Sweden ਦੀ ਸਿਹਤ ਮੰਤਰੀ ਐਲਿਜ਼ਾਬੈਥ ਲੈਨ ਦੀ ਵਿਗੜੀ ਸਿਹਤ
– ਪ੍ਰੈਸ ਕਾਨਫਰੰਸ ਦੌਰਾਨ ਹੋਈ ਬੇਹੋਸ਼
ਸਵੀਡਨ, 10 ਸਤੰਬਰ 2025 (ਵਿਸ਼ਵ ਵਾਰਤਾ): ਸਵੀਡਨ (Sweden) ਦੀ ਨਵੀਂ ਸਿਹਤ ਮੰਤਰੀ ਐਲਿਜ਼ਾਬੈਥ ਲੈਨ ਇੱਕ ਪ੍ਰੈਸ ਕਾਨਫਰੰਸ ਦੌਰਾਨ ਬੇਹੋਸ਼ ਹੋ ਗਈ ਅਤੇ ਪੋਡੀਅਮ ‘ਤੇ ਡਿੱਗ ਪਈ। ਸਾਬਕਾ ਸਿਹਤ ਮੰਤਰੀ ਇਕੋ ਅੰਕਰਬਰਗ ਜੋਹਾਨਸਨ ਦੇ ਅਸਤੀਫ਼ੇ ਤੋਂ ਬਾਅਦ ਮੰਗਲਵਾਰ ਨੂੰ ਲੈਨ ਨੂੰ ਨਵਾਂ ਸਿਹਤ ਮੰਤਰੀ ਨਿਯੁਕਤ ਕੀਤਾ ਗਿਆ। ਇਹ ਪ੍ਰੈਸ ਕਾਨਫਰੰਸ ਲੈਨ ਨੂੰ ਮੀਡੀਆ ਨਾਲ ਜਾਣੂ ਕਰਵਾਉਣ ਲਈ ਕੀਤੀ ਗਈ ਸੀ।
ਇਹ ਘਟਨਾ ਮੰਗਲਵਾਰ ਨੂੰ ਵਾਪਰੀ ਜਦੋਂ ਉਹ ਆਪਣੀ ਨਿਯੁਕਤੀ ਤੋਂ ਕੁਝ ਘੰਟਿਆਂ ਬਾਅਦ ਪਹਿਲੀ ਵਾਰ ਮੀਡੀਆ ਅਤੇ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੀ ਸੀ। ਇਹ ਸਭ ਇੰਨਾ ਅਚਾਨਕ ਹੋਇਆ ਕਿ ਉੱਥੇ ਮੌਜੂਦ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਅਤੇ ਹੋਰ ਆਗੂ ਹੈਰਾਨ ਰਹਿ ਗਏ। ਜਿਵੇਂ ਹੀ ਲੈਨ ਡਿੱਗੀ, ਸੁਰੱਖਿਆ ਕਰਮਚਾਰੀਆਂ ਅਤੇ ਸਟੇਜ ‘ਤੇ ਮੌਜੂਦ ਆਗੂਆਂ ਨੇ ਤੁਰੰਤ ਉਸਨੂੰ ਸੰਭਾਲਿਆ। ਡਿੱਗਦੇ ਸਮੇਂ, ਉਸਦਾ ਸਿਰ ਪੋਡੀਅਮ ਨਾਲ ਟਕਰਾ ਗਿਆ, ਜਿਸ ਨਾਲ ਮਾਹੌਲ ਹੋਰ ਵੀ ਤਣਾਅਪੂਰਨ ਹੋ ਗਿਆ।
ਹਾਲਾਂਕਿ, ਕੁਝ ਦੇਰ ਬਾਅਦ ਉਸਨੂੰ ਸਟੇਜ ਤੋਂ ਬਾਹਰ ਲਿਆਂਦਾ ਗਿਆ ।ਇਸ ਤੋਂ ਬਾਅਦ, ਉਸਦਾ ਤੁਰੰਤ ਇਲਾਜ ਕੀਤਾ ਗਿਆ ਅਤੇ ਉਹ ਕਾਨਫਰੰਸ ਵਿੱਚ ਦੁਬਾਰਾ ਸ਼ਾਮਲ ਹੋ ਗਈ। ਲੈਨ ਨੇ ਕਿਹਾ ਕਿ ਬਲੱਡ ਸ਼ੂਗਰ ਘੱਟ ਹੋਣ ਕਾਰਨ ਉਸਦੀ ਸਿਹਤ ਵਿਗੜ ਗਈ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























