PUNJAB : ਮੁੱਖ ਮੰਤਰੀ ਭਗਵੰਤ ਮਾਨ ਤਾਮਿਲਨਾਡੂ ਦੌਰੇ ‘ਤੇ
Chennai ਦੇ ਸਰਕਾਰੀ ਸਕੂਲਾਂ ‘ਚ CM BREAKFAST SCHEME ਸ਼ੁਰੂਆਤ ਕਰਨ ਦੇ ਮੌਕੇ ਜਨਤਾ ਨੂੰ ਕਰ ਰਹੇ ਨੇ ਸੰਬੋਧਨ
ਚੰਡੀਗੜ੍ਹ, 26ਅਗਸਤ(ਵਿਸ਼ਵ ਵਾਰਤਾ) PUNJAB : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਤਾਮਿਲਨਾਡੂ ਪਹੁੰਚੇ। ਉਨ੍ਹਾਂ ਨੂੰ ਸਕੂਲਾਂ ਵਿੱਚ ਸ਼ੁਰੂ ਹੋਣ ਵਾਲੀ BREAKFAST SCHEME ਦੀ ਸ਼ੁਰੂਆਤ ਲਈ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਸੀ। ਮੁੱਖ ਮੰਤਰੀ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਹੈ।

ਇਸ ਮੌਕੇ ‘ਤੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਟਾਲਿਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਿਡ-ਡੇਅ ਮੀਲ ਯੋਜਨਾ ਅਜੇ ਵੀ ਸਾਡੇ ਪੰਜਾਬ ਦੇ ਸਕੂਲਾਂ ਵਿੱਚ ਚੱਲ ਰਹੀ ਹੈ। ਮੈਂ ਇੱਥੋਂ ਇਸ ਯੋਜਨਾ ਨੂੰ ਸਿੱਖਣ ਅਤੇ ਇਸਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਵੀ ਕਰਾਂਗਾ। ਮੁੱਖ ਮੰਤਰੀ ਨੇ ਕਿਹਾ, “ਇਹ ਮੇਰੇ ਲਈ ਸਨਮਾਨ ਦੀ ਗੱਲ ਹੈ ਕਿ ਐਮ.ਕੇ. ਸਟਾਲਿਨ ਨੇ ਮੈਨੂੰ ਸ਼ਹਿਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਜਾ ਰਹੀ ਨਾਸ਼ਤਾ ਯੋਜਨਾ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ।

ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਸਮਾਗਮ ਵਿੱਚ ਪਹੁੰਚੇ ਹਨ। ਜਿੱਥੇ ਉਹ CM BREAKFAST SCHEME ਸ਼ੁਰੂਆਤ ਕਰਨ ਦੇ ਮੌਕੇ ਰੱਖੇ ਗਏ ਸਮਾਗਮ ਦੌਰਾਨ Chennai ਦੇ Mylapore ਤੋਂ ਸੰਬੋਧਨ ਕਰਨਗੇ।
Chennai ਦੇ ਸਰਕਾਰੀ ਸਕੂਲਾਂ 'ਚ CM BREAKFAST SCHEME ਸ਼ੁਰੂਆਤ ਕਰਨ ਦੇ ਮੌਕੇ ਰੱਖੇ ਗਏ ਸਮਾਗਮ ਦੌਰਾਨ Chennai ਦੇ Mylapore ਤੋਂ ਸੰਬੋਧਨ LIVE
….
Chennai के सरकारी स्कूलों में CM BREAKFAST SCHEME शुरुआत करने के मौके रखे गए समारोह के दौरान Chennai के Mylapore से संबोधन LIVE…— Bhagwant Mann (@BhagwantMann) August 26, 2025
ਦੱਸ ਦਈਏ ਕਿ ਤਾਮਿਲਨਾਡੂ ਤੋਂ ਰਾਜ ਸਭਾ ਮੈਂਬਰ ਵਿਲਸਨ ਦੋ ਦਿਨ ਪਹਿਲਾਂ ਮੁੱਖ ਮੰਤਰੀ ਮਾਨ ਨੂੰ ਮਿਲੇ ਸਨ ਅਤੇ ਉਨ੍ਹਾਂ ਨੂੰ 26 ਅਗਸਤ ਨੂੰ ਵਿਸ਼ੇਸ਼ ਵਿਸਥਾਰ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























