Punjab Floods : ਹੜ੍ਹ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਏ ਅਕਸ਼ੈ ਕੁਮਾਰ, ਕੀਤਾ ਵੱਡਾ ਐਲਾਨ
ਮੁੰਬਈ, 6 ਸਿਤੰਬਰ 2025 (ਵਿਸ਼ਵ ਵਾਰਤਾ): ਭਾਰੀ ਮੀਂਹ ਕਾਰਨ ਪੂਰਾ ਪੰਜਾਬ ਇਨ੍ਹੀਂ ਦਿਨੀਂ ਹੜ੍ਹਾਂ (Punjab Floods) ਦਾ ਸਾਹਮਣਾ ਕਰ ਰਿਹਾ ਹੈ। ਇਸ ਆਫ਼ਤ ਵਿੱਚ 43 ਲੋਕਾਂ ਦੀ ਜਾਨ ਚਲੀ ਗਈ ਹੈ। 23 ਜ਼ਿਲ੍ਹਿਆਂ ਦੇ ਹਜ਼ਾਰਾਂ ਪਿੰਡ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ। ਪੰਜਾਬੀ ਇੰਡਸਟਰੀ ਤੋਂ ਬਾਅਦ ਹੁਣ ਬਾਲੀਵੁੱਡ ਵੀ ਪੰਜਾਬ ਦੇ ਲੋਕਾਂ ਦੀ ਮਦਦ ਲਈ ਅੱਗੇ ਆਇਆ ਹੈ। ਅਦਾਕਾਰ ਅਕਸ਼ੈ ਕੁਮਾਰ ਨੇ ਲੋਕਾਂ ਦੀ ਮਦਦ ਲਈ 5 ਕਰੋੜ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਹੈ।
ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ ਅਕਸ਼ੈ ਨੇ ਕਿਹਾ- “ਮੈਂ ਆਪਣੇ ਵਿਚਾਰ ‘ਤੇ ਕਾਇਮ ਹਾ। ਹਾਂ, ਮੈਂ ਪੰਜਾਬ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਖਰੀਦਣ ਲਈ 5 ਕਰੋੜ ਰੁਪਏ ਦਾਨ ਕਰ ਰਿਹਾ ਹਾਂ, ਪਰ ਮੈਂ ਕੌਣ ਹੁੰਦਾ ਹਾਂ ਕਿਸੇ ਨੂੰ ਦਾਨ ਕਰਨ ਵਾਲਾ? ਜਦੋਂ ਵੀ ਮੈਨੂੰ ਮਦਦ ਦਾ ਹੱਥ ਵਧਾਉਣ ਦਾ ਮੌਕਾ ਮਿਲਦਾ ਹੈ, ਤਾਂ ਮੈਂ ਧੰਨ ਮਹਿਸੂਸ ਕਰਦਾ ਹਾਂ। ਮੇਰੇ ਲਈ, ਇਹ ਮੇਰੀ ਸੇਵਾ ਹੈ, ਮੇਰਾ ਛੋਟਾ ਜਿਹਾ ਯੋਗਦਾਨ ਹੈ।”
ਅਦਾਕਾਰ ਨੇ ਪੰਜਾਬ ਲਈ ਪ੍ਰਾਰਥਨਾ ਕੀਤੀ ਅਤੇ ਕਿਹਾ ਕਿ ਸੂਬਾ ਜਲਦੀ ਹੀ ਇਸ ਮੁਸ਼ਕਲ ਵਿੱਚੋਂ ਬਾਹਰ ਆਵੇ ਅਤੇ ਪ੍ਰਭਾਵਿਤ ਪਰਿਵਾਰ ਦੁਬਾਰਾ ਆਮ ਜ਼ਿੰਦਗੀ ਜੀ ਸਕਣ। ਪੰਜਾਬੀ ਭੈਣਾਂ-ਭਰਾਵਾਂ ‘ਤੇ ਆਈ ਇਹ ਕੁਦਰਤੀ ਆਫ਼ਤ ਜਲਦੀ ਦੂਰ ਹੋ ਜਾਵੇ।” ਅਕਸ਼ੈ ਕੁਮਾਰ ਦੇ ਇਸ ਕਦਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























