3 Idiots ‘ਚ ਪ੍ਰੋਫੈਸਰ ਦੀ ਭੂਮਿਕਾ ਨਿਭਾਉਣ ਵਾਲੇ ਅਚਿਊਤ ਪੋਤਦਾਰ ਦੇ ਦਿਹਾਂਤ ਤੇ ਆਮਿਰ ਖਾਨ ਵੱਲੋਂ ਦੁੱਖ ਦਾ ਪ੍ਰਗਟਾਵਾ
ਸੋਸ਼ਲ ਮੀਡੀਆ ਤੇ ਸ਼ੋਕ ਸੰਦੇਸ਼ ਕੀਤਾ ਸਾਂਝਾ

ਚੰਡੀਗੜ੍ਹ, 19ਅਗਸਤ(ਵਿਸ਼ਵ ਵਾਰਤਾ) 3 Idiots : 3 ਇਡੀਅਟਸ, ਰੰਗੀਲਾ, ਇਸ਼ਕ ਅਤੇ ਦਬੰਗ 2 ਵਰਗੀਆਂ ਕਈ ਬਲਾਕਬਸਟਰ ਹਿੱਟ ਫਿਲਮਾਂ ਵਿੱਚ ਨਜ਼ਰ ਆਉਣ ਵਾਲੇ ਅਦਾਕਾਰ ਅਚਿਊਤ ਪੋਤਦਾਰ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਅਦਾਕਾਰ 91 ਸਾਲ ਦੇ ਸਨ।

ਅਚਿਊਤ ਪੋਤਦਾਰ ਨੇ ਆਮਿਰ ਖਾਨ, ਆਰ. ਮਾਧਵਨ ਅਤੇ ਸ਼ਰਮਨ ਜੋਸ਼ੀ ਸਟਾਰਰ ਬਲਾਕਬਸਟਰ ਫਿਲਮ 3 ਇਡੀਅਟਸ ਵਿੱਚ ਇੱਕ ਪ੍ਰੋਫੈਸਰ ਦੀ ਭੂਮਿਕਾ ਨਿਭਾਈ ਸੀ। ਫਿਲਮ ਵਿੱਚ ‘ਕਹਿਨਾ ਕਿਆ ਚਾਹਤੇ ਹੋ’ ਉਨ੍ਹਾਂ ਦਾ ਡਾਇਲਾਗ ਕਾਫ਼ੀ ਮਸ਼ਹੂਰ ਸੀ ਅਤੇ ਇਸਦੇ ਮੀਮਜ਼ ਅਜੇ ਵੀ ਸੋਸ਼ਲ ਮੀਡੀਆ ‘ਤੇ ਪ੍ਰਸਿੱਧ ਹਨ।
ਆਮਿਰ ਖਾਨ ਨੇ ਆਪਣੇ ‘3 ਇਡੀਅਟਸ’ ਦੇ ਸਹਿ-ਕਲਾਕਾਰ ਅਚਿਊਤ ਪੋਟਦਾਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ‘ਇੱਕ ਸ਼ਾਨਦਾਰ ਅਦਾਕਾਰ, ਇੱਕ ਸ਼ਾਨਦਾਰ ਇਨਸਾਨ ਅਤੇ ਇੱਕ ਮਹਾਨ ਸਹਿਯੋਗੀ’ ਕਿਹਾ ਹੈ।
— Aamir Khan Productions (@AKPPL_Official) August 19, 2025

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















