– ਰਾਜ ਭਰ ਵਿਚ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਖੋਲੇ ਜਾ ਰਹੇ ਨੇ ‘ਵਨ ਸਟਾਪ ਸੈਂਟਰ’-ਸ੍ਰੀਮਤੀ ਚੋਧਰੀ
– ਕੈਪਟਨ ਸਰਕਾਰ ਨੇ ਔਰਤਾਂ ਨੂੰ ਜ਼ਿਲਾ ਪ੍ਰੀਸ਼ਦ ਤੇ ਪੰਚਾਇਤਾਂ ਵਿਚ ਦਿੱਤਾ 50 ਫੀਸਦ ਰਾਖਵਾਂਕਰਨ
– ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਮੌਕੇ ਪ੍ਰਦਾਨ ਕਰਨਾ ਅੱਜ ਸਮੇਂ ਦੀ ਮੁੱਖ ਲੋੜ -ਸਾਂਸਦ ਸੁਨੀਲ ਜਾਖੜ
– ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਮਿਲ ਕਿ ਬੱਸਾਂ ਵਿਚ ਬੈਠਣ ਲਈ ਔਰਤਾਂ ਤੇ ਸਕੂਲ-ਕਾਲਜ ਪੜ•ਣ ਜਾਂਦੀਆਂ ਵਿਦਿਅਰਾਥਣਾਂ ਲਈ ਸੀਟਾਂ ਰਾਖਵੀਆਂ ਕੀਤੇ ਜਾਣ ਦੀ ਮੰਗ ਕਰਨਗੇ
– ਸਾਂਸਦ ਸੁਨੀਲ ਜਾਖੜ ਵਲੋਂ ਚਿਲਡਰਨ ਹੋਮ ਦੇ ਸਰਬਪੱਖੀ ਵਿਕਾਸ ਲਈ 5 ਲੱਖ ਰੁਪਏ ਦੇਣ ਦਾ ਐਲਾਨ
– ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵਲੋਂ ਗੁਰਦਾਸਪੁਰ ਵਿਖੇ ਰਾਜ ਪੱਧਰੀ ਲੋਹੜੀ ਸਮਾਗਮ
ਵਰਦੇ ਮੀਂਹ ਵਿਚ ਧੀਆਂ ਦੀ ਮਨਾਈ ਲੋਹੜੀ-65 ਲੜਕੀਆਂ ਨੂੰ ਵੰਡੇ ਸਾਈਕਲ
ਚੰਡੀਗੜ/ਗੁਰਦਾਸਪੁਰ, 21 ਜਨਵਰੀ (ਵਿਸ਼ਵ ਵਾਰਤਾ) ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵਲੋਂ ਗੁਰਦਾਸਪੁਰ ਵਿਖੇ ਧੀਆਂ ਦੀ ਲੋਹੜੀ ਮਨਾਉਣ ਲਈ ਰਾਜ ਪੱਧਰੀ ਲੋਹੜੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸ੍ਰੀਮਤੀ ਅਰੁਣਾ ਚੋਧਰੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੇ ਟਰਾਂਸਪੋਰਟ ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਅਤੇ ਸ੍ਰੀ ਸੁਨੀਲ ਜਾਖੜ ਲੋਕ ਸਭਾ ਮੈਂਬਰ ਲੋਕ ਸਭਾ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ, ਸ੍ਰੀ ਬਲਵਿੰਦਰ ਸਿੰਘ ਲਾਡੀ ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ, ਸ੍ਰੀ ਅਸ਼ੋਕ ਚੋਧਰੀ ਸੀਨੀਅਰ ਕਾਂਗਰਸ ਆਗੂ, ਸ੍ਰੀਮਤੀ ਕਵਿਤਾ ਸਿੰਘ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ, ਸ੍ਰੀ ਵਿਪੁਲ ਉਜਵਲ ਡਿਪਟੀ ਕਮਿਸ਼ਨਰ ਅਤੇ ਮੈਡਮ ਸੁਮਨਦੀਪ ਕੋਰ ਜਿਲਾ ਪ੍ਰੋਗਰਾਮ ਅਫਸਰ ਵੀ ਮੋਜੂਦ ਸਨ।
ਵਰ•ਦੇ ਮੀਂਹ ਵਿਚ ਰਾਜ ਪੱਧਰੀ ਲੋਹੜੀ ਸਮਾਗਮ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀਮਤੀ ਚੋਧਰੀ ਨੇ ਸਮਾਗਮ ਵਿਚ ਪੁਹੰਚੀਆਂ ਨਵ ਜੰਮੀਆਂ ਧੀਆਂ ਦੀਆਂ ਮਾਵਾਂ ਨੂੰ ਮੁਬਾਰਕਬਾਦ ਦਿੱਤੀ ਤੇ 20 ਗਰਾਮ ਪੰਚਾਇਤਾਂ ਦੇ ਸਰਪੰਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਮੋਕੇ ਦੇਣਾ ਅੱਜ ਸਮੇਂ ਦੀ ਮੁੱਖ ਲੋੜ ਹੈ ਤੇ ਅੱਜ ਹਰ ਖੇਤਰ ਵਿਚ ਲੜਕੀਆਂ-ਲੜਕਿਆਂ ਦੇ ਮੁਕਾਬਲੇ ਅੱਗ ਵੱਧ ਰਹੀਆਂ ਹਨ।
ਉਨਾਂ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਸੁਯੋਗ ਅਗਵਾਈ ਹੇਠ ‘ਬੇਟੀ ਬਚਾਓ ਬੇਟੀ ਪੜ•ਾਓ’ ਮੁਹਿੰਮ ਤਹਿਤ ਸੂਬੇ ਭਰ ਅੰਦਰ ਕੁੜੀਆਂ ਨੂੰ ਅੱਗੇ ਵੱਧਣ ਦੇ ਬਰਾਬਰ ਮੋਕੇ ਦਿੱਤੇ ਜਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਉਹ ਜਲਦ ਹੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਆਪਣੇ ਸਾਥੀਆਂ ਨਾਲ ਮਿਲਣਗੇ ਤੇ ਮੰਗ ਕਰਨਗੇ ਕਿ ਸੂਬੇ ਭਰ ਵਿਚ ਬੱਸਾਂ ਵਿਚ ਸਫਰ ਕਰਦੀਆਂ ਔਰਤਾਂ ਅਤੇ ਸਕੂਲ ਤੇ ਕਾਲਜ ਪੜ•ਣ ਜਾਂਦੀਆਂ ਵਿਦਿਆਰਥਣਾਂ ਨੂੰ ਬੈਠਣ ਲਈ ਸੀਟਾਂ ਰਾਖਵੀਆਂ ਕੀਤੀਆਂ ਜਾਣ ਤਾਂ ਜੋ ਬੱਸ ਵਿਚ ਭੀੜ ਹੋਣ ਕਾਰਨ ਉਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਕਿਹਾ ਕਿ ਕੁੜੀਆਂ ਨੂੰ ਅੱਗੇ ਵੱਧਣ ਲਈ ਉਤਸ਼ਾਹਿਤ ਕਰਨਾ ਅੱਜ ਵਿਸ਼ੇਸ ਲੋੜ ਹੈ ਅਤੇ ਇਹ ਸਭ ਕੁਝ ਤਾਂ ਹੀ ਸੰਭਵ ਹੈ ਜੇਕਰ ਅਸੀ ਸਾਰੇ ਜਾਣੇ ਕਿ ਇਹ ਮੰਨ ਕੇ ਚੱਲੀਏ ਕੇ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਰੱਖਿਆ ਜਾਵੇਗਾ ਤੇ ਬਰਾਬਰ ਮੌਕੇ ਦਿੱਤੇ ਜਾਣਗੇ।
ਕੈਬਨਿਟ ਵਜ਼ੀਰ ਸ੍ਰੀਮਤੀ ਚੋਧਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਸੋਚ ਦਾ ਨਤੀਜਾ ਹੈ ਕਿ ਅੱਜ ਰਾਜ ਪੱਧਰ ਤੇ ਧੀਆਂ ਦੀ ਲੋਹੜੀ ਮਨਾਈ ਗਈ ਹੈ। ਉਨ•ਾਂ ਕਿਹਾ ਕਿ ਪਿਛਲੇ ਕੁਝ ਸਮੇਂ ਦੋਰਾਨ ਲੜਕਿਆਂ ਦੇ ਮੁਕਾਬਲੇ ਲੜਕੀਆਂ ਦਾ ਅਨੁਪਾਤ ਲਿੰਗ ਘੱਟ ਗਿਆ ਸੀ ਪਰ ਕੈਪਟਨ ਸਰਕਾਰ ਦੀਆਂ ਦੂਰ ਅੰਦੇਸ਼ੀਆਂ ਨੀਤੀਆਂ ਸਦਕਾ ਅੱਜ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੇ ਲਿੰਗ ਅਨੁਪਾਤ ਵਿਚ ਕਾਫੀ ਸੁਧਾਰ ਹੋਇਆ ਹੈ। ਉਨਾਂ ਦੱਸਿਆ ਕਿ ਅੱਜ ਸੂਬੇ ਦੇ 11 ਜ਼ਿਲਿਆਂ ਵਿਚ ਲੜਕੀਆਂ ਦੇ ਲਿੰਗ ਅਨੁਪਾਤ ਵਿਚ ਚੰਗਾ ਸੁਧਾਰ ਹੋਇਆ ਹੈ। ਜ਼ਿਲਾ ਫਿਰੋਜ਼ਪੁਰ ਵਿਚ 1000 ਲੜਕਿਆਂ ਦੇ ਪਿਛੇ 916 ਲੜਕੀਆਂ ਦਾ ਅਨੁਪਾਤ ਹੈ, ਜੋ ਕਿ ਸ਼ਲਾਘਾਯੋਗ ਹੈ।
ਉਨਾਂ ਅੱਗੇ ਦੱਸਿਆ ਕਿ ਦੇਸ਼ ਭਰ ਅੰਦਰ 405 ਜਿਲਿ•ਆਂ ਅੰਦਰ ਲੜਕੀਆਂ ਨੂੰ ਅੱਗ ਵੱਧਣ ਅਤੇ ਸਰਬਪੱਖੀ ਵਿਕਾਸ ਲਈ ਮੋਹਰੀ ਜਿਲੇ ਬਣਾਇਆ ਜਾ ਰਿਹਾ ਹੈ, ਜਿਸ ਨਾਲ ਲੜਕੀਆਂ ਦੇ ਅਨੁਪਾਤ ਵਿਚ ਹੋਰ ਸੁਧਾਰ ਹੋਵੇਗਾ। ਉਨਾਂ ਦੱਸਿਆ ਕਿ ਮਾਈ ਭਾਗੋ ਸਕੀਮ ਤਹਿਤ ਸੂਬੇ ਭਰ ਅੰਦਰ 1 ਲੱਖ 38 ਹਜਾਰ 66 ਲੜਕੀਆਂ ਨੂੰ ਮੁਫਤ ਸਾਈਕਲ ਦਿੱਤੇ ਜਾਣਗੇ, ਜਿਸ ਤਹਿਤ ਅੱਜ ਗੁਰਦਾਸਪੁਰ ਵਿਖੇ 65 ਲੜਕੀਆਂ ਨੂੰ ਸਾਈਕਲ ਵੰਡ ਕੇ ਸ਼ੁਰੂਆਤ ਕੀਤੀ ਗਈ ਹੈ। ਜਿਲੇ ਗੁਰਦਾਸਪੁਰ ਅੰਦਰ ਗਿਆਰਵੀਂ ਤੇ ਬਾਹਰਵੀਂ ਜਮਾਤ ਦੀਆਂ 9 ਹਜਾਰ 597 ਲੜਕੀਆਂ ਨੂੰ ਸਾਈਕਲ ਵੰਡੇ ਜਾ ਰਹੇ ਹਨ।
ਸ੍ਰੀਮਤੀ ਚੋਧਰੀ ਨੇ ਦੱਸਿਆ ਕਿ ਕੈਪਟਨ ਸਰਕਾਰ ਵਲੋਂ ਔਰਤਾਂ ਦੇ ਹੱਕਾਂ ਦੀ ਗੱਲ ਕੀਤੀ ਗਈ ਹੈ ਤੇ ਜਿਲਾ ਪ੍ਰੀਸ਼ਦ ਤੇ ਪੰਚਾਇਤਾਂ ਵਿਚ 50 ਫੀਸਦ ਰਾਖਵਾਂਕਰਨ ਕੀਤਾ ਗਿਆ ਹੈ, ਜਿਸ ਨਾਲ ਔਰਤਾਂ ਦਾ ਸਮਾਜ ਵਿਚ ਹੋਰ ਰੁਤਬਾ ਵਧਿਆ ਹੈ। ਉਨਾਂ ਦੱਸਿਆ ਕਿ ਰਾਜ ਭਰ ਅੰਦਰ ਹਰੇਕ ਜਿਲੇ ਵਿਚ ‘ਵਨ ਸਟਾਪ ਸੈਂਟਰ’ ਦੀ 35 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਕਰਵਾਈ ਜਾਵੇਗੀ, ਜਿਥੇ ਲੋੜਵੰਦ ਔਰਤਾਂ ਨੂੰ ਘਰੇਲੂ ਹਿੰਸਾਂ ਤੋ ਰਾਹਤ ਦਿਵਾਉਣ ਲਈ ਉਪਰਾਲੇ ਕੀਤੇ ਜਾਣਗੇ। ਮੈਡੀਕਲ ਤੇ ਪੁਲਿਸ ਸਹਾਇਤ ਪ੍ਰਦਾਨ ਕੀਤੀ ਜਾਵੇਗੀ। ਜਿਲਾ ਗੁਰਦਾਸਪੁਰ ਦੇ ਨਿਊ ਹਸਪਤਾਲ ਵਿਖੇ ‘ਵਨ ਸਟਾਪ ਸੈਂਟਰ’ ਦੀ ਨਵੀਂ ਬਿਲਡਿੰਗ ਦੀ ਉਸਾਰੀ ਪ੍ਰਗਤੀ ਅਧੀਨ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਗੁਰਦਾਸਪੁਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਸਾਡੇ ਗੁਰੂਆਂ ਤੇ ਪੀਰਾਂ ਨੇ ਹਮੇਸ਼ਾ ਔਰਤਾਂ ਦੇ ਸਨਮਾਨ ਦੀ ਗੱਲ ਕੀਤੀ ਹੈ ਅਤੇ ਔਰਤਾਂ ਨੂੰ ਉੱਤਮ ਦਰਜਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਔਰਤਾਂ ਨੂੰ ਉਨਾਂ ਦੇ ਹੱਕ ਦਿਵਾਉਣ ਦੀ ਸ਼ੁਰੂਆਤ ਸਾਨੂੰ ਆਪਣੇ ਘਰਾਂ ਤੋਂ ਹੀ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਬੇਟੀਆਂ ਨੂੰ ਸਮਾਜ ਵਿਚ ਅੱਗੇ ਵੱਧਣ ਦੇ ਮੋਕੇ ਦੇਣੇ ਚਾਹੀਦੇ ਹਨ।
ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ ਔਰਤਾਂ ਨੂੰ ਸ਼ਕਤੀ ਦੇਣ ਲਈ ਵੱਡੇ ਫੈਸਲੇ ਕੀਤੇ ਗਏ ਹਨ ਅਤੇ ਧੀਆਂ ਨੂੰ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਅੱਜ ਸਮਾਜਿਕ, ਰਾਜਨੀਤਿਕ, ਧਾਰਮਿਕ ਤੇ ਖੇਡਾਂ ਵਿਚ ਔਰਤਾਂ ਨੇ ਵਿਸ਼ਵ ਪੱਧਰ ਤੇ ਨਾਮਣਾ ਖੱਟਿਆ ਹੈ। ਇਸ ਮੌਕੇ ਉਨਾਂ ਵੱਖ-ਵੱਖ ਸਕੂਲਾਂ ਦੇ ਬੱਚਿਆਂ ਤੇ ਖਾਸ ਕਰਕੇ ਚਿਲਡਰਨ ਹੋਮ ਤੇ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ ਤੇ ਆਪਣੇ ਐਮ.ਪੀ ਫੰਡ ਵਿਚੋਂ ਚਿਲਡਰਨ ਹੋਮ ਦੇ ਸਰਬਪੱਖੀ ਵਿਕਾਸ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਅੱਜ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਮੌਕੇ ਦਿੱਤੇ ਜਾ ਰਹੇ ਹਨ ਅਤੇ ਧੀਆਂ ਦੇ ਹੱਕਾਂ ਵਿਚ ਵਿਕਾਸ ਨੀਤੀਆਂ ਬਣਾਈਆਂ ਗਈਆਂ ਹਨ। ਲੜਕੀਆਂ ਨੂੰ ਪੜ•ਣ ਤੇ ਖੇਡਣ ਦੇ ਬਰਾਬਰ ਮੌਕੇ ਦਿੱਤੇ ਜਾ ਰਹੇ ਹਨ। ਇਸ ਮੋਕੇ ਸ੍ਰੀ ਬਲਵਿੰਦਰ ਸਿੰਘ ਲਾਡੀ ਹਲਕਾ ਵਿਧਾਇਕ ਸ੍ਰੀ ਹਰਗੋਬਿੰਦਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਧੀਆਂ ਨੂੰ ਅੱਗੇ ਵੱਧਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤੇ ਘਰਾਂ ਵਿਚ ਲੜਕੀਆਂ ਤੇ ਲੜਕਿਆਂ ਨੂੰ ਬਰਾਬਰ ਰੱਖਣਾ ਚਾਹੀਦਾ ਹੈ ਤੇ ਅੱਗੇ ਵੱਧਣ ਲਈ ਬਰਾਬਰ ਮੌਕੇ ਦੇਣੇ ਚਾਹੀਦੇ ਹਨ।
ਸਮਾਗਮ ਦੇ ਆਖਰ ਵਿਚ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਵਲੋਂ ਰਾਜ ਪੱਧਰੀ ਸਮਾਗਮ ਵਿਚ ਪੁਹੰਚੀਆਂ ਪ੍ਰਮੁੱਖ ਹਸਤੀਆਂ ਦਾ ਧੰਨਵਾਦ ਕੀਤਾ ਗਿਆ। ਉਨਾਂ ਕਿਹਾ ਕਿ ਜਿਲਾ ਪ੍ਰਸ਼ਾਸਨ ਵਲੋਂ ਲੜਕੀਆਂ ਨੂੰ ਅੱਗੇ ਵੱਧਣ ਲਈ ਵਿਸ਼ੇਸ ਤੋਰ ਤੇ ਯਤਨ ਕੀਤੇ ਜਾ ਰਹੇ ਹਨ ਅਤੇ ਜਿਲਾ ਪ੍ਰਸ਼ਾਸਨ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਕਰਨ ਵਿਚ ਕੋਈ ਢਿੱਲਮੱਠ ਨਹੀਂ ਵਰਤੇਗਾ।
ਇਸ ਤਂ ਪਹਿਲਾਂ ਸਮਾਗਮ ਦੇ ਸ਼ੁਰੂ ਵਿਚ ਜਿਲਾ ਪ੍ਰੋਗਰਾਮ ਅਫਸਰ ਮੈਡਮ ਸੁਮਨਦੀਪ ਕੋਰ ਨੇ ਸਮੂਹ ਹਾਜਰੀਨ ਦਾ ਸਵਾਗਤ ਕੀਤਾ ਤੇ ਜ਼ਿਲ•ੇ ਅੰਦਰ ਚਲਾਏ ਜਾ ਵੱਖ-ਵੱਖ ਪ੍ਰੋਗਰਾਮਾਂ ਬਾਰੇ ਜਾਣੂੰ ਕਰਵਾਇਆ।
ਸਮਾਗਮ ਦੇ ਸ਼ੁਰੂ ਵਿਚ ਮੁੱਖ ਮਹਿਮਾਨ ਵਲੋਂ 65 ਲੜਕੀਆਂ ਨੂੰ ਸਾਈਕਲ ਵੰਡੇ ਗਏ । ਵੱਖ-ਵੱਖ ਵਿਭਾਗਾਂ ਵਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਵੇਖੀਆਂ ਗਈਆਂ। ਉਪਰੰਤ ਨਵਜੰਮੀਆਂ ਬੱਚੀਆਂ (400 ਬੱਚੀਆਂ) ਦੀਆਂ ਮਾਵਾਂ ਦਾ ਸਨਮਾਨ ਕੀਤਾ ਗਿਆ। 20 ਗਰਾਮ ਪੰਚਾਇਤਾਂ ਜਿਨਾਂ ਵਲੋਂ ਸੈਕਸ ਰੈਸ਼ੋ ਤਹਿਤ ਲੜਕੀਆਂ ਦੇ ਲਿੰਗ ਅਨੁਪਾਤ ਵਧਾਉਣ ਲਈ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ ਸੀ, ਉਨਾਂ ਨੂੰ ਸਨਮਾਨਿਤ ਕੀਤਾ ਗਿਆ। ਆਂਗਨਵਾੜੀ ਵਰਕਰ, ਹੇਲਥੀ ਬੇਬੀ ਸ਼ੋਅ ਦੀਆਂ ਜੇਤੂ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਮੌਕੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਅਤੇ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਵਾਲੇ ਵਿਭਾਗੀ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਜਿਨਾਂ ਵਿਚ ਸੁਖਦੀਪ ਸਿੰਘ ਜਿਲਾ ਪ੍ਰੋਗਰਾਮ ਅਫਸਰ ਬਰਨਾਲਾ, ਸ੍ਰੀਮਤੀ ਰਤਨਦੀਪ ਕੋਰ ਜਿਲਾ ਪ੍ਰੋਗਰਾਮ ਅਫਸਰ ਫਿਰੋਜਪੁਰ, ਸੁਖਦੀਪ ਸਿੰਘ ਜਿਲਾ ਪ੍ਰੋਗਰਾਮ ਅਫਸਰ ਪਟਿਆਲਾ, ਸ੍ਰੀ ਅਰਵਿੰਦਰ ਸਿੰਘ ਭੱਟੀ ਬਾਲ ਵਿਕਾਸ ਪ੍ਰੋਜੈਕਟ ਅਫਸਰ, ਬਰਨਾਲਾ, ਸ੍ਰੀਮਤੀ ਗੀਤਾ ਰਾਣੀ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਬੋਹਰ ਤੇ ਸ੍ਰੀਮਤੀ ਇੰਦਰਜੀਤ ਕੋਰ ਬਾਲ ਵਿਕਾਸ ਪਰੋਜੈਕਟ ਅਫਰ ਡੇਰਾ ਬੱਸੀ ਜਿਲਾ ਮੋਹਾਲੀ ਸ਼ਾਮਿਲ ਸਨ। ਇਸ ਮੌਕ ਸਤਿੰਦਰ ਕੌਰ ਏ.ਐਨ.ਐਮ ਥਾਣੇਵਾਲ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ 20 ਪੰਚਾਇਤਾਂ ਜਿਨਾਂ ਨੇ ਲੜਕੀਆਂ ਦੇ ਲਿੰਗ ਅਨੁਪਾਤ ਨੂੰ ਵਧਾਉਣ ਲਈ ਪਿੰਡ ਜਾਗਰੂਕ ਕਾਰਜ ਕੀਤਾ ਗਿਆ, ਉਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਬਾਹਮਣੀ, ਝੜੋਲੀ ਪੁਰਾਣੀ, ਚੇਚੀਆਂ ਚੋੜੀਆਂ, ਚੋਂਤਾ, ਕਲੀਚਪੁਰ ਵੱਡਾ, ਡੀਡਾ ਸੈਣੀ, ਡੁਗਰੀ, ਨਬੀਪੁਰ, ਵਰਸੋਲਾ, ਰਾਮ ਨਗਰ, ਬਾਜੇ ਚੱਕ, ਥਾਣੇਵਾਲ, ਸੁਚੈਨੀਆਂ, ਸਹਾਰੀ, ਭੀਖੋਵਾਲੀ, ਭੋਜਰਾਜ, ਹੁੱਟਰ ਕਲਾਂ, ਫੇਰੋ ਚੇਚੀ,, ਦਾਗਵਾਲ ਬਾਂਗਰ ਤੇ ਨੈਨੇਕੈਟ ਸ਼ਾਮਿਲ ਹਨ।
19 ਪੰਚਾਇਤਾਂ ਨੂੰ ਪਿੰਡਾਂ ਵਿਚ 45 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ ਲਈ ਸੈਨਕਸ਼ਨ ਲੈਟਰ ਵੀ ਵੰਡੇ ਗਏ। ਪਿੰਡ ਤੁਗਲਵਾਲ, ਕਾਲਾ ਬਾਲਾ, ਭੈਣੀ ਮੀੱਾਂ ਖਾਂ, ਸੋਹਲ, ਜੱਫਰਵਾਲ, ਗੋਧਰ ਪੁਰਾ, ਘੁੰਮਣ ਕਲਾਂ, ਅਵਾਖਾਂ, ਉਦੈਪੁਰ, ਕਲੀਚਪੁਰ, ਬਹਿਰਾਮਪੁਰ, ਗਜਨੀਪੁਰ, ਗੇਤ ਪੋਖਰ, ਤਿੱਬੜੀ, ਬੱਬਰੀ ਨੰਗਲ, ਪੂਰਵਾਲ ਅਰਾਈਆਂ, ਤਲਵੰਡੀ ਰਾਮਾ, ਧਾਰੋਵਾਲੀ ਤੇ ਧਿਆਨਪੁਰ ਸ਼ਾਮਿਲ ਹਨ।
ਇਸ ਮੌਕੇ ਆਗਣਵਾੜੀ ਸੈਂਟਰ ਗੁਰਦਾਸਪੁਰ, ਚਿਲਡਰਨ ਹੋਮ, ਸ੍ਰੀ ਨੰਗਲੀ ਸਕੂਲ, ਸਰਕਾਰੀ ਸੀਨੀਅਰ ਸੈਕਡਰੀ (ਲੜਕੀਆਂ) ਧਰਮਪੁਰਾ ਕਾਲੋਨੀ, ਬਾਬਾ ਅਜੈ ਸਿੰਘ ਖਾਲਸਾ ਕਾਲਜ, ਆਰ.ਡੀ.ਖੋਸਲਾ ਸਕੂਲ ਬਟਾਲਾ ਦੀਆਂ ਵਿਦਿਆਰਥਣਾਂ ਵਲੋਂ ਸੱਭਿਆਚਰਕ ਸਮਾਗਮ ਪੇਸ਼ ਕੀਤਾ ਗਿਆ। ਦਾਮਿਨੀਪ੍ਰੀਤ ਕੋਰ ਵਿਦਿਆਰਥਣ ਐਸ.ਡੀ ਕਾਲਜ ਗੁਰਦਾਸਪੁਰ ਵਲੋਂ ਕਵਿਤਾ ਪੇਸ਼ ਕੀਤੀ ਗਈ। ਪੰਜਾਬ ਪੁਲਿਸ ਦੇ ਏ.ਐਸ.ਆਈ ਸੁਭਾਸ਼ ਸੂਫੀ ਤੇ ਨੌਜਵਾਨ ਸ਼ੇਰਾ ਬਾਜਵਾ ਨੇ ਸਮਾਜਿਕ ਬੁਰਾਈਆਂ ਖਿਲਾਫ ਗੀਤ ਪੇਸ਼ ਕੀਤਾ। ਇਨਾਂ ਸਾਰਿਆਂ ਨੂੰ ਮੁੱਖ ਮਹਿਮਾਨ ਵਲੋਂ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਵਿਚ ਪੁਹੰਚੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਤੇ ਪੋਦੇ ਵੀ ਵੰਡੇ ਗਏ। ਸਮਾਗਮ ਦੇ ਆਖਰ ਵਿਚ ਲੋਹੜੀ ਮਨਾਈ ਗਈ ਤੇ ਵਿਦਿਆਰਥਣਾਂ ਨੇ ਗਿੱਧਾ ਪੇਸ਼ ਕੀਤਾ।
ਇਸ ਮੌਕੇ ਸਰਵ ਸ੍ਰੀ ਸੁਭਾਸ਼ ਚੰਦਰ ਵਧੀਕ ਡਿਪਟੀ ਕਮਿਸ਼ਨਰ (ਜ), ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਮਹਿੰਦਰਪਾਲ ਤਹਿਸੀਲਦਾਰ, ਜਤਿੰਦਰ ਸਿੰਘ ਐਸ.ਪੀ ਗੁਰਦਾਸਪੁਰ, ਸਵਰਨ ਸਿੰਘ ਵਿਰਕ ਚੇਅਰਮੈਨ ਬਾਬਾ ਆਇਆ ਸਿੰਘ ਰਿਆੜਕੀ, ਪਰਮਿੰਦਰ ਸਿੰਘ ਸੈਣੀ ਜਿਲਾ ਗਾਈਡੈਂਸ ਕਾਊਸਲਰ, ਵਰਿੰਦਰ ਸਿੰਘ ਸੀ.ਡੀ.ਪੀ.ਓ, ਪ੍ਰਿੰਸੀਪਲ ਜਤਿੰਦਰ ਸਿੰਘ ਕਲਸੀ ਆਦਿ ਹਾਜਰ ਸਨ।
ਨਸ਼ਾ ਤਸਕਰੀ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ
ਨਸ਼ਾ ਤਸਕਰੀ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ ਪੰਜਾਬ ਦੇ ਡੀਜੀਪੀ ਨੇ ਸਾਂਝੀ ਕੀਤੀ ਜਾਣਕਾਰੀ, ਪੜ੍ਹੋ ਪੂਰੀ ਖ਼ਬਰ ਚੰਡੀਗੜ, 3 ਮਈ...