– ਜਲਦੀ ਪੈਸਾ ਕਮਾਉਣ ਦੇ ਲਾਲਚ ‘ਚ ਹਰਿਆਣਾ ਤੋਂ ਖ਼ਰੀਦੀਆਂ ਸਨ ਗੋਲੀਆਂ
ਮਾਨਸਾ, 30 ਜਨਵਰੀ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਨੇ ਅੱਜ ਲੁਧਿਆਣਾ ਨਿਵਾਸੀ ਇਕ ਵਿਅਕਤੀ ਅਤੇ ਇਕ ਔਰਤ ਨੂੰ 1 ਲੱਖ 37 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਗਿ®ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਜੋੜਾ ਇਨ੍ਹਾਂ ਗੋਲੀਆਂ ਹਰਿਆਣਾ ਵਿਚੋਂ ਸਵਾ ਲੱਖ ਰੁਪਏ ਵਿਚ ਖਰੀਦਕੇ, ਆਪਣੇ ਸ਼ਹਿਰ ਵਿਚ ਮਹਿੰਗੀਆਂ ਵੇਚਕੇ ਛੇਤੀ ਅਮੀਰ ਹੋਣ ਦੇ ਚੱਕਰਾਂ ਵਿਚ ਸੀ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ ਨੇ ਅੱਜ ਇਥੇ ਆਪਣੇ ਦਫ਼ਤਰ ਕੀਤੀ ਇਕ ਪ®ੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਹਾਇਕ ਥਾਣੇਦਾਰ ਅਮਰੀਕ ਸਿੰਘ ਦੀ ਅਗਵਾਈ ਵਿਚ ਬੋਹਾ ਥਾਣੇ ਦੀ ਪੁਲੀਸ ਟੀਮ ਦੁਆਰਾ ਪਿੰਡ ਗਾਮੀਵਾਲਾ ਨਜ਼ਦੀਕ ਲਗਾਏ ਨਾਕੇ ਦੌਰਾਨ ਦੋਹਾਂ ਕਸੂਰਵਾਰਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਦੀ ਪਹਿਚਾਣ ਨਿਰਮਲ ਸਿੰਘ ਅਤੇ ਮਨਪ੍ਰੀਤ ਕੌਰ ਪਿµਡ ਮਡਿਆਣੀ, ਥਾਣਾ ਦਾਖਾ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ ਅਤੇ ਨਿਰਮਲ ਸਿµਘ ਉਪਰ ਸਾਲ 2013 ਵਿਚ ਵੀ ਲੁਧਿਆਣਾ ਪੁਲੀਸ ਨੇ 20 ਕਿਲੋਗ®ਾਮ ਭੁੱਕੀ ਦੇ ਕੇਸ ਵਿਚ ਮਾਮਲਾ ਦਰਜ ਕੀਤਾ ਸੀ।
ਸੀਨੀਅਰ ਪੁਲੀਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਏਸੈਂਟ ਕਾਰ ਵਿਚ ਸਵਾਰ ਉਕਤ ਵਿਅਕਤੀ ਅਤੇ ਔਰਤ ਨੂੰ ਜਦੋਂ ਪੁਲੀਸ ਪਾਰਟੀ ਵੱਲੋਂ ਰੋਕਿਆ ਗਿਆ ਤਾਂ ਨਿਰਮਲ ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਵੱਲੋਂ ਉਸ ਨੂµ ਮੌਕੇ *ਤੇ ਹੀ ਦਬੋਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਤਲਾਸ਼ੀ ਲੈਣ ਉਪਰµਤ ਕਾਰ ਵਿਚੋਂ ਮਿਲੇ ਦੋ ਪਲਾਸਟਿਕ ਦੇ ਗੱਟਿਆਂ ਵਿਚੋਂ ਅਲਪਰਾਜੋਲਮ ਅਤੇ ਕੈਲਵੀਡੋਲ ਦੀਆਂ ਗੋਲੀਆਂ ਬਰਾਮਦ ਹੋਈਆਂ, ਜਿµਨ੍ਹਾਂ ਦੀ ਕੁੱਲ ਗਿਣਤੀ 1 ਲੱਖ, 37 ਹਜ਼ਾਰ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਨਿਰਮਲ ਸਿੰਘ ਅਤੇ ਮਨਪਰੀਤ ਕੌਰ, ਜੋ ਕਿ ਦੋਸਤ ਹਨ, ਇਹ ਗੋਲੀਆਂ ਹਰਿਆਣਾ ਵਾਸੀ ਰਾਕੇਸ਼ ਰਾਮ ਨਾਮਕ ਵਿਅਕਤੀ ਤੋਂ 1 ਲੱਖ 25 ਹਜ਼ਾਰ ਰੁਪਏ ਵਿਚ ਲੈਕੇ ਆਏ ਸਨ। ਇਸ ਨੇ 80 ਹਜ਼ਾਰ ਰੁਪਏ ਰਾਕੇਸ਼ ਰਾਮ ਨੂµ ਦੇ ਦਿੱਤੇ ਅਤੇ ਬਾਕੀ ਅਜੇ ਦੇਣੇ ਸਨ। ਵੱਧ ਪੈਸੇ ਕਮਾਉਣ ਦੇ ਲਾਲਚ ਸਦਕਾ ਨਿਰਮਲ ਸਿµਘ ਨੇ ਇਹ ਗੋਲੀਆਂ ਮਹਿੰਗੇ ਭਾਅ ਵਿਚ ਆਪਣੇ ਪਿੰਡ ਦੇ ਨੇੜੇ ਲੱਗਦੇ ਹੋਰਨਾਂ ਪਿµਡਾਂ ਵਿਚ ਵੇਚਣੀਆਂ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਦੋਨਾਂ ਮੁਲਜ਼ਮਾਂ ਖਿਲਾਫ਼ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22,61,85 ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਦੀ ਜਾਂਚ ਜਾਰੀ ਹੈ।
ਫੋਟੋ ਕੈਪਸ਼ਨ: ਮਾਨਸਾ ਦੇ ਐਸ.ਐਸ.ਪੀ. ਮਨਧੀਰ ਸਿੰਘ, ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਵਿਸ਼ਵ ਵਾਰਤਾ