੱਤਰਕਾਰਾਂ ਨੂੰ ਗਰੁੱਪ ਹਾਊਸਿੰਗ ਸੁਸਾਇਟੀਜ਼ ਬਣਾਕੇ ਪੁੱਡਾ, ਇੰਪਰੂਵਮੈਂਟ ਟਰੱਸਟ ਆਦਿ ਵਿਚ ਮਕਾਨ ਬਣਾਉਣ ਦੀ ਆਗਿਆ ਦੇਣ ਦੀ ਮੰਗ ਕੀਤੀ ਗਈ। ਜਥੇਬੰਦੀ ਨੇ ਐਕਰੀਡੇਸ਼ਨ ਦੀ ਨੀਤੀ ਨੂੰ ਲਿਬਰਲ ਕਰਨ ਦੀ ਮੰਗ ਕੀਤੀ ਗਈ ਅਤੇ ਪੱਤਰਕਾਰਾਂ ਨੂੰ ਆਪਣੇ ਕੰਮ ਵਾਸਤੇ ਹਰ ਤਰ੍ਹਾਂ ਦੀਆਂ ਬੱਸਾਂ ਵਿਚ ਮੁਫਤ ਸਫਰ ਦੀ ਸਹੂਲਤ ਦੇਣ ਦੀ ਮੰਗ ਕੀਤੀ ਗਈ ਅਤੇ ਇਹ ਸਹੂਲਤ ਫੀਲਡ ਵਿਚ ਕੰਮ ਕਰਨ ਵਾਲੇ ਪੱਤਰਕਾਰਾਂ ਲਈ ਲਾਜਮੀ ਦਿੱਤੀ ਜਾਵੇ, ਕਿਉਂਕਿ ਜਿਆਦਾ ਸਫਰ ਇਨ੍ਹਾਂ ਪੱਤਰਕਾਰਾਂ ਨੂੰ ਹੀ ਕਰਨਾ ਪੈਂਦਾ ਹੈ ਅਤੇ ਵਿਭਾਗ ਵੱਲੋਂ ਜਾਰੀ ਕੀਤੀਆਂ ਪਾਸ ਬੁੱਕਾਂ ਆਪਣੇ ਆਪ ਰੀਨਿਊ ਕੀਤੀਆਂ ਜਾਣ।
ਮੌਸਮ ਬਦਲਣ ਨਾਲ ਕਿਵੇਂ ਫੈਲਦਾ ਹੈ ਮਲੇਰੀਆ
ਮੌਸਮ ਬਦਲਣ ਨਾਲ ਕਿਵੇਂ ਫੈਲਦਾ ਹੈ ਮਲੇਰੀਆ ਨਵੀਂ ਦਿੱਲੀ, 28ਅਪ੍ਰੈਲ (IANS,ਵਿਸ਼ਵ ਵਾਰਤਾ)-ਮਾਹਿਰਾਂ ਦੇ ਅਨੁਸਾਰ ਮਲੇਰੀਆ ਦੇ ਪ੍ਰਸਾਰਣ ਪੈਟਰਨ ਨੂੰ...