• ਵਾਹਨਾਂ ਦੀ ਚੈਕਿੰਗ ਲਈ ਮੁੱਖ ਅਤੇ ਪੇਂਡੂ ਸੜਕਾਂ ‘ਤੇ ਹਰੇਕ ਮੰਗਲਵਾਰ ਵਿਸ਼ੇਸ਼ ਮੁਹਿੰਮ ਚੱਲੇਗੀ
• ਤੰਦਰੁਸਤ ਮਿਸ਼ਨ ਪੰਜਾਬ ਨੇ ਸਬੰਧਤ ਅਥਾਰਟੀਆਂ ਨੂੰ ਪਾਬੰਦੀ ਦੇ ਹੁਕਮ ਸਖਤੀ ਨਾਲ ਲਾਗੂ ਕਰਵਾਉਣ ਲਈ ਆਖਿਆ
ਚੰਡੀਗੜ•, 28 ਜਨਵਰੀ (ਵਿਸ਼ਵ ਵਾਰਤਾ) : ਵਾਹਨਾਂ ਦੇ ਪ੍ਰੈਸ਼ਰ ਹਾਰਨਾਂ ਅਤੇ ਮੋਟਰ ਸਾਈਕਲਾਂ ਦੇ ਪਟਾਕੇ ਪਾਊ ਸਾਈਲੈਂਸਰਾਂ ਤੋਂ ਪੈਦਾ ਹੋਣ ਵਾਲੇ ਸ਼ੋਰ ਪ੍ਰਦੂਸ਼ਣ ‘ਤੇ ਰੋਕ ਲਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਅਥਾਰਟੀਆਂ ਨੂੰ ਸੂਬਾ ਪੱਧਰ ‘ਤੇ ਵਿਸ਼ੇਸ਼ ਮੁਹਿੰਮ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਮੋਟਰ ਵਹੀਕਲ ਐਕਟ ਅਤੇ ਏਅਰ (ਪ੍ਰੀਵੈਂਸ਼ਨ ਐਂਡ ਕੰਟਰੋਲ ਆਫ਼ ਪਲਿਊਸ਼ਨ ਐਕਟ), 1981 ਦੀਆਂ ਧਾਰਵਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਮਿਸ਼ਨ ਤੰਦਰੁਸਤ’ ਪੰਜਾਬ ਦੇ ਡਾਇਰੈਕਟਰ ਸ੍ਰੀ ਕੇ.ਐਸ. ਪੰਨੂੰ ਨੇ ਕਿਹਾ ਕਿ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਮਿਸ਼ਨ ਤੰਦਰੁਸਤ’ ਪੰਜਾਬ ਦੇ ਉਦੇਸ਼ਾਂ ਦੀ ਤਰਜ਼ ‘ਤੇ ਇਹ ਜ਼ਰੂਰੀ ਹੈ ਕਿ ਵਾਹਨਾਂ ਦੇ ਪ੍ਰੈਸ਼ਰ ਹਾਰਨਾਂ ਅਤੇ ਮੋਟਰ ਸਾਇਕਲਾਂ ਦੇ ਪਟਾਕੇ ਪਾਊ ਸਾਈਲੈਸਰਾਂ ‘ਤੇ ਰੋਕ ਲਾਈ ਜਾਵੇ ਕਿਉਂ ਜੋ ਇਸ ਨਾਲ ਲੋਕਾਂ ਦੀ ਸਿਹਤ ਉਪਰ ਸਰੀਰਕ ਤੇ ਮਾਨਸਿਕ ਤੌਰ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।
ਸ੍ਰੀ ਪੰਨੂ ਨੇ ਕਿਹਾ ਕਿ ਟਰੈਫਿਕ ਪੁਲੀਸ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਮੋਟਰ ਵਹੀਕਲ ਐਕਟ ਅਤੇ ਏਅਰ ਐਕਟ 1981 ਦੀ ਧਾਰਾ 31 ਦੇ ਉਪਬੰਧਾਂ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਹਰ ਮੰਗਲਵਾਰ ਸੂਬੇ ਦੀਆਂ ਮੁੱਖ ਅਤੇ ਪੇਂਡੂ ਸੜਕਾਂ ‘ਤੇ ਚੈਕਿੰਗ ਲਈ ਵਿਸ਼ੇਸ਼ ਮੁਹਿੰਮ ਚਲਾਉਣ ਲਈ ਕਿਹਾ ਗਿਆ ਹੈ। ਇਸ ਐਕਟ ਅਧੀਨ ਮੋਟਰ ਸਾਈਕਲਾਂ ਦੇ ਪਟਾਕਾ ਪਾਊ ਸਾਈਲੈਂਸਰਾਂ ਅਤੇ ਵਾਹਨਾਂ ਦੇ ਪ੍ਰੈਸ਼ਰ ਹਾਰਨਾਂ ‘ਤੇ ਰੋਕ ਲਾਈ ਗਈ ਹੈ ਜਿਸ ਕਰਕੇ ਕਿ ਨਿਯਮਾਂ ਦਾ ਉਲੰਘਣ ਕਰਨ ਵਾਲੇ ਵਿਅਕਤੀ ਦਾ ਚਲਾਨ ਕੀਤਾ ਜਾਣਾ ਚਾਹੀਦਾ ਹੈ।
ਪੰਨੂ ਨੇ ਦੱਸਿਆ ਕਿ ਏਅਰ ਐਕਟ ਦੀ ਧਾਰਾ 37 ਹੇਠ ਉਲੰਘਣਾ ਕਰਨ ਵਾਲੇ 6 ਸਾਲ ਤੱਕ ਦੀ ਕੈਦ ਕੀਤੀ ਜਾ ਸਕਦੀ ਹੈ ਅਤੇ ਮੋਟਰ ਵਹੀਕਲ ਐਕਟ ਤਹਿਤ ਭਾਰੀ ਜੁਰਮਾਨਾ ਵੀ ਰੱਖਿਆ ਗਿਆ ਹੈ। ਉਨ•ਾਂ ਕਿਹਾ ਕਿ ਮੋਟਰ ਵਹੀਕਲਾਂ ਦੇ ਪ੍ਰੈਸ਼ਰ ਹਾਰਨ ਸੂਬੇ ਵਿੱਚ ਸ਼ੋਰ ਪ੍ਰਦੂਸ਼ਣ ਦਾ ਵੱਡਾ ਕਾਰਨ ਬਣਦੇ ਜਾ ਰਹੇ ਹਨ ਜਿਸ ਕਰਕੇ ਉਨ•ਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮੱਸਿਆ ਨਾਲ ਨਜਿੱਠਣ ਲਈ ਉਸਾਰੂ ਭੂਮਿਕਾ ਅਦਾ ਕਰਨ।
ਉਨ•ਾਂ ਕਿਹਾ ਨਿਰਧਾਰਤ 55 ਡੈਸੀਬਲ ਦੇ ਵਿਰੁੱਧ ਇਹ ਪ੍ਰੈਸ਼ਰ ਹਾਰਨ 100 ਡੈਸੀਬਲ ਤੋਂ ਵੀ ਜ਼ਿਆਦਾ ਆਵਾਜ਼ ਪੈਦਾ ਕਰਦੇ ਹਨ ਜਿਸ ਨਾਲ ਨਾਗਕਿਰਾਂ ਖਾਸ ਕਰ ਔਰਤਾਂ ਅਤੇ ਬੱਚਿਆਂ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।
ਤੰਦਰੁਸਤ ਅਤੇ ਸ਼ੋਰ ਮੁਕਤ ਵਾਤਾਵਰਣ ਪ੍ਰਦਾਨ ਕਰਨ ਬਾਰੇ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ•ਾਂ ਕਿਹਾ ਮੋਟਰ ਸਾਇਕਲਾਂ ਦੇ ਪਟਾਕੇ ਪਾਊ ਸਾਈਲੈਂਸਰਾਂ, ਮਲਟੀ-ਟੋਨ ਪ੍ਰੈਸ਼ਰ ਹਾਰਨਾਂ ਦੇ ਉਤਪਾਦਨ, ਵਿਕਰੀ, ਖਰੀਦ, ਫਿਟਿੰਗ ਅਤੇ ਵਰਤੋਂ ‘ਤੇ ਸੂਬੇ ਵੱਲੋਂ ਪਹਿਲਾਂ ਹੀ ਮੁਕੰਮਲ ਪਾਬੰਦੀ ਲਾਈ ਗਈ ਹੈ। ਇਸ ਮਾਮਲੇ ਸਬੰਧੀ ਟਰਾਂਸਪੋਰਟ ਅਥਾਰਟੀਆਂ ਸਮੇਤ ਉਤਪਾਦਕਾਂ, ਡੀਲਰਾਂ, ਵਪਾਰੀਆਂ, ਮਕੈਨਿਕਾਂ, ਦੁਕਾਨਦਾਰਾਂ ਅਤੇ ਉਪਭੋਗਤਾਵਾਂ ਨੂੰ ਲੋੜੀਂਦੇ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।
ਮੰਗਲਵਾਰ ਨੂੰ ਕੇਜਰੀਵਾਲ ਨਾਲ ਸੀਐਮ ਭਗਵੰਤ ਮਾਨ ਦੀ ਮੁਲਾਕਾਤ
ਮੰਗਲਵਾਰ ਨੂੰ ਕੇਜਰੀਵਾਲ ਨਾਲ ਸੀਐਮ ਭਗਵੰਤ ਮਾਨ ਦੀ ਮੁਲਾਕਾਤ ਚੰਡੀਗੜ੍ਹ/ ਬਰਨਾਲਾ, 28 ਅਪਰੈਲ (ਵਿਸ਼ਵ ਵਾਰਤਾ): ਮੰਗਲਵਾਰ ਨੂੰ ਕੇਜਰੀਵਾਲ ਨਾਲ ਸੀਐਮ...