Bollywood ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੀਆਂ ਵਧੀਆਂ ਮੁਸ਼ਕਿਲਾਂ
– ਲੁੱਕਆਊਟ ਨੋਟਿਸ ਜਾਰੀ
ਮੁੰਬਈ, 5 ਸਤੰਬਰ 2025 (ਵਿਸ਼ਵ ਵਾਰਤਾ): ਅਦਾਕਾਰਾ (Bollywood) ਸ਼ਿਲਪਾ ਸ਼ੈੱਟੀ ਅਤੇ ਪਤੀ ਰਾਜ ਕੁੰਦਰਾ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੁੰਬਈ ਪੁਲਿਸ ਨੇ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਵਿਰੁੱਧ 60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਅਕਸਰ ਵਿਦੇਸ਼ ਯਾਤਰਾ ਕਰਦੇ ਹਨ, ਜਿਸ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਲੁੱਕਆਊਟ ਸਰਕੂਲਰ ਦਾ ਉਦੇਸ਼ ਜਾਂਚ ਨੂੰ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਕਰਨਾ ਹੈ।
ਕਾਰੋਬਾਰੀ ਦੀਪਕ ਕੋਠਾਰੀ ਨੇ 14 ਅਗਸਤ ਨੂੰ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (EOW) ਵਿੱਚ ਸ਼ਿਲਪਾ ਅਤੇ ਉਸਦੇ ਪਤੀ ਰਾਜ ਕੁੰਦਰਾ ਵਿਰੁੱਧ ਕੇਸ ਦਰਜ ਕਰਵਾਇਆ ਸੀ। ਦੀਪਕ ਦਾ ਕਹਿਣਾ ਹੈ ਕਿ 2015 ਤੋਂ 2023 ਦੇ ਵਿਚਕਾਰ, ਉਸਨੇ ਕਾਰੋਬਾਰ ਨੂੰ ਵਧਾਉਣ ਲਈ ਜੋੜੇ ਨੂੰ ਕੁੱਲ 60.48 ਕਰੋੜ ਰੁਪਏ ਦਿੱਤੇ, ਪਰ ਇਹ ਰਕਮ ਨਿੱਜੀ ਖਰਚਿਆਂ ‘ਤੇ ਖਰਚ ਕੀਤੀ ਗਈ। ਲੁੱਕਆਊਟ ਸਰਕੂਲਰ ਇੱਕ ਅਜਿਹਾ ਪ੍ਰਬੰਧ ਹੈ ਜੋ ਕਿਸੇ ਵਿਅਕਤੀ ਨੂੰ ਦੇਸ਼ ਛੱਡਣ ਤੋਂ ਰੋਕਣ ਜਾਂ ਉਸਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਵਰਤਿਆ ਜਾਂਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























