ਮਾਨਸਾ, 22 ਜਨਵਰੀ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦਾ ਕਰਜਾ ਮੁਆਫ ਕਰਨ ਲਈ ਮਹਿਰਾਜ ਵਿਖੇ 23 ਜਨਵਰੀ ਨੂੰ ਕੀਤੇ ਜਾਣ ਵਾਲਾ ਸੂਬਾ ਪੱਧਰੀ ਸਮਾਗਮ ਇਕ ਹਫਤੇ ਲਈ ਮੁਲਤਵੀਂ ਕਰ ਦਿੱਤਾ ਗਿਆ ਹੈ। ਇਹ ਸਮਾਗਮ ਖਰਾਬ ਮੌਸਮ ਕਾਰਨ ਅੱਗੇ ਪਾਇਆ ਗਿਆ ਹੈ।
ਬਠਿੰਡਾ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਨੀਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਅਗਲੇ ਕੁਝ ਦਿਨਾਂ ਲਈ ਪੰਜਾਬ ਸਮੇਤ ਹੋਰ ਸੂਬਿਆਂ ਵਿਚ ਮੌਸਮ ਠੀਕ ਨਹੀਂ ਰਹੇਗਾ, ਜਿਸ ਦੌਰਾਨ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਖਰਾਬ ਮੌਸਮ ਦੌਰਾਨ ਸਮਾਗਮ ਵਿਚ ਪਹੁੰਚਣ ਵਾਲੇ ਕਿਸਾਨਾਂ ਦੀ ਤਕਲੀਫ ਨੂੰ ਮੁੱਖ ਰੱਖਦਿਆਂ ਸਮਾਗਮ ਇਕ ਹਫਤੇ ਲਈ ਮੁਲਤਵੀਂ ਕਰ ਦਿੱਤਾ ਗਿਆ ਹੈ ਅਤੇ ਸਮਾਗਮ ਸਬੰਧੀ ਅਗਲੀ ਤਾਰੀਕ ਛੇਤੀ ਹੀ ਦੱਸੀ ਜਾਵੇਗੀ।
ਮੌਸਮ ਬਦਲਣ ਨਾਲ ਕਿਵੇਂ ਫੈਲਦਾ ਹੈ ਮਲੇਰੀਆ
ਮੌਸਮ ਬਦਲਣ ਨਾਲ ਕਿਵੇਂ ਫੈਲਦਾ ਹੈ ਮਲੇਰੀਆ ਨਵੀਂ ਦਿੱਲੀ, 28ਅਪ੍ਰੈਲ (IANS,ਵਿਸ਼ਵ ਵਾਰਤਾ)-ਮਾਹਿਰਾਂ ਦੇ ਅਨੁਸਾਰ ਮਲੇਰੀਆ ਦੇ ਪ੍ਰਸਾਰਣ ਪੈਟਰਨ ਨੂੰ...