US Open 2025 : ਕਾਰਲੋਸ ਅਲਕਾਰਾਜ਼ ਨੇ ਜਿੱਤਿਆ ਯੂਐਸ ਓਪਨ ; ਫਾਈਨਲ ‘ਚ ਵਿਸ਼ਵ ਨੰਬਰ-1 ਜੈਨਿਕ ਸਿਨਰ ਨੂੰ ਹਰਾਇਆ

ਚੰਡੀਗੜ੍ਹ, 8ਸਤੰਬਰ(ਵਿਸ਼ਵ ਵਾਰਤਾ) US Open 2025 : ਵਿਸ਼ਵ ਨੰਬਰ-2 ਸਪੈਨਿਸ਼ ਖਿਡਾਰੀ ਕਾਰਲੋਸ ਅਲਕਾਰਾਜ਼(Carlos Alcaraz)
ਨੇ ਯੂਐਸ ਓਪਨ 2025 ਦੇ ਫਾਈਨਲ ਵਿੱਚ ਵਿਸ਼ਵ ਨੰਬਰ-1 ਜੈਨਿਕ ਸਿਨਰ ਨੂੰ ਹਰਾ ਕੇ ਆਪਣਾ ਛੇਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਹੈ। ਇਸ ਦੇ ਨਾਲ ਉਸਨੇ ਸਿਨਰ ਤੋਂ ਵਿਸ਼ਵ ਨੰਬਰ-1 ਦਾ ਤਾਜ ਵੀ ਖੋਹ ਲਿਆ। ਅਲਕਾਰਾਜ਼ ਨੇ ਦੂਜੀ ਵਾਰ ਯੂਐਸ ਓਪਨ ਖਿਤਾਬ ਜਿੱਤਿਆ, ਇਸ ਤੋਂ ਪਹਿਲਾਂ ਉਸਨੇ 2022 ਵਿੱਚ ਇਹ ਟਰਾਫੀ ਜਿੱਤੀ ਸੀ।

ਨਿਊਯਾਰਕ ਵਿੱਚ ਖੇਡੇ ਗਏ ਇਸ ਫਾਈਨਲ ਮੈਚ ਵਿੱਚ ਸਪੈਨਿਸ਼ ਖਿਡਾਰੀ ਅਲਕਾਰਾਜ਼ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲਾ ਸੈੱਟ 6-2 ਨਾਲ ਜਿੱਤਿਆ। ਦੂਜੇ ਸੈੱਟ ਵਿੱਚ, ਜੈਨਿਕ ਸਿਨਰ ਨੇ ਵਾਪਸੀ ਕੀਤੀ ਅਤੇ 6-3 ਨਾਲ ਜਿੱਤ ਪ੍ਰਾਪਤ ਕੀਤੀ। ਅਲਕਾਰਾਜ਼ ਨੇ ਤੀਜੇ ਸੈੱਟ ਵਿੱਚ ਦਬਦਬਾ ਬਣਾਇਆ ਅਤੇ ਸੈੱਟ 6-1 ਨਾਲ ਜਿੱਤਿਆ। ਸਿਨਰ ਨੇ ਚੌਥੇ ਸੈੱਟ ਵਿੱਚ ਸਖ਼ਤ ਮੁਕਾਬਲਾ ਕੀਤਾ, ਪਰ ਅਲਕਾਰਾਜ਼ ਨੇ 6-4 ਨਾਲ ਜਿੱਤ ਪ੍ਰਾਪਤ ਕੀਤੀ ਅਤੇ ਖਿਤਾਬ ਆਪਣੇ ਨਾਮ ਕੀਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























