<h4><img class="alignnone size-full wp-image-38946" src="http://wishavwarta.in/wp-content/uploads/2019/01/IMG-20190129-WA0002.jpg" alt="" width="400" height="271" /></h4> <h4>ਚੰਡੀਗੜ, 29 ਜਨਵਰੀ (ਵਿਸ਼ਵ ਵਾਰਤਾ) – ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਅਤੇ ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਵਲੋਂ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਸਬੰਧੀ ਅੱਜ ਖੇਤਰੀ ਕਾਂਗਰਸ ਕਮੇਟੀ ਚੰਡੀਗੜ੍ਹ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਗਈ।</h4> <h4>ਸ. ਬਡਹੇੜੀ ਨੇ ਉਹਨਾਂ ਨੂੰ ਪੱਤਰ ਦਿੰਦਿਆਂ ਕਿਹਾ ਕਿ ਮੈਂ ਪਿਛਲੇ 8 ਸਾਲਾਂ ਤੋਂ ਕਾਂਗਰਸ ਪਾਰਟੀ ਦੀ ਜਾਤੀ ਤੌਰ ਤੇ ਅਤੇ ਆਪਣੀਆਂ ਜਥੇਬੰਦੀਆਂ ਨਾਲ ਮਿਲ ਕੇ ਚੋਣਾਂ ਅਤੇ ਸੰਘਰਸ਼ ਵਿਚ ਮਦਦ ਕਰਦਾ ਆ ਰਿਹਾ ਹਾਂ। ਮੈਂ ਲੋਕ ਸਭਾ ਹਲਕਾ ਚੰਡੀਗੜ੍ਹ ਲਈ ਕਾਂਗਰਸ ਪਾਰਟੀ ਦੀ ਟਿਕਟ ਲਈ ਗੰਭੀਰ ਅਤੇ ਮਜਬੂਤ ਦਾਅਵੇਦਾਰ ਹਾਂ। ਇਸ ਲਈ ਮੇਰੀ ਦਰਖਾਸਤ ਉਤੇ ਗੰਭੀਰਤਾ ਨਾਲ ਗੌਰ ਕਰਦਿਆਂ ਮੇਰੀ ਬੇਨਤੀ ਕੇਂਦਰੀ ਕਾਂਗਰਸ ਕਮੇਟੀ ਨੂੰ ਭੇਜੀ ਜਾਵੇ।</h4> <h4>ਉਹਨਾਂ ਕਿਹਾ ਕਿ ਮੈਨੂੰ ਖੁਸ਼ੀ ਹੋਵੇਗੀ ਜੇਕਰ ਕਾਂਗਰਸ ਇਕ ਧਰਮ ਨਿਰਪੱਖ ਸੋਚ ਵਾਲੀ ਪਾਰਟੀ ਦਾ ਸਬੂਦ ਦਿੰਦੀਆਂ ਮੈਨੂੰ 2019 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਟਿਕਟ ਦੇ ਕੇ ਚੋਣ ਲਈ ਚੰਡੀਗੜ੍ਹ ਦੇ ਇਕੋ-ਇਕ ਲੋਕ ਸਭਾ ਹਲਕੇ ਲਈ ਚੋਣ ਮੈਦਾਨ ਵਿਚ ਉਤਾਰੇ।</h4>