Miss Universe India 2025 ਬਣੀ ਮਨਿਕਾ ਵਿਸ਼ਵਕਰਮਾ
ਆਖਰੀ ਰਾਊਂਡ ‘ਚ ਪੁੱਛੇ ਗਏ ਇਸ ਸਵਾਲ ਦਾ ਜਵਾਬ ਦੇ ਕੇ ਬਣੀ ਜੇਤੂ
ਰਾਜਸਥਾਨ, 19 ਅਗਸਤ 2025 (ਵਿਸ਼ਵ ਵਾਰਤਾ): ਰਾਜਸਥਾਨ ਦੀ ਮਨਿਕਾ ਵਿਸ਼ਵਕਰਮਾ ਨੇ ਮਿਸ ਯੂਨੀਵਰਸ ਇੰਡੀਆ 2025 (Miss Universe India 2025) ਦਾ ਖਿਤਾਬ ਜਿੱਤ ਲਿਆ ਹੈ। ਜੈਪੁਰ ਵਿੱਚ ਹੋਏ ਸੁੰਦਰਤਾ ਮੁਕਾਬਲੇ ਵਿੱਚ ਮਿਸ ਯੂਨੀਵਰਸ ਇੰਡੀਆ 2024 ਰੀਆ ਸਿੰਘਾ ਨੇ ਮਨਿਕਾ ਨੂੰ ਤਾਜ ਪਹਿਨਾਇਆ। ਇਸ ਸੁੰਦਰਤਾ ਮੁਕਾਬਲੇ ਦੇ ਫਾਈਨਲ ਵਿੱਚ ਪਹਿਲੀ ਰਨਰਅੱਪ ਤਾਨਿਆ ਸ਼ਰਮਾ ਰਹੀ, ਜਦੋਂ ਕਿ ਦੂਜੀ ਰਨਰਅੱਪ ਮਹਿਕ ਢੀਂਗਰਾ, ਤੀਜੀ ਰਨਰਅੱਪ ਅਮੀਸ਼ੀ ਕੈਸ਼ਿਕ ਅਤੇ ਚੌਥੀ ਰਨਰਅੱਪ ਸਾਰੰਗਥਮ ਨਿਰੂਪਮਾ ਰਹੀ।

ਇਸ ਵੱਕਾਰੀ ਖਿਤਾਬ ਲਈ ਮੁਕਾਬਲੇ ‘ਚ ਦੇਸ਼ ਭਰ ਤੋਂ 48 ਫਾਈਨਲਿਸਟ ਜੈਪੁਰ ਆਏ ਸਨ। ਮਨਿਕਾ ਵਿਸ਼ਵਕਰਮਾ ਹੁਣ 21 ਨਵੰਬਰ 2025 ਨੂੰ ਥਾਈਲੈਂਡ ਦੇ ਨੋਨਥਾਬੁਰੀ ਦੇ ਇਮਪੈਕਟ ਚੈਲੇਂਜਰ ਹਾਲ ਵਿੱਚ ਹੋਣ ਵਾਲੇ ਮਿਸ ਯੂਨੀਵਰਸ 2025 ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ।

ਅੰਤਿਮ ਰਾਊਂਡ ਵਿੱਚ ਮਨਿਕਾ ਨੂੰ ਇੱਕ ਸਵਾਲ ਪੁੱਛਿਆ ਗਿਆ, ‘ਜੇਕਰ ਤੁਹਾਨੂੰ ਔਰਤਾਂ ਦੀ ਸਿੱਖਿਆ ਜਾਂ ਗਰੀਬ ਪਰਿਵਾਰਾਂ ਨੂੰ ਵਿੱਤੀ ਮਦਦ ਵਿੱਚੋਂ ਇੱਕ ਦੀ ਚੋਣ ਕਰਨੀ ਪਵੇ, ਤਾਂ ਤੁਸੀਂ ਕਿਸ ਨੂੰ ਚੁਣੋਗੇ ਅਤੇ ਕਿਉਂ?’ ਮਨਿਕਾ ਨੇ ਬਹੁਤ ਸੋਚ-ਸਮਝ ਕੇ ਜਵਾਬ ਦਿੱਤਾ। ਉਸ ਨੇ ਕਿਹਾ ਕਿ ‘ਇਹ ਸਿੱਕੇ ਦੇ ਦੋ ਪਹਿਲੂ ਹਨ। ਜਦੋਂ ਔਰਤਾਂ ਸਿੱਖਿਆ ਤੋਂ ਵਾਂਝੀਆਂ ਰਹਿੰਦੀਆਂ ਹਨ, ਤਾਂ ਇਹ ਗਰੀਬੀ ਦਾ ਕਾਰਨ ਬਣਦਾ ਹੈ। ਜੇ ਮੈਨੂੰ ਚੋਣ ਕਰਨੀ ਪਵੇ, ਤਾਂ ਮੈਂ ਔਰਤਾਂ ਦੀ ਸਿੱਖਿਆ ਨੂੰ ਤਰਜੀਹ ਦੇਵਾਂਗੀ।’ ਕਿਉਂਕਿ ਸਿੱਖਿਆ ਸਿਰਫ਼ ਇੱਕ ਔਰਤ ਦਾ ਹੀ ਨਹੀਂ, ਸਗੋਂ ਪੂਰੇ ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਜੀਵਨ ਬਦਲ ਸਕਦੀ ਹੈ।
ਮਨਿਕਾ ਨੇ ਅੱਗੇ ਕਿਹਾ, ‘ਵਿੱਤੀ ਮਦਦ ਥੋੜ੍ਹੇ ਸਮੇਂ ਲਈ ਲਾਭਦਾਇਕ ਹੁੰਦੀ ਹੈ, ਪਰ ਸਿੱਖਿਆ ਜੀਵਨ ਭਰ ਦਾ ਹੱਲ ਹੈ।’ ਇਸ ਸ਼ਾਨਦਾਰ ਸੋਚ ਅਤੇ ਆਤਮਵਿਸ਼ਵਾਸ ਨੇ ਉਸਨੂੰ ਜੇਤੂ ਬਣਾਇਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























